ਯੂਕਰੇਨ ’ਚ ਭਾਰਤੀ ਫਾਰਮਾ ਕੰਪਨੀ ਦੇ ਗੋਦਾਮ ’ਤੇ ਡਿੱਗੀ ਰੂਸੀ ਮਿਜ਼ਾਈਲ : ਭਾਰਤ ’ਚ ਕੀਵ ਦਾ ਮਿਸ਼ਨ 

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਮਾਸਕੋ ਜਾਣਬੁਝ ਕੇ ਭਾਰਤੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ

Representative Image.

ਨਵੀਂ ਦਿੱਲੀ : ਭਾਰਤ ’ਚ ਯੂਕਰੇਨ ਦੇ ਸਫ਼ਾਰਤਖ਼ਾਨੇ ਨੇ ਦਸਿਆ ਹੈ ਕਿ ਰੂਸ ਨੇ ਸਨਿਚਰਵਾਰ ਨੂੰ ਯੂਕਰੇਨ ’ਚ ਇਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਦੇ ਗੋਦਾਮ ’ਤੇ ਮਿਜ਼ਾਈਲ ਹਮਲਾ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮਿਸ਼ਨ ਨੇ ਦੋਸ਼ ਲਾਇਆ ਕਿ ਮਾਸਕੋ ਜਾਣਬੁਝ ਕੇ ਭਾਰਤੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਦਵਾਈਆਂ ਨੂੰ ਨਸ਼ਟ ਕਰ ਰਿਹਾ ਹੈ। 

ਯੂਕਰੇਨ ਦੇ ਸਫ਼ਾਰਤਖ਼ਾਨੇ ਨੇ ਕਿਹਾ, ‘‘ਅੱਜ ਰੂਸ ਦੀ ਮਿਜ਼ਾਈਲ ਨੇ ਯੂਕਰੇਨ ’ਚ ਭਾਰਤੀ ਫਾਰਮਾਸਿਊਟੀਕਲ ਕੰਪਨੀ ਕੁਸੁਮ ਦੇ ਗੋਦਾਮ ’ਤੇ ਹਮਲਾ ਕੀਤਾ। ਭਾਰਤ ਨਾਲ ‘ਵਿਸ਼ੇਸ਼ ਦੋਸਤੀ’ ਦਾ ਦਾਅਵਾ ਕਰਦੇ ਹੋਏ ਮਾਸਕੋ ਜਾਣਬੁਝ ਕੇ ਭਾਰਤੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਦਵਾਈਆਂ ਨੂੰ ਤਬਾਹ ਕਰ ਰਿਹਾ ਹੈ।’’ ਕੋਈ ਹੋਰ ਵੇਰਵੇ ਤੁਰਤ ਉਪਲਬਧ ਨਹੀਂ ਹਨ।