ONGC News : ਓ.ਐਨ.ਜੀ.ਸੀ. ਕ੍ਰਿਸ਼ਨਾ ਗੋਦਾਵਰੀ ਬੇਸਿਨ ’ਚ ਅਪਣੇ ਬਹੁਤ ਦੇਰੀ ਵਾਲੇ ਪ੍ਰਾਜੈਕਟ ਤੋਂ ਤੇਲ ਉਤਪਾਦਨ ਸ਼ੁਰੂ ਕਰੇਗੀ

ਏਜੰਸੀ

ਖ਼ਬਰਾਂ, ਵਪਾਰ

ਕੱਚੇ ਤੇਲ ਦੀ ਜਾਂਚ ਕੀਤੀ ਜਾਵੇਗੀ ਅਤੇ ਉਪਜ ਰਾਹੀਂ ਇਸ ਦਾ ‘ਗ੍ਰੇਡ’ ਅਤੇ ਕੀਮਤ ਤੈਅ ਕੀਤੀ ਜਾਵੇਗੀ

ONGC

ONGC News : ਜਨਤਕ ਖੇਤਰ ਦੀ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ.) ਇਸ ਮਹੀਨੇ ਬੰਗਾਲ ਦੀ ਖਾੜੀ ਵਿਚ ਕ੍ਰਿਸ਼ਨਾ ਗੋਦਾਵਰੀ ਬੇਸਿਨ ’ਚ ਅਪਣੇ ਬਹੁਤ ਦੇਰੀ ਨਾਲ ਚੱਲ ਰਹੇ ਡੂੰਘੇ ਸਮੁੰਦਰੀ ਪ੍ਰਾਜੈਕਟ ਤੋਂ ਤੇਲ ਉਤਪਾਦਨ ਸ਼ੁਰੂ ਕਰੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਓ.ਐਨ.ਜੀ.ਸੀ. ਦੇ ਨਿਰਦੇਸ਼ਕ (ਉਤਪਾਦਨ) ਪੰਕਜ ਕੁਮਾਰ ਨੇ ਦਸਿਆ, ‘‘ਅਸੀਂ ਇਸ ਮਹੀਨੇ ਕੇ.ਜੀ.-ਡੀ.ਡਬਲਯੂ.ਐਨ.-98/2 ਬਲਾਕ ’ਚ ਕਲੱਸਟਰ-2 ਪ੍ਰਾਜੈਕਟ ਤੋਂ ਉਤਪਾਦਨ ਸ਼ੁਰੂ ਕਰਨ ਅਤੇ ਹੌਲੀ-ਹੌਲੀ ਇਸ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ।’’

ਕਲੱਸਟਰ-2 ਤੋਂ ਤੇਲ ਉਤਪਾਦਨ ਨਵੰਬਰ 2021 ਤਕ ਸ਼ੁਰੂ ਹੋਣਾ ਸੀ, ਪਰ ਵਿਸ਼ਵਵਿਆਪੀ ਮਹਾਂਮਾਰੀ ਕਾਰਨ ਇਸ ’ਚ ਦੇਰੀ ਹੋ ਗਈ। ਕੁਮਾਰ ਨੇ ਕਿਹਾ ਕਿ ਓ.ਐਨ.ਜੀ.ਸੀ. ਸ਼ੁਰੂ ’ਚ ਤਿੰਨ ਤੋਂ ਚਾਰ ਖੂਹਾਂ ਤੋਂ ਉਤਪਾਦਨ ਸ਼ੁਰੂ ਕਰਨ ਅਤੇ ਹੌਲੀ-ਹੌਲੀ ਹੋਰ ਜੋੜਨ ਦੀ ਯੋਜਨਾ ਬਣਾ ਰਹੀ ਹੈ।

ਉਨ੍ਹਾਂ ਕਿਹਾ, ‘‘ਸ਼ੁਰੂਆਤੀ ਉਤਪਾਦਨ 8,000 ਤੋਂ 9,000 ਬੈਰਲ ਪ੍ਰਤੀ ਦਿਨ ਹੋ ਸਕਦਾ ਹੈ।’’ ਕੁਮਾਰ ਨੇ ਕਿਹਾ ਕਿ ਓ.ਐਨ.ਜੀ.ਸੀ. ਕੱਚੇ ਤੇਲ ਦੀ ਪਹਿਲੀ ਖੇਪ ਅਪਣੀ ਸਹਾਇਕ ਕੰਪਨੀ ਮੰਗਲੌਰ ਰਿਫਾਇਨਰੀ ਐਂਡ ਪੈਟਰੋ ਕੈਮੀਕਲਜ਼ ਲਿਮਟਿਡ (ਐਮ.ਆਰ.ਪੀ.ਐਲ.) ਨੂੰ ਭੇਜੇਗੀ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀ ਜਾਂਚ ਕੀਤੀ ਜਾਵੇਗੀ ਅਤੇ ਉਪਜ ਰਾਹੀਂ ਇਸ ਦਾ ‘ਗ੍ਰੇਡ’ ਅਤੇ ਕੀਮਤ ਤੈਅ ਕੀਤੀ ਜਾਵੇਗੀ।

(For more news apart from ONGC News, stay tuned to Rozana Spokesman)