ਅਨਿਲ ਅੰਬਾਨੀ ਨੂੰ ਝਟਕਾ - ਵਿੱਤੀ ਸੰਕਟ ਕਾਰਨ ਰਿਲਾਇੰਸ ਗਰੁਪ ਨੂੰ ਖ਼ਾਲੀ ਕਰਨਾ ਪਿਆ ਅਪਣਾ ਮੁੱਖ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁਪ ਤੋਂ ਸੰਕਟ ਦਾ ਬੋਝ ਘੱਟ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੈ। ਹੁਣ ਰਿਲਾਇੰਸ ਗਰੁਪ ਨੂੰ ਬਲਾਰਡ ਸਟੇਟ ਸਥਿਤ ਅਪਣੇ

Reliance

ਨਵੀਂ ਦਿੱਲੀ,  ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁਪ ਤੋਂ ਸੰਕਟ ਦਾ ਬੋਝ ਘੱਟ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੈ। ਹੁਣ ਰਿਲਾਇੰਸ ਗਰੁਪ ਨੂੰ ਬਲਾਰਡ ਸਟੇਟ ਸਥਿਤ ਅਪਣੇ ਕਾਰਪੋਰੇਟ ਆਫ਼ਿਸ 'ਰਿਲਾਇੰਸ ਸੈਂਟਰ' ਨੂੰ ਖ਼ਾਲੀ ਕਰਨਾ ਪਿਆ ਹੈ। ਕਰਜ਼ੇ ਦੇ ਬੋਝ ਨਾਲ ਦਬੀ ਹੋਈ ਕੰਪਨੀ ਅਪਣੇ ਖ਼ਰਚੇ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਕੰਪਨੀ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਹੁਣ ਸਾਂਤਾਕਰੂਜ਼ ਹੈੱਡ ਕੁਆਟਰ ਤੋਂ ਹੀ ਅਪਣਾ ਹੈਡ ਕੁਆਟਰ ਚਲਾਵੇਗੀ। ਜ਼ਿਕਰਯੋਗ ਹੈ ਕਿ ਰਿਲਾਇੰਸ ਗਰੁਪ 'ਤੇ ਲਗਭਗ 60,000 ਕਰੋੜ ਰੁਪਏ ਦਾ ਕਰਜ਼ ਹੈ। ਗਰੁਪ ਦੇ ਉਚ ਅਧਿਕਾਰੀਆਂ ਮੁਤਾਬਕ ਵਿਹਾਰਕ ਕਾਰਨਾਂ ਕਰ ਕੇ ਗਰੁਪ ਦੇ ਕਾਰਪੋਰੇਟ ਦਫ਼ਤਰ ਨੂੰ ਸੰਤਾਕਰੂਜ਼ ਤਬਦੀਲ ਕਰ ਦਿਤਾ ਗਿਆ ਹੈ। ਅਨਿਲ ਅੰਬਾਨੀ ਸਮੇਤ ਸਮੁਚਾ ਉਚ ਮੈਨੇਜਮੈਂਟ ਹੁਣ ਉਥੇ ਹੀ ਬੈਠੇਗਾ।

ਇਸ ਲਈ ਸਾਊਥ ਮੁੰਬਈ ਦੇ ਦਫ਼ਤਰ 'ਚ ਬੈਠਣ ਦਾ ਕੋਈ ਮਤਲਬ ਨਹੀਂ ਸੀ। ਇਸ ਤੋਂ ਪਹਿਲਾਂ ਕੁਝ ਸਾਲ ਤੋਂ ਕੰਪਨੀ ਦੇ ਸੱਭ ਬੋਰਡ ਮੀਟਿੰਗਾਂ ਅਤੇ ਪ੍ਰੈਸ ਕਾਨਫ਼ਰੰਸਾਂ ਵਰਗੇ ਅਹਿਮ ਕੰਮ ਅਸਟੇਟ ਦਫ਼ਤਰ ਤੋਂ ਹੁੰਦੇ ਸਨ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ 'ਚ ਹੀ ਕੰਪਨੀ ਨੇ ਮੁੰਬਈ ਦੇ ਅਪਣੇ ਪਾਵਰ ਡਿਸਟ੍ਰੀਬਿਊਸ਼ਨ ਬਿਜ਼ਨਸ ਨੂੰ ਅਡਾਨੀ ਗਰੁਪ ਨੂੰ 18,800 ਕਰੋੜ ਰੁਪਏ 'ਚ ਵੇਚਿਆ ਸੀ। ਇਸ ਦੇ ਨਾਲ ਹੀ ਕੰਪਨੀ ਨੇ ਰਿਲਾਇੰਸ ਕਮਿਊਨੀਕੇਸ਼ਨ ਦੇ 51 ਫ਼ੀ ਸਦੀ ਦੇ ਸਟੇਕ ਨੂੰ ਕਰਜ਼ਦਾਤਾਵਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਬਾਕੀ ਬਚੇ 27,000 ਕਰੋੜ ਰੁਪਏ ਦੇ ਕਰਜ਼ੇ ਚੁਕਾਉਣ ਲਈ ਸਪੈਕਟ੍ਰਮ ਵੇਚ ਕੇ 17,000 ਕਰੋੜ ਰੁਪਏ ਇਕੱਤਰ ਕਰਨ ਦਾ ਫ਼ੈਸਲਾ ਕੀਤਾ ਹੈ।   (ਏਜੰਸੀ)