ਪਟਰੌਲ 'ਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਤੇਲ ਦੀਆਂ ਕੀਮਤਾਂ ਵਿਚ ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਪਟਰੌਲ 13 ਪੈਸੇ...

Petrol

ਨਵੀਂ ਦਿੱਲੀ : ਤੇਲ ਦੀਆਂ ਕੀਮਤਾਂ ਵਿਚ ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਪਟਰੌਲ 13 ਪੈਸੇ ਜਦ ਕਿ ਡੀਜ਼ਲ 11 ਪੈਸੇ ਪ੍ਰਤੀ ਲਿਟਰ ਮੰਹਿਗਾ ਹੋਇਆ ਹੈ। ਦਿੱਲੀ ਵਿਚ ਪਟਰੌਲ ਦੀ ਕੀਮਤ ਅੱਜ 81.00 ਰੁਪਏ ਪ੍ਰਤੀ ਲਿਟਰ ਹੈ, ਉਥੇ ਹੀ, ਡੀਜ਼ਲ 73.08 ਰੁਪਏ ਪ੍ਰਤੀ ਲਿਟਰ ਵਿਕ ਰਹੇ ਹਨ। ਇਸ ਤੋਂ ਇਲਾਵਾ, ਮੁੰਬਈ ਵਿਚ ਪਟਰੋਲ 88.39 ਰੁਪਏ ਪ੍ਰਤੀ ਲਿਟਰ ਤਾਂ ਡੀਜ਼ਲ 77.58 ਰੁਪਏ ਪ੍ਰਤੀ ਲਿਟਰ ਵਿਕ ਰਹੇ ਹਨ। ਦੱਸ ਦਈਏ ਕਿ ਬੁੱਧਵਾਰ ਨੂੰ ਪਟਰੌਲ ਅਤੇ ਡੀਜ਼ਲ ਦੇ ਮੁੱਲ ਨਹੀਂ ਵਧਾਏ ਗਏ ਸਨ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਵਿਚ ਪਟਰੌਲ 14 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਸੀ, ਜਦ ਕਿ ਡੀਜ਼ਲ ਦੇ ਮੁੱਲ ਵਿਚ 14 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਸੀ। ਪਿਛਲੇ ਲਗਭੱਗ ਦੋ ਹਫ਼ਤਿਆਂ ਤੋਂ ਪਟਰੌਲ - ਡੀਜ਼ਲ ਦੇ ਮੁੱਲ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮੰਗਲਵਾਰ ਦੀ ਵਾਧੇ ਤੋਂ ਬਾਅਦ ਦਿੱਲੀ ਵਿਚ ਪਟਰੌਲ 80 ਰੁਪਏ 87 ਪੈਸੇ ਅਤੇ ਡੀਜ਼ਲ 72 ਰੁਪਏ 97 ਪੈਸੇ ਪ੍ਰਤੀ ਲਿਟਰ ਵਿਕਿਆ। ਉਥੇ ਹੀ ਮੁੰਬਈ ਵਿਚ ਪਟਰੌਲ 88 ਰੁਪਏ 26 ਪੈਸੇ ਅਤੇ ਡੀਜ਼ਲ 77 ਰੁਪਏ 47 ਪੈਸੇ ਪ੍ਰਤੀ ਲਿਟਰ ਵਿਕਿਆ। ਮਹਾਰਾਸ਼ਟਰ ਦੇ ਪਰਭਣੀ ਵਿਚ ਪਟਰੌਲ 90 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਿਆ।

ਪਟਰੌਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ 'ਚ ਸੋਮਵਾਰ ਨੂੰ ਮੰਤਰੀ ਧਰਮੇਂਦਰ ਪ੍ਰਧਾਨ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਮਿਲੇ। ਇਹ ਬੈਠਕ ਲਗਭੱਗ ਡੇਢ ਘੰਟੇ ਚਲੀ। ਬੈਠਕ ਤੋਂ ਬਾਅਦ ਪੈਟਰੋਲੀਅਮ ਮੰਤਰਾਲਾ ਨੇ ਇਕ ਰਿਪੋਰਟ ਜਾਰੀ ਕਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਯੂਪੀਏ ਦੇ ਸਮੇਂ ਤੇਲ ਦੇ ਮੁੱਲ ਜ਼ਿਆਦਾ ਵਧੇ ਸਨ, ਐਨਡੀਏ ਦੇ ਸਮੇਂ ਘੱਟ। ਹਾਲਾਂਕਿ ਇਸ 'ਤੇ ਸਵਾਲ ਉੱਠ ਰਿਹਾ ਹੈ ਕਿ ਤੱਦ ਤਾਂ ਕੱਚਾ ਤੇਲ ਸੌ ਡਾਲਰ ਤੋਂ ਉਤੇ ਦਾ ਸੀ।