ਜਨਰਲ ਮੋਟਰਜ਼ ਅਮਰੀਕਾ 'ਚ ਕਰੇਗੀ 1,000 ਕਰਮਚਾਰੀਆਂ ਦੀ ਛਾਂਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕੀ ਕਾਰ ਨਿਰਮਾਤਾ ਕੰਪਨੀ ਜਨਰਲ ਮੋਟਰਜ਼ ਸੇਡਾਨ ਕਾਰਾਂ ਦੀ ਡਿੱਗਦੀ ਮੰਗ ਨੂੰ ਦੇਖਦੇ ਹੋਏ ਇਸ ਦੇ ਉਤਪਾਦਨ ਨੂੰ ਘਟਾਵੇਗੀ ਅਤੇ ਨਾਲ ਹੀ ਅਮੇਰਿਕਾ 'ਚ ਇਕ ਹਜ਼ਾਰ ਤੋਂ..

General Motors

ਨਿਊਯਾਰਕ: ਅਮਰੀਕੀ ਕਾਰ ਨਿਰਮਾਤਾ ਕੰਪਨੀ ਜਨਰਲ ਮੋਟਰਜ਼ ਸੇਡਾਨ ਕਾਰਾਂ ਦੀ ਡਿੱਗਦੀ ਮੰਗ ਨੂੰ ਦੇਖਦੇ ਹੋਏ ਇਸ ਦੇ ਉਤਪਾਦਨ ਨੂੰ ਘਟਾਵੇਗੀ ਅਤੇ ਨਾਲ ਹੀ ਅਮੇਰਿਕਾ 'ਚ ਇਕ ਹਜ਼ਾਰ ਤੋਂ ਜ਼ਿਆਦਾ ਮਜ਼ਦੂਰਾਂ ਦੀ ਛਾਂਟੀ ਕਰੇਗੀ।

ਛਾਂਟੀ ਦਾ ਅਸਰ ਓਹਿਓ ਦੇ ਲਾਰਡਸਟਾਊਨ ਕਾਰਖ਼ਾਨੇ 'ਤੇ ਪਵੇਗਾ। ਸ਼ੈਵਰਲੇਟ ਕਰੂਜ਼ ਦਾ ਉਤਪਾਦਨ ਉਥੇ ਹੀ ਕੀਤਾ ਜਾਂਦਾ ਹੈ। ਕਰੂਜ਼ ਦੀ ਵਿਕਰੀ ਪਿਛਲੇ ਚਾਰ ਸਾਲਾਂ 'ਚ 32 ਫ਼ੀ ਸਦੀ ਕਮੀ ਆਈ ਹੈ।  

ਜਨਰਲ ਮੋਟਰਜ਼ ਦੇ ਬੁਲਾਰੇ ਨੇ ਈ-ਮੇਲ 'ਚ ਕਿਹਾ ਕਿ ਓਹਿਓ ਕਾਰਖ਼ਾਨੇ 'ਚ ਕਰੀਬ 3,000 ਲੋਕ ਕੰਮ ਕਰਨਾ ਚਾਹੁੰਦੇ ਹਨ ਜਿੱਥੇ ਦੋ ਸ਼ਿਫਟਾਂ 'ਚ ਕੰਮ ਹੁੰਦਾ ਹੈ। ਕੰਪਨੀ ਨੇ ਕਿਹਾ ਹੈ ਕਿ ਦੂਜੀ ਸ਼ਿਫ਼ਟ ਦਾ ਉਤਪਾਦਨ 2018 ਦੀ ਦੂਜੀ ਤਿਮਾਹੀ ਦੇ ਅੰਤ ਤਕ ਬੰਦ ਕਰ ਦਿਤਾ ਜਾਵੇਗਾ।

ਕੰਪਨੀ ਨੇ ਰੈਗੂਲੇਟਰੀ ਨੂੰ ਦਸਿਆ ਕਿ ਇਸ ਫ਼ੈਸਲੇ ਤੋਂ ਕਰੀਬ 1,500 ਨੌਕਰੀਆਂ 'ਤੇ ਅਸਰ ਪਵੇਗਾ। ਪੱਕੀ ਗਿਣਤੀ ਅਗਲੇ ਹਫ਼ਤੇ ਤਕ ਤੈਅ ਹੋਵੇਗੀ।