ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪੈਟਰੋਲ ਅਤੇ ਡੀਜ਼ਲ 'ਤੇ ਲਗਾਤਾਰ 14ਵੇਂ ਦਿਨ ਲੋਕਾਂ ਨੂੰ ਰਾਹਤ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ 'ਚ.....

Petrol And Diesel

ਨਵੀਂ ਦਿੱਲੀ,  : ਪੈਟਰੋਲ ਅਤੇ ਡੀਜ਼ਲ 'ਤੇ ਲਗਾਤਾਰ 14ਵੇਂ ਦਿਨ ਲੋਕਾਂ ਨੂੰ ਰਾਹਤ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ 'ਚ 15 ਪੈਸੇ ਦੀ ਕਟੌਤੀ ਕੀਤੀ ਹੈ, ਜਦਕਿ ਡੀਜ਼ਲ 'ਚ 10 ਪੈਸੇ ਦੀ ਰਾਹਤ ਦਿਤੀ ਹੈ। 14 ਦਿਨਾਂ 'ਚ ਪਟਰੌਲ 2 ਰੁਪਏ ਅਤੇ ਡੀਜ਼ਲ 1 ਰੁਪਏ 46 ਪੈਸੇ ਸਸਤਾ ਹੋ ਚੁੱਕਾ ਹੈ। ਦਿੱਲੀ 'ਚ ਪਟਰੌਲ ਦੀ ਕੀਮਤ ਮੰਗਲਵਾਰ ਨੂੰ 15 ਪੈਸੇ ਘੱਟ ਕੇ 76.43 ਰੁਪਏ ਪ੍ਰਤੀ ਲੀਟਰ ਹੋ ਗਈ।

ਉੱਥੇ ਹੀ ਦਿੱਲੀ 'ਚ ਡੀਜ਼ਲ ਵੀ 10 ਪੈਸੇ ਸਸਤਾ ਹੋ ਕੇ 67.85 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ। ਮੁੰਬਈ ਦੀ ਗੱਲ ਕਰੀਏ ਤਾਂ ਮੰਗਲਵਾਰ ਇਥੇ ਪਟਰੌਲ ਦੀ ਕੀਮਤ 84.26 ਰੁਪਏ ਹੋ ਗਈ, ਜੋ ਬੀਤੇ ਦਿਨੀਂ 84.41 ਰੁਪਏ ਪ੍ਰਤੀ ਲੀਟਰ ਸੀ, ਜਦਕਿ ਡੀਜ਼ਲ ਦੀ ਕੀਮਤ 72.24 ਰੁਪਏ ਦਰਜ ਕੀਤੀ ਗਈ। ਪੰਜਾਬ ਅਤੇ ਮੁੰਬਈ 'ਚ ਪਟਰੌਲ ਮਹਿੰਗਾ ਹੋਣ ਦਾ ਕਾਰਨ ਸੂਬੇ 'ਚ ਲੱਗਣ ਵਾਲਾ ਜ਼ਿਆਦਾ ਟੈਕਸ ਹੈ। ਮੁੰਬਈ 'ਚ ਪਟਰੌਲ ਅਤੇ ਡੀਜ਼ਲ ਦੋਹਾਂ ਦੀ ਕੀਮਤ ਬਾਕੀ ਸ਼ਹਿਰਾਂ ਨਾਲੋਂ ਜ਼ਿਆਦਾ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ, ਜਲੰਧਰ 'ਚ ਪਟਰੌਲ ਦੀ ਕੀਮਤ 81.64 ਰੁਪਏ ਅਤੇ ਡੀਜ਼ਲ ਦੀ 67.77 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਉੱਥੇ ਹੀ ਅੰਮ੍ਰਿਤਸਰ ਸ਼ਹਿਰ 'ਚ ਪਟਰੌਲ ਦੀ ਕੀਮਤ 82.18 ਰੁਪਏ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ 68.24 ਰੁਪਏ 'ਤੇ ਹੈ। ਇਸੇ ਤਰ੍ਹਾਂ ਲੁਧਿਆਣਾ 'ਚ ਅੱਜ ਪਟਰੌਲ ਦੀ ਕੀਮਤ 81.94 ਰੁਪਏ ਅਤੇ ਡੀਜ਼ਲ ਦੀ 68.01 ਰੁਪਏ ਹੈ। ਹੁਸ਼ਿਆਰਪੁਰ 'ਚ ਪਟਰੌਲ ਦੀ ਕੀਮਤ 81.72 ਤੋਂ 81.83 ਰੁਪਏ ਤਕ ਹੈ, ਜਦਕਿ ਡੀਜ਼ਲ ਦਾ ਰੇਟ 67.92 ਰੁਪਏ ਤਕ ਹੈ।

ਉਥੇ ਹੀ ਚੰਡੀਗੜ੍ਹ 'ਚ ਪਟਰੌਲ 73.51 ਰੁਪਏ 'ਚ ਅਤੇ ਡੀਜ਼ਲ ਅੱਜ 65.89 ਰੁਪਏ 'ਚ ਵਿਕ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਦੇ ਮੁਕਾਬਲੇ ਪੰਜਾਬ 'ਚ ਪਟਰੌਲ 'ਤੇ ਸੱਭ ਤੋਂ ਵਧ ਵੈਟ ਹੈ। ਪੰਜਾਬ ਦੇ ਲੋਕ ਇਕ ਲੀਟਰ 'ਤੇ 35.35 ਫ਼ੀ ਸਦੀ ਵੈਟ ਚੁਕਾ ਰਹੇ ਹਨ।