ਬੰਦ ਹੋਣਗੇ Nikon ਦੇ DSLR ਕੈਮਰੇ, ਕੰਪਨੀ ਨੇ ਕਾਰੋਬਾਰ ਬੰਦ ਕਰਨ ਦਾ ਲਿਆ ਫ਼ੈਸਲਾ
ਸਾਲ 2021 ’ਚ ਕੰਪਨੀ ਨੇ 400,000 DSLR ਕੈਮਰੇ ਵੇਚੇ ਸਨ।
ਮੁੰਬਈ – ਨਿਕੋਨ ਹੁਣ ਸਿੰਗਲ ਲੈੱਨਜ਼ ਰਿਫਲੈਕਸ (SLR) ਕੈਮਰੇ ਦੇ ਕਾਰੋਬਾਰ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਖ਼ਬਰਾਂ ਮੁਤਾਬਿਕ ਨਿਕੋਨ ਹੁਣ ਮਿਰਰਲੈੱਸ ਕੈਮਰੇ ’ਤੇ ਧਿਆਨ ਕੇਂਦਰਿਤ ਕਰਨ ਜਾ ਰਹੀ ਹੈ। ਖ਼ਬਰਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਰਟਫੋਨ ਦੇ ਕੈਮਰੇ ਤੋਂ ਮਿਲ ਰਹੀ ਟੱਕਰ ਤੋਂ ਬਾਅਦ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ।
ਦੱਸ ਦਈਏ ਕਿ ਕੈਨਨ ਤੋਂ ਬਾਅਦ ਨਿਕੋਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਐੱਸ.ਐੱਲ.ਆਰ. ਕੈਮਰਾ ਬਣਾਉਣ ਵਾਲੀ ਕੰਪਨੀ ਹੈ। ਸਾਲ 2021 ’ਚ ਕੰਪਨੀ ਨੇ 400,000 DSLR ਕੈਮਰੇ ਵੇਚੇ ਸਨ। Nikkei Asia ਦੀ ਇਕ ਰਿਪੋਰਟ ਅਨੁਸਾਰ ਨਿਕੋਨ ਨੇ ਡੀ.ਐੱਸ.ਐੱਲ.ਆਰ. ਬਾਜ਼ਾਰ ’ਚੋਂ ਬਾਹਰ ਜਾਣ ਦਾ ਫੈਸਲਾ ਲਿਆ ਹੈ। ਨਿਕੋਨ ਨੇ 2022 ਤੋਂ ਬਾਅਦ ਹੁਣ ਤਕ ਕੋਈ ਐੱਸ.ਐੱਲ.ਆਰ. ਕੈਮਰਾ ਲਾਂਚ ਨਹੀਂ ਕੀਤਾ। ਕੰਪਨੀ ਨੇ ਆਖਰੀ ਐੱਸ.ਐੱਲ.ਆਰ. ਪ੍ਰੋਡਕਟ ਦੇ ਤੌਰ ’ਤੇ Nikon D6 ਨੂੰ 2020 ’ਚ ਲਾਂਚ ਕੀਤਾ ਸੀ।
ਕੰਪਨੀ ਨੇ ਡਿਜੀਟਲ ਕੈਮਰਾ ਨੂੰ ਬਣਾਉਣਾ ਵੀ ਬੰਦ ਕਰ ਦਿੱਤਾ ਹੈ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਪਹਿਲੀ ਵਾਰ ਮਿਰਰਲੈੱਸ ਕੈਮਰਿਆਂ ਦੇ ਗਲੋਬਲ ਸ਼ਿਪਮੈਂਟ ਨੇ 2.93 ਮਿਲੀਅਨ ਅਤੇ 2.37 ਮਿਲੀਅਨ ਇਕਾਈਆਂ ਦੇ ਨਾਲ ਐੱਸ.ਐੱਲ.ਆਰ. ਕੈਮਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।