ਖਾਣ-ਪੀਣ ਦੀਆਂ ਵਧੀਆਂ ਕੀਮਤਾਂ ਕਾਰਨ ਨਵੰਬਰ ’ਚ ਪ੍ਰਚੂਨ ਮਹਿੰਗਾਈ 0.71 ਫੀ ਸਦੀ ’ਤੇ ਪੁੱਜੀ
0.25 ਫੀ ਸਦੀ ਦੇ ਰੀਕਾਰਡ ਹੇਠਲੇ ਪੱਧਰ ਤੋਂ ਵੱਧ ਕੇ 0.71 ਫੀ ਸਦੀ ਤਕ ਪਹੁੰਚ ਗਈ।
ਨਵੀਂ ਦਿੱਲੀ : ਸਰਕਾਰੀ ਅੰਕੜਿਆਂ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਨਵੰਬਰ ’ਚ ਪ੍ਰਚੂਨ ਮਹਿੰਗਾਈ 0.25 ਫੀ ਸਦੀ ਦੇ ਰੀਕਾਰਡ ਹੇਠਲੇ ਪੱਧਰ ਤੋਂ ਵੱਧ ਕੇ 0.71 ਫੀ ਸਦੀ ਤਕ ਪਹੁੰਚ ਗਈ।
ਖਪਤਕਾਰ ਮੁੱਲ ਸੂਚਕ ਅੰਕ ਆਧਾਰਤ ਪ੍ਰਚੂਨ ਮਹਿੰਗਾਈ ਲਗਾਤਾਰ 10ਵੇਂ ਮਹੀਨੇ ਆਰ.ਬੀ.ਆਈ. ਦੇ 4 ਫੀ ਸਦੀ ਮਹਿੰਗਾਈ ਦੇ ਟੀਚੇ ਤੋਂ ਘੱਟ ਰਹੀ। ਨਵੰਬਰ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਮੌਜੂਦਾ ਸੀ.ਪੀ.ਆਈ. ਲੜੀ ’ਚ ਪ੍ਰਚੂਨ ਮਹਿੰਗਾਈ ਦਰ 1 ਫੀ ਸਦੀ ਦੇ ਪੱਧਰ ਤੋਂ ਹੇਠਾਂ ਰਹੀ ਹੈ, ਜਿਸ ’ਚ 2014 ਦੇ ਅੰਕੜੇ ਹਨ।
ਕੌਮੀ ਅੰਕੜਾ ਦਫ਼ਤਰ (ਐੱਨ.ਐੱਸ.ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਖੁਰਾਕੀ ਪਦਾਰਥਾਂ ’ਚ ਮਹਿੰਗਾਈ ਨਵੰਬਰ ’ਚ 3.91 ਫੀ ਸਦੀ ਰਹੀ, ਜੋ ਅਕਤੂਬਰ ’ਚ 5.02 ਫੀ ਸਦੀ ਸੀ।
ਐੱਨ.ਐੱਸ.ਓ. ਨੇ ਕਿਹਾ ਕਿ ਨਵੰਬਰ 2025 ਦੇ ਦੌਰਾਨ ਮੁੱਖ ਅਤੇ ਖੁਰਾਕੀ ਮਹਿੰਗਾਈ ਵਿਚ ਵਾਧਾ ਮੁੱਖ ਤੌਰ ਉਤੇ ਸਬਜ਼ੀਆਂ, ਅੰਡੇ, ਮੀਟ ਅਤੇ ਮੱਛੀ, ਮਸਾਲੇ, ਬਾਲਣ ਅਤੇ ਰੌਸ਼ਨੀ ਦੀ ਮਹਿੰਗਾਈ ਵਿਚ ਵਾਧੇ ਕਾਰਨ ਹੈ। ਨਵੰਬਰ ਦੌਰਾਨ ਈਂਧਣ ਅਤੇ ਰੌਸ਼ਨੀ ਮਹਿੰਗਾਈ ਦੀ ਅਕਤੂਬਰ 2025 ਵਿਚ 1.98 ਫ਼ੀ ਸਦੀ ਦੇ ਮੁਕਾਬਲੇ ਵਧ ਕੇ 2.32 ਫ਼ੀ ਸਦੀ ਹੋ ਗਈ।
ਆਈ.ਸੀ.ਆਰ.ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਈਅਰ ਨੇ ਕਿਹਾ ਕਿ ਨਿਰੰਤਰ ਬੇਸ-ਨਾਰਮਲਾਈਜ਼ੇਸ਼ਨ ਅਤੇ ਕੁੱਝ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਅਗਲੇ ਪ੍ਰਿੰਟ ਵਿਚ ਸੀ.ਪੀ.ਆਈ. ਮਹਿੰਗਾਈ 1.5 ਫ਼ੀ ਸਦੀ ਨੂੰ ਪਾਰ ਕਰ ਸਕਦੀ ਹੈ, ਜੋ ਕਿ ਅਗਲੇ ਐਮ.ਪੀ.ਸੀ. ਤੋਂ ਪਹਿਲਾਂ ਆਖਰੀ ਹੋਵੇਗੀ।
ਨਾਇਰ ਨੇ ਕਿਹਾ, ‘‘ਮਹਿੰਗਾਈ ਵਿਕਾਸ ਦੇ ਨਜ਼ਰੀਏ ਦੇ ਨਾਲ-ਨਾਲ ਅਗਲੇ ਕੇਂਦਰੀ ਬਜਟ ਵਲੋਂ ਪੇਸ਼ ਕੀਤੇ ਗਏ ਵਿੱਤੀ ਨੀਤੀਗਤ ਉਪਾਅ ਐੱਮ.ਪੀ.ਸੀ. ਦੇ ਅਗਲੇ ਫੈਸਲੇ ਦਾ ਮਾਰਗਦਰਸ਼ਨ ਕਰਨਗੇ। ਸਾਡਾ ਅਧਾਰ ਕੇਸ ਐਮ.ਪੀ.ਸੀ. ਦੀ ਫ਼ਰਵਰੀ 2026 ਦੀ ਨੀਤੀ ਵਿਚ ਵਿਰਾਮ ਦਾ ਸੁਝਾਅ ਦਿੰਦਾ ਹੈ।’’