ਨਿਵੇਸ਼ ਕਰਨ ਲੱਗੇ ਰੱਖੋ ਇਹਨਾਂ ਗੱਲਾਂ ਦਾ ਖ਼ਾਸ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਮਝਦਾਰੀ ਨਾਲ ਨਿਵੇਸ਼ ਕਰਨਾ ਅਸਾਨ ਕੰਮ ਨਹੀਂ ਹੈ। ਇਸ ਦੇ ਲਈ ਸਬਰ, ਨਿਵੇਸ਼ 'ਚ ਭਰੋਸਾ ਅਤੇ ਅਪਣੀ ਗਲਤੀ ਮੰਨਣ ਵਰਗੀ ਆਦਤਾਂ ਪਾਉਣੀਆਂ ਪੈਂਦੀਆਂ ਹਨ। ਨਿਵੇਸ਼ ਦੌਰਾਨ..

Investment

ਨਵੀਂ ਦਿੱਲੀ: ਸਮਝਦਾਰੀ ਨਾਲ ਨਿਵੇਸ਼ ਕਰਨਾ ਅਸਾਨ ਕੰਮ ਨਹੀਂ ਹੈ। ਇਸ ਦੇ ਲਈ ਸਬਰ, ਨਿਵੇਸ਼ 'ਚ ਭਰੋਸਾ ਅਤੇ ਅਪਣੀ ਗਲਤੀ ਮੰਨਣ ਵਰਗੀ ਆਦਤਾਂ ਪਾਉਣੀਆਂ ਪੈਂਦੀਆਂ ਹਨ। ਨਿਵੇਸ਼ ਦੌਰਾਨ ਕੁੱਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਖ਼ਬਰ 'ਚ ਅਸੀਂ ਤੁਹਾਨੂੰ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਨਿਵੇਸ਼ ਦੇ ਬਿਲਡਿੰਗ ਬਲਾਕਸ ਵੀ ਕਹਿ ਸਕਦੇ ਹੋ।

ਅਪਣਾ ਪੈਸਾ ਕਿਸੇ ਵੀ ਤਰ੍ਹਾਂ ਦੇ ਨਿਵੇਸ਼ 'ਚ ਪਾਉਣ ਤੋਂ ਪਹਿਲਾਂ ਅਪਣੇ ਟੀਚਾ ਨੂੰ ਪਰਿਭਾਸ਼ਤ ਕਰ ਲਵੋ। ਅਪਣੇ ਟੀਚਾ ਨੂੰ ਤੈਅ ਕਰਨ ਲਈ ਕਈ ਤਰੀਕੇ ਹੋ ਸਕਦੇ ਹਨ। ਨਿਵੇਸ਼ ਤੋਂ ਪਹਿਲਾਂ ਅਪਣੇ ਆਪ ਤੋਂ ਇਹ ਸਵਾਲ ਜ਼ਰੂਰ ਕਰੋ।

ਆਮਤੌਰ 'ਤੇ ਨਿਵੇਸ਼ਕ ਛੋਟੀ ਮਿਆਦ 'ਚ ਹੋ ਰਹੇ ਨੁਕਸਾਨ ਨੂੰ ਦੇਖ ਕੇ ਘਬਰਾ ਜਾਂਦੇ ਹਨ। ਅਜਿਹੀ ਹਾਲਤ 'ਚ ਅਪਣੇ ਸੁਭਾਅ 'ਤੇ ਕਾਬੂ ਰੱਖਣਾ ਆਉਣਾ ਚਾਹੀਦਾ ਹੈ। ਕਈ ਨਿਵੇਸ਼ਕ ਬਾਹਰੀ ਸੰਕੇਤ ਜਿਵੇਂ ਕਿ ਅਖ਼ਬਾਰ, ਟੀਵੀ ਚੈਨਲਾਂ 'ਤੇ ਚਲਾਈਆਂ ਗਈਆਂ ਖ਼ਬਰਾਂ ਦੇ ਅਧਾਰ 'ਤੇ ਅਪਣੀ ਨਿਵੇਸ਼ ਰਣਨੀਤੀ ਬਦਲ ਲੈਂਦੇ ਹਨ।

ਬਾਜ਼ਾਰ 'ਚ ਹਲਚਲ ਦੋ ਕਾਰਨਾਂ ਕਰ ਕੇ ਹੁੰਦੀ ਹੈ, ਪਹਿਲਾ ਡਰ ਅਤੇ ਦੂਜਾ ਲਾਲਚ। ਤੁਹਾਨੂੰ ਅਪਣੀ ਨਿਵੇਸ਼ ਰਣਨੀਤੀ 'ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਸ਼ਾਂਤ ਰਹਿਣਾ ਚਾਹੀਦਾ ਹੈ। ਇਸ ਚੀਜ਼ ਨੂੰ ਮਨਜ਼ੂਰ ਕਰੋ ਕਿ ਬਾਜ਼ਾਰ ਦੀ ਰੁਝਾਨ ਅਸਥਾਈ ਹੁੰਦੀ ਹੈ।