GDP ਵਿਕਾਸ ਦਰ ਮਾਮਲਾ: ਅਰਵਿੰਦ ਸੁਬਰਮਨੀਅ ਦੇ ਦਾਅਵੇ ਦਾ ਅਰਥਿਕ ਸਲਾਹਕਾਰ ਪਰੀਸ਼ਦ ਨੇ ਕੀਤਾ ਖੰਡਨ

ਏਜੰਸੀ

ਖ਼ਬਰਾਂ, ਵਪਾਰ

ਅਰਵਿੰਦ ਸੁਬਰਮਨੀਅਮ ਨੇ ਅਪਣੇ ਤਾਜ਼ਾ ਰਿਸਰਚ ਪੇਪਰ ਵਿਚ ਦਾਅਵਾ ਕੀਤਾ ਹੈ ਕਿ ਵਿੱਤੀ ਸਾਲ 2011-12 ਤੋਂ 2016-17 ਦੌਰਾਨ ਭਾਰਤ ਦੀ ਜੀਡੀਪੀ ਵਿਕਾਸ ਦਰ 2.5 ਫੀਸਦੀ ਤੱਕ ....

Arvind Subramanian

ਨਵੀਂ ਦਿੱਲੀ: ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੇ ਆਰਥਕ ਸਲਾਹਕਾਰ ਪਰੀਸ਼ਦ ਨੇ ਮੋਦੀ ਸਰਕਾਰ ਦੇ ਸਾਬਕਾ ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਦੇ ਵਿੱਤੀ ਸਾਲ 2011-12 ਤੋਂ 2016-17 ਵਿਚਕਾਰ ਭਾਰਤ ਦੇ ਜੀਡੀਪੀ ਵਿਕਾਸ ਦਰ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਖੰਡਨ ਕੀਤਾ ਹੈ। ਪਰੀਸ਼ਦ ਵੱਲੋਂ ਕਿਹਾ ਗਿਆ ਹੈ ਕਿ ਅਰਵਿੰਦ ਸੁਬਰਮਨੀਅਮ ਦੇ ਦਾਅਵੇ ਦਾ ਸਮਾਂ ਆਉਣ ‘ਤੇ ਸਿਲਸੀਲੇਵਾਰ ਢੰਗ ਨਾਲ ਖੰਡਨ ਕੀਤਾ ਜਾਵੇਗਾ।

ਦੱਸ ਦਈਏ ਕਿ ਅਰਵਿੰਦ ਸੁਬਰਮਨੀਅਮ ਨੇ ਅਪਣੇ ਤਾਜ਼ਾ ਰਿਸਰਚ ਪੇਪਰ ਵਿਚ ਦਾਅਵਾ ਕੀਤਾ ਹੈ ਕਿ ਵਿੱਤੀ ਸਾਲ 2011-12 ਤੋਂ 2016-17 ਦੌਰਾਨ ਭਾਰਤ ਦੀ ਜੀਡੀਪੀ ਵਿਕਾਸ ਦਰ 2.5 ਫੀਸਦੀ ਤੱਕ ਵਧਾ ਕੇ ਪੇਸ਼ ਕੀਤੀ ਸੀ। ਉਹਨਾਂ ਨੇ ਕਿਹਾ ਕਿ ਵਿੱਤੀ ਸਾਲ 2011 ਅਤੇ 2016 ਦੌਰਾਨ ਵਿਕਾਸ ਦਰ ਵਿਚ 6.9 ਫੀਸਦੀ ਵਾਧੇ ਦਾ ਦਾਅਵਾ ਕੀਤਾ ਗਿਆ ਸੀ ਪਰ ਪੂਰੀ ਸੰਭਾਵਨਾ ਹੈ ਕਿ ਉਸ ਦੌਰਾਨ ਵਿਕਾਸ ਦਰ 3.5 ਤੋਂ 5.5 ਫੀਸਦੀ ਰਹੀ ਹੋਵੇਗੀ।