ਕਾਰੋਬਾਰ ਸ਼ੁਰੂ ਕਰਨ ਲਈ 80 ਫ਼ੀਸਦੀ ਸਬਸਿਡੀ ਨਾਲ ਮਿਲਦਾ ਹੈ 2 ਤੋਂ 3 ਲੱਖ ਦਾ ਕਰਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤ ਸਰਕਾਰ ਮੁਦਰਾ ਯੋਜਨਾ ਤਹਿਤ ਅਜਿਹੇ ਛੋਟੇ ਕਾਰੋਬਾਰੀਆਂ ਨੂੰ ਕਰਜ਼ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਅਪਣਾ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ...

Mudra Yojna

ਨਵੀਂ ਦਿੱਲੀ : ਭਾਰਤ ਸਰਕਾਰ ਮੁਦਰਾ ਯੋਜਨਾ ਤਹਿਤ ਅਜਿਹੇ ਛੋਟੇ ਕਾਰੋਬਾਰੀਆਂ ਨੂੰ ਕਰਜ਼ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਅਪਣਾ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਯੋਜਨਾ ਵਿਚ ਪ੍ਰਬੰਧ ਕੀਤਾ ਗਿਆ ਹੈ ਕਿ ਜੇਕਰ ਤੁਸੀਂ 2 ਤੋਂ 3 ਲੱਖ ਰੁਪਏ ਤਕ ਦੇ ਨਿਵੇਸ਼ ਵਾਲੇ ਕਾਰੋਬਾਰ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਉਹ ਲੋਕ ਇਸ ਯੋਜਨਾ ਕਰਜ਼ ਲੈਣ ਵਾਸਤੇ ਅਪਲਾਈ ਕਰ ਸਕਦੇ ਹਨ। ਇਹ ਕਰਜ਼ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਤੋਂ ਮਿਲ ਜਾਵਗਾ। ਮੁਦਰਾ ਸਕੀਮ ਤਹਿਤ ਕਰਜ਼ ਆਮ ਕਰਜ਼ ਨਾਲੋਂ 1-2 ਫ਼ੀ ਸਦੀ ਸਸਤਾ ਮਿਲਦਾ ਹੈ। ਇਸ ਯੋਜਨਾ ਤਹਿਤ ਕਈ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।

ਇਸ ਯੋਜਨਾ ਤਹਿਤ ਤੁਸੀਂ ਪਾਪੜ ਬਣਾਉਣ ਦਾ ਕੰਮ ਸ਼ੁਰੂ ਕਰ ਸਕਦੇ ਹੋ। ਇਸ ਲਈ 2.05 ਲੱਖ ਰੁਪਏ ਸ਼ੁਰੂਆਤੀ ਨਿਵੇਸ਼ ਲੋੜੀਂਦਾ ਹੈ। ਪਾਪੜ ਯੂਨਿਟ ਲਈ 8.18 ਲੱਖ ਰੁਪਏ ਤੱਕ ਦਾ ਕਰਜ਼ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਸ ਕੰਮ ਲਈ ਸਰਕਾਰ ਦੀ ਇੰਟਰਪ੍ਰਿਨਿਓਰ ਸਪੋਰਟ ਸਕੀਮ ਤਹਿਤ 1.92 ਲੱਖ ਰੁਪਏ ਸਬਸਿਡੀ ਵੀ ਮਿਲੇਗੀ। ਮੁਦਰਾ ਸਕੀਮ ਤਹਿਤ ਤੁਸੀਂ ਲਾਈਟ ਇੰਜਨੀਅਰਿੰਗ ਜਿਵੇਂ ਨਟ ਬੋਲਟ, ਵਾਸ਼ਰ ਜਾਂ ਕਿੱਲ ਆਦਿ ਦੀ ਮੈਨੂਫੈਕਚਰਿੰਗ ਸ਼ੁਰੂ ਕਰ ਸਕਦੇ ਹੋ। ਇਸ ਯੂਨਿਟ ਲਈ 1.88 ਲੱਖ ਰੁਪਏ ਦੀ ਲੋੜ ਹੋਵੇਗੀ।

