ਫੋਰਟਿਸ ਨੂੰ ਖ਼ਰੀਦਣ ਦੀ ਦੌੜ 'ਚ ਮਲੇਸ਼ੀਆ ਦੀ IHH ਹੈਲਥਕੇਅਰ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਫੋਰਟਿਸ ਹੈਲਥਕੇਅਰ ਨੇ ਅਜ ਦਸਿਆ ਕਿ ਕਿ ਉਸ ਨੂੰ ਆਈਐਚਐਚ ਹੈਲਥਕੇਅਰ ਤੋਂ ਨਾਨ - ਬਾਇਡਿੰਗ ਐਕਸਪ੍ਰੈਸ਼ਨ ਆਫ਼ ਇੰਟਰਸਟ ਪ੍ਰਾਪਤ ਹੋਇਆ ਹੈ, ਜੋ ਕਿ ਕੰਪਨੀ ਦੀ ਸੰਭਾਵਿਕ..

Fortis

ਨਵੀਂ ਦਿੱਲੀ: ਫੋਰਟਿਸ ਹੈਲਥਕੇਅਰ ਨੇ ਅਜ ਦਸਿਆ ਕਿ ਕਿ ਉਸ ਨੂੰ ਆਈਐਚਐਚ ਹੈਲਥਕੇਅਰ ਬਹਾਦ ਤੋਂ ਨਾਨ - ਬਾਇਡਿੰਗ ਐਕਸਪ੍ਰੈਸ਼ਨ ਆਫ਼ ਇੰਟਰਸਟ ਪ੍ਰਾਪਤ ਹੋਇਆ ਹੈ, ਜੋ ਕਿ ਕੰਪਨੀ ਦੀ ਸੰਭਾਵਿਕ ਸ਼ਮੂਲੀਅਤ ਖ਼ਰੀਦ ਲਈ ਹੈ। ਇੰਨਾ ਹੀ ਨਹੀਂ ਕੰਪਨੀ ਨੇ ਮਲੇਸ਼ੀਆਈ ਹੈਲਥਕੇਅਰ ਮੁੱਖ ਤੋਂ ਬੋਰਡ ਨੂੰ ਭੇਜੇ ਗਏ ਇਕ ਪੱਤਰ ਨੂੰ ਵੀ ਸਾਂਝਾ ਕੀਤਾ, ਜਿਸ 'ਚ ਫੋਰਟਿਸ ਦੇ ਪ੍ਰਤੀ ਸ਼ੇਅਰ ਲਈ 160 ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। 

ਫੋਰਟਿਸ ਹੈਲਥਕੇਅਰ ਨੂੰ ਖ਼ਰੀਦਣ ਲਈ ਹੀਰੋ ਇੰਟਰਪ੍ਰਾਈਜ਼ ਦੇ ਸੁਨੀਲ ਮੁੰਜਾਲ ਅਤੇ ਡਾਬਰ ਗਰੁੱਪ ਦੇ ਮਾਲਕ ਬਰਮਨ ਨੇ ਸੰਯੁਕਤ ਰੂਪ ਨਾਲ ਬੋਲੀ ਲਗਾਈ ਹੈ। ਵੀਰਵਾਰ ਨੂੰ ਮਲੇਸ਼ੀਆ ਦੀ ਆਈ.ਐੱਚ.ਐੱਚ. ਹੈਲਥਕੇਅਰ ਨੇ ਫੋਰਟਿਸ ਲਈ ਅਪਣਾ ਆਫ਼ਰ ਪੇਸ਼ ਕੀਤਾ ਜਿਸ ਨੂੰ ਮਣੀਪਾਲ ਹੈਲਥ ਦੇ ਨਵੇਂ ਆਫ਼ਰ ਤੋਂ ਵਧੀਆ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਸੁਨੀਲ ਕਾਂਤ ਮੁੰਜਾਲ ਅਤੇ ਹੀਰੋ ਇੰਟਰਪ੍ਰਾਈਜ਼ ਦੀ ਬਰਮਨ ਫੈਮਿਲੀ, ਦੋਵੇਂ ਹੀ ਫੋਰਟਿਸ ਹੈਲਥਕੇਅਰ 'ਚ 3 ਫ਼ੀ ਸਦੀ ਦੀ ਹਿੱਸੇਦਾਰੀ ਰਖਦੀ ਹੈ। ਇਨ੍ਹਾਂ ਦੋਵਾਂ ਨੇ ਦੋ ਪੜ੍ਹਾਆਂ 'ਚ ਕੰਪਨੀ 'ਚ 1250 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਕੀਤਾ ਹੈ ਜਿਸ ਦੇ ਤਹਿਤ 500 ਕਰੋੜ ਰੁਪਏ ਦੇ ਤੁਰਤ ਨਿਵੇਸ਼ ਕੀਤਾ ਜਾਵੇਗਾ ਅਤੇ ਜਾਂਚ-ਪੜਤਾਲ ਤੋਂ ਬਾਅਦ 750 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ।

ਇਸ ਨਿਵੇਸ਼ ਦੇ ਸਬੰਧ 'ਚ ਫੋਰਟਿਸ ਨੇ ਕਿਹਾ ਕਿ ਕੰਪਨੀ ਇਸ ਪ੍ਰਪੋਜ਼ਲ ਦਾ ਮੁਲਾਂਕਣ ਕਰ ਰਹੀ ਹੈ ਅਤੇ ਅਸੀਂ ਸਟਾਕ ਐਕਸਚੇਂਜਾਂ ਨੂੰ ਅੱਗੇ ਵੀ ਜਾਣਕਾਰੀ ਦਿੰਦੇ ਰਹਾਂਗੇ। ਇਸ ਸੌਦੇ 'ਚ ਫੋਰਟਿਸ ਹਸਪਤਾਲ ਨੂੰ ਵੇਚਣਾ ਅਤੇ ਐੱਸ.ਆਰ.ਐੱਲ. ਡਾਇਗਨੋਸਟਿਕ ਯੂਨਿਟ 'ਚ ਇਕ ਹਿੱਸੇਦਾਰੀ ਲੈਣਾ ਸ਼ਾਮਲ ਹੈ।