PNB ਘੋਟਾਲਾ : ਸਾਬਕਾ ਐਮਡੀ 'ਤੇ ਚਾਰਜਸ਼ੀਟ ਦਾਖ਼ਲ ਕਰੇਗੀ ਸੀਬੀਆਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਲਗਭਗ 13,000 ਕਰੋਡ਼ ਦੇ ਪੀਐਨਬੀ ਘੋਟਾਲੇ 'ਚ ਸੀਬੀਆਈ ਇਲਾਹਾਬਾਦ ਬੈਂਕ ਦੇ ਸੀਈਓ ਅਤੇ ਐਮਡੀ ਉਸ਼ਾ ਅਨੰਤਸੁਬਰਾਮਨੀਅਨ ਅਤੇ ਹੋਰਾਂ ਵਿਰੁਧ ਚਾਰਜਸ਼ੀਟ ਦਾਖ਼ਲ...

CBI

ਮੁੰਬਈ : ਲਗਭਗ 13,000 ਕਰੋਡ਼ ਦੇ ਪੀਐਨਬੀ ਘੋਟਾਲੇ 'ਚ ਸੀਬੀਆਈ ਇਲਾਹਾਬਾਦ ਬੈਂਕ ਦੇ ਸੀਈਓ ਅਤੇ ਐਮਡੀ ਉਸ਼ਾ ਅਨੰਤਸੁਬਰਾਮਨੀਅਨ ਅਤੇ ਹੋਰਾਂ ਵਿਰੁਧ ਚਾਰਜਸ਼ੀਟ ਦਾਖ਼ਲ ਕਰਨ ਜਾ ਰਹੀ ਹੈ। ਉਸ਼ਾ ਅਨੰਤਸੁਬਰਾਮਨੀਅਨ ਸਾਲ 2016 ਵਿਚ ਪੀਐਨਬੀ ਦੇ ਐਮਡੀ ਸਨ। ਉਸੀ ਦੌਰਾਨ ਇਹ ਘੋਟਾਲਾ ਹੋਇਆ ਸੀ। ਚਾਰਜਸ਼ੀਟ ਵਿਚ ਕੁੱਝ ਨਵੇਂ ਨਾਵਾਂ ਨੂੰ ਵੀ ਜੋੜਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ‍ ਇਹਨਾਂ ਅਧਿ‍ਕਾਰੀਆਂ ਨੂੰ ਆਰਬੀਆਈ ਵਲੋਂ 2016 'ਚ ਸ‍ਵਿ‍ਫ਼ਟ ਕੰਟਰੋਲ ਸਿਸ‍ਟਮ ਦੇ ਸਿ‍ਲਸਿ‍ਲੇ 'ਚ ਜਾਰੀ ਕੀਤੇ ਗਏ ਸਰਕੁਲਰ ਦੇ ਹਿ‍ਸਾਬ ਨਾਲ ਕੰਮ ਨਹੀਂ ਕਿ‍ਤਾ ਸੀ। ਸੀਬੀਆਈ ਇਨ੍ਹਾਂ ਸਾਰਿਆਂ ਤੋਂ ਪੁੱਛਗਿਛ ਕਰ ਚੁਕੀ ਹੈ। ਬਾਅਦ 'ਚ ਸੀਬੀਆਈ ਹੋਰ ਡਿ‍ਟੇਲ ਨਾਲ ਸਪਲੀਮੈਂਟਰੀ ਚਾਰਜਸ਼ੀਟ ਵੀ ਦਾਖ਼ਲ ਕਰੇਗੀ।

ਇਲਜ਼ਾਮ ਮੁਤਾਬਿ‍ਕ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਪੀਐਨਬੀ ਦੇ ਡਿ‍ਪ‍ਟੀ ਮੈਨੇਜਰ ਗੋਕੁਲਨਾਥ ਸ਼ੇੱਟੀ ਨਾਲ ਮਿ‍ਲ ਕੇ ਬੈਂਕ ਨਾਲ ਧੋਖਾਧੜੀ ਕੀਤੀ ਸੀ। ਸੀਬੀਆਈ ਦਾ ਕਹਿਣਾ ਹੈ ਕਿ ਸ਼ੇੱਟੀ ਨੇ ਬੈਂਕ ਦੀ ਬ੍ਰੈਡੀ ਹਾਉਸ ਬ੍ਰਾਂਚ 'ਚ ਨਿਯੁਕਤੀ ਦੌਰਾਨ ਮੋਦੀ ਅਤੇ ਚੋਕਸੀ ਸਮੂਹ ਲਿਈ ਫ਼ਰਜ਼ੀ ਤਰੀਕੇ ਨਾਲ ਲੈਟਰਸ ਆਫ਼ ਅੰਡਰਟੇਕਿੰਗ (LoUs) ਜਾਰੀ ਕੀਤੇ ਸਨ। ਇਸ ਕੇਸ 'ਚ ਹੁਣ ਤਕ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ।  ਨੀਰਵ ਮੋਦੀ ਅਤੇ ਚੋਕਸੀ ਫਰਾਰ ਹਨ। ਸਾਰਿਆਂ ਦਾ ਨਾਮ ਚਾਰਜਸ਼ੀਟ 'ਚ ਸ਼ਾਮਲ ਹੈ। ਇਸ ਘੋਟਾਲੇ 'ਚ ਸੀਬੀਆਈ ਨੇ ਦੋ ਵੱਖ ਵੱਖ ਐਫ਼ਆਈਆਰ ਦਰਜ ਕੀਤੀਆਂ ਹਨ ਅਤੇ ਜ਼ਿਆਦਾਤਰ ਆਰੋਪੀਆਂ ਦਾ ਨਾਮ ਦੋਹਾਂ ਚਾਰਜਸ਼ੀਟਾਂ 'ਚ ਹੈ। ਪਹਿਲੀ ਐਫ਼ਆਈਆਰ ਵਿਚ ਮੋਦੀ, ਐਮੀ, ਨਿ‍ਸ਼ਾਲ ਅਤੇ ਮੋਦੀ ਦੇ ਚਾਚੇ ਮੇਹੁਲ ਚੋਕਸੀ ਸਮੇਤ ਹੋਰਾਂ ਦਾ ਵੀ ਨਾਮ ਹੈ। ਦੂਜੀ ਐਫ਼ਆਈਆਰ 'ਚ ਚੋਕਸੀ,  ਗੀਤਾਂਜਲੀ ਜੇਮਜ਼ ਅਤੇ ਹੋਰ ਉਤੇ ਨਜ਼ਰ ਹੈ।