6000 ਰੁਪਏ ਡਿੱਗਣ ਤੋਂ ਬਾਅਦ ਅੱਜ ਮਹਿੰਗਾ ਹੋ ਸਕਦਾ ਹੈ ਸੋਨਾ

ਏਜੰਸੀ

ਖ਼ਬਰਾਂ, ਵਪਾਰ

ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ।

gold

ਨਵੀਂ ਦਿੱਲੀ: ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਪਹਿਲੇ ਰਿਕਾਰਡ ਪੱਧਰ ਤੋਂ 6 ਹਜ਼ਾਰ ਰੁਪਏ ਡਿੱਗਣ ਤੋਂ ਬਾਅਦ ਸੋਨੇ ਦੀ ਜ਼ਬਰਦਸਤ ਰਿਕਵਰੀ ਹੋਈ।

ਬੁੱਧਵਾਰ ਨੂੰ ਸੋਨਾ 50 ਹਜ਼ਾਰ ਰੁਪਏ ਤੋਂ ਹੇਠਾਂ ਖਿਸਕ ਕੇ 49955 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਪਰ ਇਸ ਤੋਂ ਬਾਅਦ, ਸੋਨੇ ਦੀ ਜ਼ਬਰਦਸਤ ਰਿਕਵਰੀ ਦਿਖਾਈ ਦਿੱਤੀ।

ਬੁੱਧਵਾਰ ਨੂੰ ਸੋਨਾ ਆਪਣੇ ਹੇਠਲੇ ਪੱਧਰ ਤੋਂ 2325 ਰੁਪਏ ਦੀ ਤੇਜ਼ੀ ਨਾਲ 52280 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਘਰੇਲੂ ਬਾਜ਼ਾਰਾਂ ਵਿਚ 17 ਹਜ਼ਾਰ ਰੁਪਏ ਤਕ ਚਲੀ ਜਾਣ ਤੋਂ ਬਾਅਦ ਚਾਂਦੀ ਵੀ ਰਿਕਵਰ ਹੋਈ।

60910 ਰੁਪਏ ਪ੍ਰਤੀ ਕਿਲੋ ਦੇ ਹੇਠਲੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਚਾਂਦੀ 68480 ਰੁਪਏ ਦੇ ਉੱਚ ਪੱਧਰ' ਤੇ ਪਹੁੰਚ ਗਈ ਪਰ ਬਹੁਤਾ ਚਿਰ ਨਹੀਂ ਟਿਕ ਸਕੀ। ਹਾਲਾਂਕਿ, ਚਾਂਦੀ 6066 ਰੁਪਏ ਦੀ ਤੇਜ਼ੀ ਨਾਲ ਇਸ ਦੇ ਹੇਠਲੇ ਪੱਧਰ ਤੋਂ 66976 ਦੇ ਪੱਧਰ 'ਤੇ ਬੰਦ ਹੋਈ।

ਅੰਤਰਰਾਸ਼ਟਰੀ ਬਾਜ਼ਾਰਾਂ ਵਿਚ, ਸੋਨੇ ਦੀ ਕੀਮਤ ਇਕ ਹਲਕੀ ਜਿਹੀ ਨਰਮੀ ਦਿਖਾ ਰਹੀ ਹੈ, ਕੀਮਤ 1945 ਡਾਲਰ ਪ੍ਰਤੀ ਔਸ ਦੇ ਨੇੜੇ ਹੈ ਪਰ ਚਾਂਦੀ ਦੀ ਥੋੜ੍ਹੀ ਜਿਹੀ ਚੜ੍ਹਤ ਹੈ।

ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਘਰੇਲੂ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਕੱਲ੍ਹ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 52626 ਰੁਪਏ ਪ੍ਰਤੀ 10 ਗ੍ਰਾਮ ਸੀ, ਜਦੋਂ ਕਿ 22 ਕੈਰਟ ਸੋਨੇ ਦੀ ਕੀਮਤ 48205 ਰੁਪਏ ਪ੍ਰਤੀ 10 ਗ੍ਰਾਮ ਸੀ। ਜਦੋਂ ਕਿ ਚਾਂਦੀ ਦੀ ਕੀਮਤ 65749 ਰੁਪਏ ਪ੍ਰਤੀ ਕਿੱਲੋਗ੍ਰਾਮ ਰਿਹਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।