ਮੁਦਰਾ ਸਕੀਮ ਤਹਿਤ 2.21 ਲੱਖ ਰੁਪਏ ਟਰਮ ਲੋਨ ਤੇ 2.30 ਲੱਖ ਰੁਪਏ ਵਰਕਿੰਗ ਕੈਪੀਟਲ ਦੇ ਰੂਪ ਵਿੱਚ ਲੋਨ ਮਿਲੇਗਾ। ਇੱਕ ਮਹੀਨੇ ਵਿੱਚ ਕਰੀਬ 2500 ਕਿਲੋਗ੍ਰਾਮ ਨਟ ਬੋਲਟ ਬਣਾ ਕੇ ਸਾਲ ਭਰ ਵਿੱਚ ਖਰਚ ਕੱਢ ਕੇ 2 ਲੱਖ ਰੁਪਏ ਮੁਨਾਫਾ ਕਮਾ ਸਕਦੇ ਹੋ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਘੱਟੋ ਘੱਟ 1.66 ਲੱਖ ਰੁਪਏ ਦੀ ਲੋੜ ਪੈਂਦੀ ਹੈ। ਮੁਦਰਾ ਯੋਜਨਾ ਤਹਿਤ ਬੈਂਕ ਤੋਂ 3.32 ਲੱਖ ਰੁਪਏ ਦਾ ਟਰਮ ਲੋਨ ਤੇ 1.68 ਲੱਖ ਰੁਪਏ ਵਰਕਿੰਗ ਕੈਪਿਟਲ ਲੋਨ ਮਿਲੇਗਾ। ਇਸ ਕਾਰੋਬਾਰ ਦਾ ਨੁਸਖਾ ਮੁਦਰਾ ਬੈਂਕ ਦੀ ਵੈੱਬਸਾਈਟ ਤੋਂ ਪ੍ਰੋਜੈਕਟ ਪ੍ਰੋਫਾਇਲ ਵਿੱਚ ਦੱਸਿਆ ਗਿਆ ਹੈ।

ਇਹ ਕਾਰੋਬਾਰ ਵੀ ਥੋੜ੍ਹੇ ਪੈਸਿਆਂ ਵਿਚ ਸ਼ੁਰੂ ਹੋ ਸਕਦਾ ਹੈ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕਰੀਬ 1.85 ਲੱਖ ਰੁਪਏ ਦੀ ਲੋੜ ਹੈ। ਮੁਦਰਾ ਸਕੀਮ ਤਹਿਤ ਇਸ ਕਾਰੋਬਾਰ ਲਈ 7.48 ਲੱਖ ਰੁਪਏ ਕੰਪੋਜ਼ਿਟ ਲੋਨ ਮਿਲ ਸਕਦਾ ਹੈ। ਇਸ ਤੋਂ ਇਲਾਵਾ ਫਿਕਸਡ ਕੈਪੀਟਲ ਦੇ ਤੌਰ 'ਤੇ 3.65 ਲੱਖ ਰੁਪਏ ਤੇ ਤਿੰਨ ਮਹੀਨੇ ਦੇ ਵਰਕਿੰਗ ਕੈਪੀਟਲ ਲਈ 5.70 ਲੱਖ ਰੁਪਏ ਦੀ ਲੋੜ ਪਵੇਗੀ। ਕੰਪਿਊਟਰ ਅਸੈਂਬਲਿੰਗ ਬਿਜ਼ਨਸ ਵੀ ਤੁਸੀਂ ਕਰ ਸਕਦੇ ਹੋ, ਜਿਸ ਦੇ ਲਈ ਵੀ ਥੋੜ੍ਹੇ ਨਿਵੇਸ਼ ਦੀ ਲੋੜ ਹੁੰਦੀ ਹੈ। ਇਸ ਕਾਰੋਬਾਰ ਲਈ 2.70 ਲੱਖ ਰੁਪਏ ਸ਼ੁਰੂਆਤੀ ਨਿਵੇਸ਼ ਦੀ ਲੋੜ ਪਵੇਗੀ। ਮੁਦਰਾ ਸਕੀਮ ਤਹਿਤ 6.29 ਲੱਖ ਰੁਪਏ ਦਾ ਕਰਜ਼ਾ ਤੁਹਾਨੂੰ ਮਿਲ ਸਕਦਾ ਹੈ।