ਦੇਸ਼ ਤੋਂ ਬਾਹਰ ਪੈਸਾ ਭੇਜਣਾ ਹੋਇਆ ਮੁਸ਼ਕਲ, RBI ਨੇ ਬਦਲੇ ਨਿਯਮ
ਭਾਰਤੀ ਰੀਜ਼ਰਵ ਬੈਂਕ ਨੇ ਦੇਸ਼ ਤੋਂ ਬਾਹਰ ਪੈਸਾ ਭੇਜਣ ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐਲਆਰਐਸ) ਦੀ ਜਾਣਕਾਰੀ ਦੇਣ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿਤਾ ਹੈ।
ਮੁੰਬਈ : ਭਾਰਤੀ ਰੀਜ਼ਰਵ ਬੈਂਕ ਨੇ ਦੇਸ਼ ਤੋਂ ਬਾਹਰ ਪੈਸਾ ਭੇਜਣ ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐਲਆਰਐਸ) ਦੀ ਜਾਣਕਾਰੀ ਦੇਣ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿਤਾ ਹੈ। ਇਸ ਯੋਜਨਾ ਤਹਿਤ ਕੋਈ ਵਿਅਕਤੀ ਇਕ ਸਾਲ 'ਚ ਢਾਈ ਲੱਖ ਡਾਲਰ ਤਕ ਵਿਦੇਸ਼ ਭੇਜ ਸਕਦਾ ਹੈ।
ਮੌਜੂਦਾ ਸਮੇਂ 'ਚ ਪੈਸਾ ਭੇਜਣ ਵਾਲੇ ਦੁਆਰਾ ਕੀਤੇ ਗਏ ਐਲਾਨ ਦੇ ਅਧਾਰ 'ਤੇ ਬੈਂਕ ਯੋਜਨਾ ਤਹਿਤ ਲੈਣ-ਦੇਣ ਦੀ ਆਗਿਆ ਦਿੰਦੇ ਹਨ। ਇਸ ਹੱਦ ਦੇ ਪਾਲਣ ਦੀ ਨਿਗਰਾਨੀ ਕੇਵਲ ਭੇਜਣ ਵਾਲੇ ਦੁਆਰਾ ਕੀਤੇ ਗਏ ਐਲਾਨ ਤਕ ਹੀ ਸੀਮਤ ਹੈ। ਇਸ ਦੀ ਆਜ਼ਾਦ ਰੂਪ ਨਾਲ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ। ਇਸ ਬਾਰੇ 'ਚ ਸੂਚਨਾ ਦਾ ਕੋਈ ਭਰੋਸੇਯੋਗ ਸਰੋਤ ਵੀ ਨਹੀਂ ਹੁੰਦਾ ਹੈ।
ਰੀਜ਼ਰਵ ਬੈਂਕ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਪੈਸਾ ਭੇਜਣ 'ਤੇ ਨਿਗਰਾਨੀ ਨੂੰ ਬਿਹਤਰ ਕਰਨ ਅਤੇ ਐਲਆਰਐਸ ਹੱਦਾਂ ਦੀ ਪਾਲਣਾ ਨੂੰ ਤੈਅ ਕਰਨ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਯੋਜਨਾ ਦੇ ਤਹਿਤ ਪੈਸਾ ਭੇਜਣ ਵਾਲਿਆਂ ਦੇ ਲੈਣ-ਦੇਣ ਦੀ ਜਾਣਕਾਰੀ ਸਬੰਧਤ ਅਧਿਕਾਰਕ ਡੀਲਰ ਬੈਂਕਾਂ ਤੋਂ ਰੋਜ਼ਾਨਾ ਮੰਗਾਵਾਉਣ ਦੀ ਵਿਵਸਥਾ ਨੂੰ ਅਮਲ 'ਚ ਲਿਆਇਆ ਜਾਵੇ।
ਇਹ ਜਾਣਕਾਰੀ ਇਸ ਤਰ੍ਹਾਂ ਦੇ ਲੈਣ-ਦੇਣ ਕਰਨ ਵਾਲੇ ਹੋਰ ਬੈਂਕਾਂ ਨੂੰ ਵੀ ਆਸਾਨ ਹੋਵੇ। ਹੁਣ ਬੈਂਕਾਂ ਨੂੰ ਰੋਜ਼ਾਨਾ ਇਸ ਤਰ੍ਹਾਂ ਦੇ ਲੈਣ-ਦੇਣ ਦੀ ਸੂਚਨਾ ਅਪਲੋਡ ਕਰਨੀ ਹੋਵੇਗੀ।