Airtel ਤੇ idea ਨੂੰ ਬਕਾਏ ‘ਤੇ ਨਹੀਂ ਮਿਲੇਗੀ ਛੋਟ

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਨੇ AGR ਦੇ ਅਧਾਰ ‘ਤੇ ਭਾਰਤੀ ਏਅਰਟੈਲ, ਵੋਡਾਫੋਨ ਅਤੇ ਆਈਡੀਆ ਨੂੰ ਭੁਗਤਾਨ ਜਾਂ ਜੁਰਮਾਨਾ ਜਾਂ ਕਿਸੇ ਵੀ ਤਰ੍ਹਾਂ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ।

No waiver or lowering of interest on AGR dues: Centre

ਨਵੀਂ ਦਿੱਲੀ: ਸਰਕਾਰ ਨੇ ਵੀਰਵਾਰ ਨੂੰ ਐਡਜਸਟਡ ਗ੍ਰਾਸ ਰੈਵੇਨਿਊ (AGR) ਦੇ ਅਧਾਰ ‘ਤੇ ਭਾਰਤੀ ਏਅਰਟੈਲ, ਵੋਡਾਫੋਨ ਅਤੇ ਆਈਡੀਆ ਨੂੰ ਭੁਗਤਾਨ ਜਾਂ ਜੁਰਮਾਨਾ ਜਾਂ ਕਿਸੇ ਵੀ ਤਰ੍ਹਾਂ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਜਾਣਕਾਰੀ ਰਾਜ ਸਭਾ ਵਿਚ ਕੇਂਦਰੀ ਦੂਰਸੰਚਾਰ ਮੰਤਰੀ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਸੀ, ਜਿਸ ਵਿਚ ਪੁੱਛਿਆ ਗਿਆ ਸੀ ਕਿ ਕੀ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਹੈ।

ਦੂਰ ਸੰਚਾਰ ਕੰਪਨੀਆਂ ਨੇ ਏਜੀਆਰ ਬਕਾਏ ‘ਤੇ ਸੁਪਰੀਮ ਕੋਰਟ ਵਿਚ ਮੁੜ ਵਿਚਾਰ ਪਟੀਸ਼ਨਾਂ ਦਰਜ ਕੀਤੀਆਂ ਹਨ, ਜਿਹਨਾਂ ਵਿਚ ਜੁਰਮਾਨਾ ਅਤੇ ਵਿਆਜ ਫੀਸਾਂ ਲਈ ਮਾਫੀ ਦੀ ਮੰਗ ਕੀਤੀ ਗਈ ਹੈ। ਵੋਡਾਫੋਨ ਆਈਡੀਆ ਨੇ ਏਜੀਆਰ ਬਕਾਏ ਦੇ ਤੌਰ ‘ਤੇ 54,000 ਕਰੋੜ ਰੁਪਏ, ਜਦਕਿ ਭਾਰਤੀ ਏਅਰਟੈਲ ਨੇ 43,000 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ।

ਕੁੱਲ ਮਿਲਾ ਕੇ ਦੂਰ ਸੰਚਾਰ ਕੰਪਨੀਆਂ ਨੂੰ ਸਰਕਾਰ ਨੂੰ 1.47 ਲੱਖ ਕਰੋੜ ਰੁਪਏ ਦਾ ਏਜੀਆਰ ਬਕਾਏ ਦਾ ਭੁਗਤਾਨ ਕਰਨਾ ਹੈ। ਲਾਇਸੈਂਸ ਫੀਸ ਅਤੇ ਸਪੈਕਟ੍ਰਮ ਵਰਤੋਂ ਫੀਸ (ਐਸਯੂਸੀ) ਦਾ ਹਿਸਾਬ ਏਜੀਆਰ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈਲ ਜ਼ੁਰਮਾਨਾ ਅਤੇ ਵਿਆਜ ਨੂੰ ਲੈ ਕੇ ਨਿਰਾਸ਼ ਹਨ, ਜਿਸ ਨੂੰ ਲੈ ਕੇ ਉਹਨਾਂ ਦੀ ਹੋਂਦ ‘ਤੇ ਸਵਾਲ ਖੜ੍ਹ ਹੋ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।