Pakistan ਦੀ ਕੁੱਲ GDP ਦੇ ਬਰਾਬਰ ਹੈ ਸਵੈ-ਨਿਰਭਰ ਭਾਰਤ ਅਭਿਆਨ ਪੈਕੇਜ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਦੀ ਕੁਲ ਜੀਡੀਪੀ 3000 ਅਰਬ ਡਾਲਰ...

Self-Sufficient India Campaign Package

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਨਾਲ ਜੂਝ ਰਹੇ ਭਾਰਤ ਲਈ 20 ਲੱਖ ਕਰੋੜ ਰੁਪਏ ਦੇ ਰਿਲੀਫ ਪੈਕੇਜ ਦਾ ਐਲਾਨ ਕੀਤ ਹੈ। ਪੀਐਮ ਮੋਦੀ ਨੇ ਦਸਿਆ ਕਿ ਇਹ ਪੈਕੇਜ ਭਾਰਤ ਦੀ ਡੀਜੀਪੀ ਦਾ ਲਗਭਗ 10 ਫ਼ੀਸਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪੈਕੇਜ ਅਪਣੇ ਗੁਆਂਢੀ ਦੇਸ਼ ਪਾਕਿਸਤਾਨ ਦੀ ਕੁੱਲ ਡੀਜੀਪੀ (GDP) ਦੇ ਲਗਭਗ ਬਰਾਬਰ ਹੈ।

ਜੀ ਹਾਂ, ਪਾਕਿਸਤਾਨ(Pakistan) ਦੀ ਸਾਲ 2019 ਵਿਚ ਕੁੱਲ GDP 284 ਬਿਲਿਅਨ ਡਾਲਰ ਸੀ। ਜਦਕਿ ਸਵੈਨਿਰਭਰ ਭਾਰਤ ਅਭਿਆਨ ਪੈਕੇਜ 265 ਬਿਲਿਅਨ ਡਾਲਰ ਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦਾ ਜੀਡੀਪੀ ਸਾਲ 2018 ਵਿੱਚ 300 ਬਿਲੀਅਨ ਡਾਲਰ ਤੋਂ ਵੱਧ ਸੀ। ਹੁਣ ਕੋਰੋਨਾ ਸੰਕਟ ਦੇ ਦੌਰ ਵਿੱਚ ਪਾਕਿਸਤਾਨ ਦੀ ਸਥਿਤੀ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਸਾਲ 2020 ਵਿੱਚ ਪਾਕਿਸਤਾਨ ਦੀ ਜੀਡੀਪੀ 200 ਬਿਲੀਅਨ ਡਾਲਰ ਤੋਂ ਘੱਟ ਹੋਵੇਗੀ।

ਭਾਰਤ ਦੀ ਕੁਲ ਜੀਡੀਪੀ 3000 ਅਰਬ ਡਾਲਰ ਦੇ ਨੇੜੇ ਹੈ। ਭਾਰਤ ਹੁਣ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵੱਡੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।

ਜੇ ਅਸੀਂ ਦੂਜੇ ਦੇਸ਼ਾਂ ਵੱਲ ਧਿਆਨ ਦੇਈਏ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਵੱਧ ਰਕਮ ਖਰਚ ਕੀਤੀ ਹੈ ਤਾਂ ਜਪਾਨ ਨੇ ਕੁਲ ਜੀਡੀਪੀ ਦਾ 21.1 ਪ੍ਰਤੀਸ਼ਤ, ਅਮਰੀਕਾ ਨੇ ਜੀਡੀਪੀ ਦਾ 13 ਪ੍ਰਤੀਸ਼ਤ, ਸਵੀਡਨ ਨੇ ਦੇਸ਼ ਦੇ ਜੀਡੀਪੀ ਦਾ 12 ਪ੍ਰਤੀਸ਼ਤ ਅਤੇ ਜਰਮਨੀ ਨੇ ਦੇਸ਼ ਦੇ ਜੀਡੀਪੀ ਦਾ 10.7 ਪ੍ਰਤੀਸ਼ਤ ਖਰਚ ਕੀਤਾ ਹੈ। ਭਾਰਤ ਦੇ 20 ਲੱਖ ਕਰੋੜ ਦਾ ਪੈਕੇਜ ਕੋਰੋਨਾ ਸੰਕਟ ਦੇ ਦੌਰਾਨ ਹੁਣ ਤੱਕ ਐਲਾਨੇ ਗਏ ਸਾਰੇ ਪੈਕੇਜਾਂ ਨੂੰ ਜੋੜ ਕੇ ਹੈ।

ਸਰਕਾਰ ਨੇ ਮਾਰਚ ਵਿੱਚ ਸਭ ਤੋਂ ਪਹਿਲਾਂ 1.70 ਲੱਖ ਕਰੋੜ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਫਿਰ ਅਪ੍ਰੈਲ ਵਿਚ ਇਕ ਲੱਖ ਕਰੋੜ ਦਾ ਪੈਕੇਜ ਆਇਆ। ਹੁਣ ਮਈ ਵਿੱਚ 17.30 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਸਵੈ-ਨਿਰਭਰ ਮੁਹਿੰਮ ਪੈਕੇਜ ਵਿਚ ਜ਼ਮੀਨ, ਕਿਰਤ, ਲਿਕਿਊਇਡ ਅਤੇ ਲਾਅਜ਼ ਸਭ ਉੱਤੇ ਜ਼ੋਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਹ ਆਰਥਿਕ ਪੈਕੇਜ ਸਾਡੇ ਝੌਂਪੜੀ ਉਦਯੋਗਾਂ, ਛੋਟੇ, ਦਰਮਿਆਨੇ ਉਦਯੋਗਾਂ, ਐਮਐਸਐਮਈਜ਼ ਲਈ ਹੈ। ਇਹ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹਨ। ਇਹ ਆਰਥਿਕ ਪੈਕੇਜ ਦੇਸ਼ ਦੇ ਉਸ ਮਜ਼ਦੂਰ ਕਿਸਾਨ ਲਈ ਹੈ ਜੋ ਹਰ ਮੌਸਮ ਵਿਚ ਦੇਸ਼ ਵਾਸੀਆਂ ਲਈ ਦਿਨ ਰਾਤ ਸਖਤ ਮਿਹਨਤ ਕਰਦੇ ਹਨ।

ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਦੇ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ। ਜੋ ਭਾਰਤ ਦੀ ਆਰਥਿਕ ਵਿਕਾਸ ਨੂੰ ਵਧਾਉਣ ਵਿਚ ਮਦਦ ਕਰਦੇ ਹਨ।  

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।