ਬਜ਼ਾਰ ਨਾਲੋਂ ਸਸਤਾ ਸੋਨਾ ਖਰੀਦਣ ਦਾ ਅੱਜ ਆਖਰੀ ਮੌਕਾ

ਏਜੰਸੀ

ਖ਼ਬਰਾਂ, ਵਪਾਰ

ਕਰ ਤੁਸੀਂ ਸੋਨੇ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਅੱਜ ਯਾਨੀ 12 ਜੂਨ ਨੂੰ ਸਰਾਫਾ ਬਜ਼ਾਰ ਵਿਚੋਂ ਵੀ ਸੋਨਾ ਖਰੀਦ ਸਕਦੇ ਹੋ।

Gold

ਨਵੀਂ ਦਿੱਲੀ: ਜੇਕਰ ਤੁਸੀਂ ਸੋਨੇ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਅੱਜ ਯਾਨੀ 12 ਜੂਨ ਨੂੰ ਸਰਾਫਾ ਬਜ਼ਾਰ ਵਿਚੋਂ ਵੀ ਸੋਨਾ ਖਰੀਦ ਸਕਦੇ ਹੋ। ਮੋਦੀ ਸਰਕਾਰ ਵੱਲੋਂ ਇਹ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਵੀਰਵਾਰ ਨੂੰ ਸਰਾਫਾ ਬਜ਼ਾਰ ਵਿਚ 10 ਗ੍ਰਾਮ ਸੋਨੇ ਦੀ ਕੀਮਤ 4,6770 ਰੁਪਏ ਹੈ। ਯਾਨੀ 10 ਗ੍ਰਾਮ ਸੋਨਾ ਤੁਹਾਨੂੰ ਬਜ਼ਾਰੀ ਕੀਮਤ ਨਾਲੋਂ 649  ਰੁਪਏ ਸਸਤਾ ਮਿਲ ਰਿਹਾ ਹੈ।

ਜੇਕਰ ਛੋਟ ਨੂੰ ਜੋੜਿਆ ਜਾਵੇ ਤਾਂ ਇਹ 1149 ਰੁਪਏ ਸਸਤਾ ਪਵੇਗਾ। ਦੱਸ ਦਈਏ ਕਿ ਇਹ ਸੋਨਾ ਤੁਹਾਨੂੰ ਗਹਿਣਿਆਂ ਜਾਂ ਕਿਸੇ ਹੋਰ ਰੂਪ ਵਿਚ ਨਹੀਂ ਮਿਲੇਗਾ। ਇਹ ਤੁਹਾਨੂੰ ਸਾਵਰਨ ਗੋਲਡ ਬਾਂਡ ਦੇ ਰੂਪ ਵਿਚ ਮਿਲੇਗਾ। ਇਸ ਸਕੀਮ ਦੇ ਜ਼ਰੀਏ ਤੁਸੀਂ 12 ਜੂਨ ਤੱਕ ਇਕ ਗ੍ਰਾਮ ਤੋਂ ਲੈ ਕੇ 500 ਗ੍ਰਾਮ ਸੋਨੇ ਵਿਚ ਨਿਵੇਸ਼ ਕਰ ਸਕਦੇ ਹੋ।

ਉੱਥੇ ਹੀ ਆਨਲਾਈਨ ਸੋਨਾ ਖਰੀਦਣ ‘ਤੇ ਇਸ ‘ਤੇ 50 ਰੁਪਏ ਪ੍ਰਤੀ ਗ੍ਰਾਮ ਜਾਂ 500 ਰੁਪਏ ਪ੍ਰਤੀ 10 ਗ੍ਰਾਮ ਦੀ ਛੋਟ ਮਿਲੇਗੀ। ਸਾਵਰਨ ਗੋਲਡ ਬਾਂਡ ਸਕੀਮ ਵਿਚ ਇਕ ਵਿੱਤੀ ਸਾਲ ਵਿਚ ਇਕ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਉੱਥੇ ਹੀ ਘੱਟੋ ਘੱਟ ਨਿਵੇਸ਼ ਇਕ ਗ੍ਰਾਮ ਹੋਣਾ ਜਰੂਰੀ ਹੈ।

ਇਸ ਸਕੀਮ ਵਿਚ ਨਿਵੇਸ਼ ਕਰਨ ‘ਤੇ ਤੁਸੀਂ ਟੈਕਸ ਬਚਾ ਸਕਦੇ ਹੋ। ਸਾਵਰਨ ਬਾਂਡ ਦੇ ਰੂਪ ਵਿਚ ਸੋਨੇ ਦੀ ਕੀਮਤ ਰਿਜ਼ਰਵ ਬੈਂਕ ਨੇ ਤੈਅ ਕੀਤੀ ਹੈ। ਦੱਸ ਦਈਏ ਕਿ 4,677 ਰੁਪਏ ਪ੍ਰਤੀ ਗ੍ਰਾਮ ਦੇ ਰੇਟ ਨਾਲ ਮੋਦੀ ਸਰਕਾਰ ਦੀ ਸਾਵਰਨ ਗੋਲਡ ਬਾਂਡ ਦੀ ਤੀਜੀ ਕਿਸ਼ਤ ਦੇ ਤਹਿਤ 8 ਜੂਨ ਤੋਂ ਲੈ ਕੇ 12 ਤੱਕ ਤੁਸੀਂ ਨਿਵੇਸ਼ ਕਰ ਸਕਦੇ ਹੋ।

ਇਸ ਦੀ ਕਿਸ਼ਤ 16 ਜੂਨ ਨੂੰ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅਪ੍ਰੈਲ ਅਤੇ ਮਈ ਦੀ ਸੀਰੀਜ਼ ਵਿਚ ਰਿਕਾਰਡ ਨਿਵੇਸ਼ ਹੋਇਆ ਸੀ। ਉੱਥੇ  ਹੀ ਆਨਲਾਈਨ ਖਰੀਦਣ ‘ਤੇ ਇਸ ‘ਤੇ 50 ਰੁਪਏ ਪ੍ਰਤੀ ਗ੍ਰਾਮ ਜਾਂ 500 ਰੁਪਏ ਪ੍ਰਤੀ 10 ਗ੍ਰਾਮ ਦੀ ਛੋਟ ਮਿਲੇਗੀ।