ਫ਼ਲਿਪਕਾਰਟ ਦੇ ਸ਼ੇਅਰ ਖ਼ਰੀਦ ਸਮਝੌਤੇ ਦੀ ਨਜ਼ਰਸਾਨੀ ਕਰੇਗਾ ਇਨਕਮ ਟੈਕਸ ਵਿਭਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਾਲਮਾਰਟ ਦੁਆਰਾ ਈ - ਕਾਮਰਸ ਕੰਪਨੀ ਫ਼ਲਿਪਕਾਰਟ ਦੇ 16 ਅਰਬ ਡਾਲਰ ਦੇ ਸੌਦੇ ਦੇ ਮਦੇਨਜ਼ਰ ਆਈਟੀ ਵਿਭਾਗ ਭਾਰਤੀ ਕੰਪਨੀ ਦੇ ਸ਼ੇਅਰ ਖ਼ਰੀਦ ਸਮਝੌਤੇ...

Flipkart

ਨਵੀਂ ਦਿੱਲੀ : ਵਾਲਮਾਰਟ ਦੁਆਰਾ ਈ - ਕਾਮਰਸ ਕੰਪਨੀ ਫ਼ਲਿਪਕਾਰਟ ਦੇ 16 ਅਰਬ ਡਾਲਰ ਦੇ ਸੌਦੇ ਦੇ ਮਦੇਨਜ਼ਰ ਆਈਟੀ ਵਿਭਾਗ ਭਾਰਤੀ ਕੰਪਨੀ ਦੇ ਸ਼ੇਅਰ ਖ਼ਰੀਦ ਸਮਝੌਤੇ 'ਤੇ ਧਿਆਨ ਦੇਵੇਗਾ ਅਤੇ ਇਸ ਦੇ ਲਈ ਕੰਪਨੀ ਵਲੋਂ ਫ਼ਲਿਪਕਾਰਟ ਨਾਲ ਕੀਤੇ ਗਏ ਸ਼ੇਅਰ ਖ਼ਰੀਦ ਸਮਝੌਤੇ ਨੂੰ ਮੰਗਿਆ ਜਾਵੇਗਾ। ਵਿਭਾਗ ਫਿਲਹਾਲ ਇਨਕਮ ਟੈਕਸ ਕਾਨੂੰਨ ਦੀ ਧਾਰਾ 9 (1) 'ਤੇ ਵਿਚਾਰ ਕਰ ਰਿਹਾ ਹੈ ਜੋ ਜਾਇਦਾਦ ਦੇ ਅਸਿੱਧੇ ਸੰਚਾਰ ਨਾਲ ਸਬੰਧਿਤ ਇਕ ਭਾਗ ਹੈ। ਇਸ ਦੇ ਜ਼ਰੀਏ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਇਸ ਮਾਮਲੇ 'ਚ ਨਿਵੇਸ਼ਕਾਂ ਨੂੰ ਸਿੰਗਾਪੁਰ ਅਤੇ ਮਾਰੀਸ਼ਸ ਵਰਗੇ ਦੇਸ਼ਾਂ ਨਾਲ ਦੁੱਵਲੇ ਟੈਕਸ ਦੇ ਮੁਨਾਫ਼ੇ ਮਿਲ ਸਕਦੇ ਹਨ। ਸਿੰਗਾਪੁਰ ਵਿਚ ਰਜਿਸਟਰਡ ਫ਼ਲਿਪਕਾਰਟ ਪ੍ਰਾਈਵੇਟ ਲਿਮਟਿਡ ਕੋਲ ਫ਼ਲਿਪਕਾਰਟ ਇੰਡੀਆ ਦੀ ਜ਼ਿਆਦਾ ਹਿੱਸੇਦਾਰੀ ਹੈ। ਪਿਛਲੇ ਹਫ਼ਤੇ ਦੋਹਾਂ ਕੰਪਨੀਆਂ 'ਚ ਹੋਏ ਪੱਕੇ ਸਮਝੌਤੇ ਤਹਿਤ ਵਾਲਮਾਰਟ ਸਿੰਗਾਪੁਰ ਇਕਾਈ ਦੀ 77 ਫ਼ੀ ਸਦੀ ਹਿੱਸੇਦਾਰੀ 16 ਅਰਬ ਡਾਲਰ ਵਿਚ ਖ਼ਰੀਦੇਗੀ।

ਇਸ ਸਮਝੌਤੇ ਨਾਲ ਆਖੀਰਲੇ ਸਮੇਂ ਫ਼ਲਿਪਕਾਰਟ ਇੰਡੀਆ ਦਾ ਮਾਲਕੀ ਹੱਕ ਵਾਲਮਾਰਟ ਕੋਲ ਚਲਾ ਜਾਵੇਗਾ।  ਕਰ ਦੇਨਦਾਰੀ ਦਾ ਪਤਾ ਲਗਾਉਣ ਲਈ ਮਾਮਲਾ ਵਿਭਾਗ ਫ਼ਲਿਪਕਾਰਟ ਤੋਂ ਸ਼ੇਅਰ ਖ਼ਰੀਦ ਸਮਝੌਤਾ ਮੰਗੇਗਾ। ਇਕ ਅਧਿਕਾਰੀ ਨੇ ਕਿਹਾ ਕਿ ਵਿਕਰੀ ਦੀਆਂ ਆਕਾਰ ਪੂਰਾ ਹੋਣ ਤੋਂ ਬਾਅਦ ਵਿਭਾਗ ਵਾਲਮਾਰਟ ਨਾਲ ਹੋਏ ਸ਼ੇਅਰ ਖ਼ਰੀਦ ਸਮਝੌਤੇ ਦਾ ਹਾਲ ਫ਼ਲਿਪਕਾਰਟ ਤੋਂ ਮੰਗੇਗਾ। ਇਸ ਨਾਲ ਪੈਸੇ ਦੇ ਵਹਾਅ ਅਤੇ ਇਸ ਦਾ ਮੁਨਾਫ਼ਾ ਲੈਣ ਵਾਲਿਆਂ ਬਾਰੇ ਪਤਾ ਚਲ ਸਕੇਗਾ। ਟੈਕਸ ਤੋਂ ਬਚਣ ਦੇ ਨਿਯਮ ਲਾਗੂ ਹੋਣ ਬਾਰੇ ਅਧਿਕਾਰੀ ਨੇ ਕਿਹਾ ਕਿ ਇਹ ਅਜਿਹੇ ਮਾਮਲਿਆਂ 'ਚ ਲਾਗੂ ਹੁੰਦਾ ਹੈ ਜਿੱਥੇ ਨਿਵੇਸ਼ ਕਰ ਬਚਾਉਣ ਦੇ ਮਕਸਦ ਨਾਲ ਕੀਤਾ ਗਿਆ ਹੋਵੇ।