ਸ਼ੇਅਰ ਬਾਜ਼ਾਰਾਂ 'ਚ ਤੇਜ਼ੀ, ਸੈਂਸੈਕਸ 100 ਅਤੇ ਨਿਫ਼ਟੀ 31 ਅੰਕ 'ਤੇ ਖੁੱਲ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸ਼ੇਅਰ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ 'ਚ ਸ਼ੁਕਰਵਾਰ ਨੂੰ ਮਜ਼ਬੂਤੀ ਆਈ ਹੈ। ਮੁੱਖ ਸੂਚੀ 'ਚ ਸੈਂਸੈਕਸ ਸਵੇਰੇ 9.45 ਵਜੇ 86.83 ਅੰਕਾਂ ਦੀ ਮਜ਼ਬੂਤੀ ਨਾਲ..

Sensex

ਮੁੰਬਈ: ਦੇਸ਼ ਦੇ ਸ਼ੇਅਰ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ 'ਚ ਸ਼ੁਕਰਵਾਰ ਨੂੰ ਮਜ਼ਬੂਤੀ ਆਈ ਹੈ। ਮੁੱਖ ਸੂਚੀ-ਪੱਤਰ ਸੈਂਸੈਕਸ ਸਵੇਰੇ 9.45 ਵਜੇ 86.83 ਅੰਕਾਂ ਦੀ ਮਜ਼ਬੂਤੀ ਨਾਲ 34,187.96 'ਤੇ ਅਤੇ ਨਿਫ਼ਟੀ ਵੀ ਲਗਭੱਗ ਇਸ ਸਮੇਂ 25.55 ਅੰਕਾਂ ਦੇ ਵਾਧੇ ਨਾਲ 10,484.20 'ਤੇ ਕਾਰੋਬਾਰ ਕਰਦੇ ਦੇਖੇ ਗਏ। ਇਸ ਦੇ ਨਾਲ ਹੀ ਬਾਕੀ ਕੁੱਝ ਹੋਰ ਟੈਕ ਕੰਪਨੀਆਂ ਨੂੰ ਫ਼ਾਇਦਾ ਮਿਲਿਆ ਹੈ।  

ਐਫ਼ਐਮਸੀਜੀ ਨੂੰ ਛੱਡ ਸਾਰੇ ਸੈਕਟਰ ਦੇ ਸ਼ੇਅਰਾਂ 'ਚ ਖ਼ਰੀਦਦਾਰੀ ਤੋਂ ਬਾਜ਼ਾਰ 'ਚ ਤੇਜ਼ੀ ਵਧੀ ਹੈ। ਸੈਂਸੈਕਸ ਜਿੱਥੇ 150 ਅੰਕਾਂ ਤੋਂ ਜ਼ਿਆਦਾ ਦਾ ਉਛਾਲ ਆਇਆ ਹੈ। ਉਥੇ ਹੀ ਨਿਫ਼ਟੀ 10,500 ਦੇ ਪਾਰ ਪਹੁੰਚਣ 'ਚ ਕਾਮਯਾਬ ਹੋਇਆ ਹੈ।  ਹੈਵੀਵੇਟ, ਇਨਫ਼ੋਸਿਸ, ਰਿਲਾਇੰਸ ਇੰਡਸਟਰੀਜ਼, ਓਐਨਜੀਸੀ, ਐਚਡੀਐਫ਼ਸੀ ਬੈਂਕ, ਟੀਸੀਐਸ, ਮਾਰੂਤੀ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਸਹਿਯੋਗ ਮਿਲਿਆ ਹੈ। 

ਫਿਲਹਾਲ ਸੈਂਸੈਕਸ 154 ਅੰਕ ਵਧ ਕੇ 34,255 ਅਤੇ ਨਿਫ਼ਟੀ 46 ਅੰਕ ਚੜ੍ਹ ਕੇ 10,504 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਾਰੇ ਸੈਕਟਰ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਸੈਂਸੈਕਸ 66 ਅੰਕ ਵਧ ਕੇ 34,168 ਦੇ ਪੱਧਰ 'ਤੇ ਖੁੱਲ੍ਹਿਆ, ਜਦਕਿ ਨਿਫ਼ਟੀ ਦੀ ਸ਼ੁਰੂਆਤ 37 ਅੰਕ ਦੀ ਉਛਾਲ ਨਾਲ 10,495 ਦੇ ਪੱਧਰ 'ਤੇ ਬਿਹਤਰ ਹੋਈ।