ਗੰਭੀਰ ਵਿੱਤੀ ਸੰਕਟ ’ਚੋਂ ਗੁਜ਼ਰ ਰਿਹੈ ਚਾਹ ਉਦਯੋਗ : ਆਈਟੀਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਮਿਆਦ ਦੌਰਾਨ, ਕੋਲਾ ਅਤੇ ਗੈਸ ਵਰਗੀਆਂ ਮਹੱਤਵਪੂਰਨ ਵਸਤੂਆਂ ਦੀ ਕੀਮਤ 9 ਤੋਂ 15 ਫ਼ੀ ਸਦੀ ਦੇ ਸੀਏਜੀਆਰ ਨਾਲ ਵਧੀ ਹੈ।

Tea industry is going through a serious financial crisis: ITA

ਕੋਲਕਾਤਾ : ਚਾਹ ਦੇ ਉਤਪਾਦਕਾਂ ਦੀ ਪ੍ਰਮੁੱਖ ਸੰਸਥਾ ਇੰਡੀਅਨ ਟੀ ਐਸੋਸੀਏਸ਼ਨ (ਆਈਟੀਏ) ਨੇ ਵੀਰਵਾਰ ਨੂੰ ਕਿਹਾ ਕਿ ਉਦਯੋਗ ਗੰਭੀਰ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਕੀਮਤਾਂ ਵਧ ਰਹੀਆਂ ਉਤਪਾਦਨ ਲਾਗਤਾਂ ਨਾਲ ਤਾਲਮੇਲ ਨਹੀਂ ਰੱਖ ਰਹੀਆਂ ਹਨ। ਆਈਟੀਏ ਨੇ ਅਪਣੇ ਪੁਜ਼ੀਸ਼ਨ ਪੇਪਰ ’ਚਾਹ ਦ੍ਰਿਸ਼ 2023’ ’ਚ ਕਿਹਾ ਕਿ ਚਾਹ ਦੀਆਂ ਕੀਮਤਾਂ ਪਿਛਲੇ ਦਹਾਕੇ ਦੌਰਾਨ ਲਗਭਗ ਚਾਰ ਫ਼ੀ ਸਦੀ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਨਾਲ ਵਧੀਆਂ ਹਨ। 

ਇਸ ਮਿਆਦ ਦੌਰਾਨ, ਕੋਲਾ ਅਤੇ ਗੈਸ ਵਰਗੀਆਂ ਮਹੱਤਵਪੂਰਨ ਵਸਤੂਆਂ ਦੀ ਕੀਮਤ 9 ਤੋਂ 15 ਫ਼ੀ ਸਦੀ ਦੇ ਸੀਏਜੀਆਰ ਨਾਲ ਵਧੀ ਹੈ। ਪੋਜ਼ੀਸ਼ਨ ਪੇਪਰ ਨੇ ਕਿਹਾ ਕਿ ਚਾਹ ਦੇ ਨਿਰਯਾਤ ਨੇ 2022 ਵਿੱਚ ਰਿਕਵਰੀ ਦੇ ਕੁੱਝ ਸੰਕੇਤ ਦਿਖਾਏ ਅਤੇ 231 ਮਿਲੀਅਨ ਕਿਲੋਗ੍ਰਾਮ ਤਕ ਪਹੁੰਚ ਗਏ ਪਰ 2023 ਵਿਚ ਜਨਵਰੀ ਅਤੇ ਜੁਲਾਈ ਦੇ ਵਿਚਕਾਰ 261 ਮਿਲੀਅਨ ਕਿਲੋਗ੍ਰਾਮ ਦੀ ਗਿਰਾਵਟ ਆਈ।

ਉਦਯੋਗ ਨੇ ਸਰਕਾਰ ਨੂੰ ਉਚ ਨਿਰਯਾਤ ਲਾਗਤਾਂ ਨੂੰ ਘਟਾਉਣ ਅਤੇ ਨਿਰਯਾਤਕਾਂ ਨੂੰ ਪ੍ਰਤੀਯੋਗੀ ਬਣੇ ਰਹਿਣ ਦੇ ਯੋਗ ਬਣਾਉਣ ਲਈ ਉਚ ਗੁਣਵੱਤਾ ਵਾਲੇ ਸੀਟੀਸੀ, ‘ਆਰਥੋਡਾਕਸ’ ਅਤੇ ਦਾਰਜੀਲਿੰਗ ਚਾਹ ਦੇ ਨਿਰਯਾਤ ਉਤਪਾਦਾਂ ’ਤੇ ਡਿਊਟੀ ਜਾਂ ਟੈਕਸਾਂ ਤੋਂ ਛੋਟ ’ਤੇ ਪ੍ਰੋਤਸਾਹਨ ਸੀਮਾ ਵਧਾਉਣ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।