ਰੁਪਏ ਦੀ ਕੀਮਤ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਡਿੱਗੀ, ਜਾਣੋ ਕੀ ਰਿਹਾ ਕਾਰਨ

ਏਜੰਸੀ

ਖ਼ਬਰਾਂ, ਵਪਾਰ

ਅਮਰੀਕੀ ਕਰੰਸੀ ਦੀ ਮਜ਼ਬੂਤੀ ਕਾਰਨ 3 ਪੈਸੇ ਘਟ ਕੇ 83.40 ਪ੍ਰਤੀ ਡਾਲਰ ਹੋਇਆ ਰੁਪਿਆ

Indian rupee falls to record low against US dollar

ਮੁੰਬਈ: ਵਿਦੇਸ਼ਾਂ ’ਚ ਅਮਰੀਕੀ ਕਰੰਸੀ ’ਚ ਮਜ਼ਬੂਤੀ ਦੇ ਵਿਚਕਾਰ ਅੰਤਰਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਬੁਧਵਾਰ ਨੂੰ ਰੁਪਿਆ 3 ਪੈਸੇ ਟੁੱਟ ਕੇ 83.40 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। 

ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਕਾਰਨ ਰੁਪਏ ਨੂੰ ਕੁਝ ਸਮਰਥਨ ਮਿਲਿਆ। ਦੂਜੇ ਪਾਸੇ ਸ਼ੇਅਰ ਬਾਜ਼ਾਰਾਂ ’ਚ ਸੁਸਤੀ ਨੇ ਸਥਾਨਕ ਮੁਦਰਾ ’ਤੇ ਦਬਾਅ ਵਧਾਇਆ। ਬ੍ਰੈਂਟ ਕੱਚਾ ਤੇਲ 76 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਕੇ 73 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ।  

ਅੰਤਰਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਰੁਪਿਆ 83.39 ਦੇ ਪੱਧਰ ’ਤੇ ਖੁੱਲ੍ਹਿਆ ਅਤੇ ਕਾਰੋਬਾਰ ਦੇ ਦੌਰਾਨ 83.38-83.42 ਦੇ ਪੱਧਰ ’ਤੇ ਰਿਹਾ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.38 ਫੀ ਸਦੀ ਡਿੱਗ ਕੇ 72.96 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ।