ਪੀ.ਐਨ.ਬੀ. ਘਪਲਾ : ਰਿਜ਼ਰਵ ਬੈਂਕ ਵਲੋਂ ਜਾਂਚ ਰੀਪੋਰਟਾਂ ਦੀ ਕਾਪੀ ਦੇਣ ਤੋਂ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦਾ ਸ਼ਿਕਾਰ ਬਣੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਮਾਮਲੇ ...

Punjab National Bank

ਨਵੀਂ ਦਿੱਲੀ, 13 ਮਈ : ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦਾ ਸ਼ਿਕਾਰ ਬਣੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਮਾਮਲੇ ਵਿਚ ਜਾਂਚ ਰਿਪੋਰਟਾਂ ਦੀ ਕਾਪੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ। ਕੇਂਦਰੀ ਬੈਂਕ ਨੇ ਇਸ ਦੇ ਲਈ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਕਾਨੂੰਨ ਦੀਆਂ ਤਜਵੀਜ਼ਾਂ ਦਾ ਹਵਾਲਾ ਦਿਤਾ ਜੋ ਉਨ੍ਹਾਂ ਵੇਰਵਿਆਂ ਦਾ ਪ੍ਰਗਟਾਵਾ ਕਰਨ ਤੋਂ ਰੋਕਦੀਆਂ ਹਨ ਜੋ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਤ ਕਰ ਸਕਦੇ ਹਨ ਜਾਂ ਦੋਸ਼ੀਆਂ 'ਤੇ ਕਾਰਵਾਈ ਵਿਚ ਅਸਰ ਪਾ ਸਕਦੇ ਹਨ। ਰਿਜ਼ਰਵ ਬੈਂਕ ਨੇ ਇਸ ਬਾਰੇ ਵਿਚ ਆਰ.ਟੀ.ਆਈ. ਦੇ ਜਵਾਬ ਵਿਚ ਕਿਹਾ ਕਿ ਉਸ ਦੇ ਕੋਲ ਇਸ ਤਰ੍ਹਾਂ ਦੀ ਕੋਈ ਵਿਸ਼ੇਸ਼ ਸੂਚਨਾ ਨਹੀਂ ਹੈ ਕਿ ਪੀ.ਐਨ.ਬੀ. ਵਿਚ 13000 ਕਰੋੜ ਰੁਪਏ ਦਾ ਘਪਲਾ ਕਿਵੇਂ ਸਾਹਮਣੇ ਆਇਆ। ਕੇਂਦਰੀ ਬੈਂਕ ਨੇ ਇਸ ਅਰਜ਼ੀ ਨੂੰ ਪੀਐਨਬੀ ਦੇ ਕੋਲ ਭੇਜ ਦਿਤਾ ਹੈ। ਦੇਸ਼ ਦੇ ਇਤਿਹਾਸ ਵਿਚ ਇਸ ਸਭ ਤੋਂ ਵੱਡੇ ਬੈਂਕਿੰਗ ਘਪਲੇ ਦਾ ਖ਼ੁਲਾਸਾ ਇਸੇ ਸਾਲ ਹੋਇਆ ਸੀ।

 ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਗੀਤਾਂਜਲੀ ਜੇਮਸ ਦੇ ਮੇਹੁਲ ਚੌਕਸੀ ਇਸ ਘਪਲੇ ਵਿਚ ਮੁੱਖ ਦੋਸ਼ੀ ਹਨ। ਹੋਰ ਏਜੰਸੀਆਂ ਅਤੇ ਰੈਗੁਲੇਟਰੀਜ਼ ਦੇ ਨਾਲ ਰਿਜ਼ਰਵ ਬੈਂਕ ਵੀ ਇਸ ਮਾਮਲੇ ਦੀ ਵਿਸਥਾਰਤ ਜਾਂਚ ਕਰ ਰਿਹਾ ਹੈ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ 'ਤੇ ਜਵਾਬ ਦਿੰਦੇ ਹੋਏ ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਕਿ ਉਹ ਬੈਂਕਾਂ ਦਾ ਆਡਿਟ ਨਹੀਂ ਕਰਦਾ। ਹਾਲਾਂਕਿ ਰਿਜ਼ਰਵ ਬੈਂਕ ਬੈਂਕਾਂ ਦੀ ਜਾਂਚ ਅਤੇ ਜ਼ੋਖ਼ਮ ਆਧਾਰਤ ਨਿਗਰਾਨੀ ਕਰਦਾ ਹੈ।  ਪਿਛਲੇ ਦਸ ਸਾਲ ਦਾ ਵੇਰਦਾ ਦਿੰਦੇ ਹੋਏ ਰਿਜ਼ਰਵ ਬੈਂਕ ਨੇ ਪੀਐਨਪੀ ਮੁੱਖ ਦਫ਼ਤਰ ਵਿਚ 2007 ਤੋਂ 2017 ਦੌਰਾਨ ਕੀਤੀ ਗਈ ਸਾਲਾਨਾ ਜਾਂਚ ਦੀ ਤਰੀਕ ਦਾ ਵੇਰਵਾ ਦਿਤਾ ਹੈ। 2011 ਦੀ ਤਰੀਕ ਨਹੀਂ ਦੱਸੀ ਗਈ ਕਿਉਂਕਿ ਉਹ ਉਪਲਬਧ ਨਹੀਂ ਹੈ। ਜਾਂਚ ਰਿਪੋਰਟਾਂ ਅਤੇ ਇਤਰਾਜ਼ਾਂ ਦੀ ਕਾਪੀ ਮੰਗਣ 'ਤੇ ਰਿਜ਼ਰਵ ਬੈਂਕ ਨੇ ਕਿਹਾ ਕਿ ਆਰਟੀਆਈ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਹ ਸੂਚਨਾ ਨਾ ਦੇਣ ਦੀ ਛੋਟ ਹੈ।   (ਏਜੰਸੀ)