ਪਟਰੌਲ-ਡੀਜ਼ਲ ਤੇ ਫ਼ਲਾਂ ਦੇ ਮਹਿੰਗਾ ਹੋਣ ਨਾਲ ਅਪ੍ਰੈਲ ਮਹੀਨੇ ਥੋਕ ਮਹਿੰਗਾਈ ਦਰ 3.18 ਫ਼ੀ ਸਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਵੇਂ ਕਿ ਕੇਂਦਰ ਸਰਕਾਰ ਵਲੋਂ ਮਹਿੰਗਾਈ ਘੱਟ ਹੋਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਅਸਲ ਹਕੀਕਤ ਇਹ ਹੈ ਕਿ ਕੁੱਝ ਚੀਜ਼ਾਂ ਵਿਚ ...

wholesale price inflation rises due to food and fuel price increase

ਨਵੀਂ ਦਿੱਲੀ : ਭਾਵੇਂ ਕਿ ਕੇਂਦਰ ਸਰਕਾਰ ਵਲੋਂ ਮਹਿੰਗਾਈ ਘੱਟ ਹੋਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਅਸਲ ਹਕੀਕਤ ਇਹ ਹੈ ਕਿ ਕੁੱਝ ਚੀਜ਼ਾਂ ਵਿਚ ਮਹਿੰਗਾਈ ਪਹਿਲਾਂ ਨਾਲੋਂ ਵਧੀ ਹੈ। ਦੇਸ਼ ਦੇ ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮਹਿੰਗਾਈ ਦਰ ਅਪ੍ਰੈਲ 2018 ਵਿਚ 3.18 ਫ਼ੀ ਸਦੀ ਰਹੀ। ਇਹ ਦਰ ਮਾਰਚ 2018 ਵਿਚ 2.47 ਫ਼ੀ ਸਦੀ ਸੀ। ਵਣਜ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2017 ਵਿਚ ਮਹਿੰਗਾਈ ਦਰ 3.85 ਫ਼ੀ ਸਦੀ ਰਹੀ ਸੀ। 

ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਦੇ ਅਨੁਸਾਰ ਖ਼ੁਰਾਕੀ ਵਸਤਾਂ ਦੀ ਮੁਦਰਾਸਫਿਤੀ ਅਪ੍ਰੈਲ 2018 ਵਿਚ 0.87 ਫ਼ੀ ਸਦੀ ਰਹੀ। ਅ੍ਰਪੈਲ ਮਹੀਨੇ ਵਿਚ ਸਬਜ਼ੀਆਂ ਵਿਚ ਅਪਸਫਿਤੀ 0.89 ਫ਼ੀ ਸਦੀ ਰਹੀ, ਜਦਕਿ ਇਸ ਤੋਂ ਪਹਿਲੇ ਮਹੀਨੇ ਵਿਚ ਇਹ 2.70 ਫ਼ੀ ਸਦੀ ਰਹੀ ਸੀ। ਅੰਕੜਿਆਂ ਅਨੁਸਾਰ ਈਂਧਣ ਅਤੇ ਬਿਜਲੀ ਵਰਗ ਦੇ ਲਈ ਮੁਦਰਾਸਫਿਤੀ ਅਪ੍ਰੈਲ ਮਹੀਨੇ ਵਿਚ 7.85 ਫ਼ੀ ਸਦੀ ਰਹੀ ਜੋ ਮਾਰਚ ਵਿਚ 4.70 ਫ਼ੀ ਸਦੀ ਸੀ। 

ਸੰਸਾਰਕ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਚਕਾਰ ਘਰੇਲੂ ਈਂਧਣ ਕੀਮਤਾਂ ਵਿਚ ਵਾਧੇ ਦਾ ਆਸਾਰ ਇਸ ਦੌਰਾਨ ਰਿਹਾ। ਫ਼ਲਾਂ ਲਈ ਮੁਦਰਾਸਫਿਤੀ ਅਪ੍ਰੈਲ ਵਿਚ ਦਹਾਈ ਅੰਕ ਵਿਚ 19.47 ਫ਼ੀ ਸਦੀ ਰਹੀ ਜੋ ਕਿ ਇਸ ਤੋਂ ਪਹਿਲੇ ਮਹੀਨੇ ਵਿਚ 9.26 ਫ਼ੀ ਸਦੀ ਰਹੀ ਸੀ। ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਮਹਿੰਗਾਈ ਘਟੀ ਹੈ ਜਾਂ ਵਧੀ ਹੈ? 

ਫ਼ਰਵਰੀ ਮਹੀਨੇ ਦੇ ਲਈ ਥੋਕ ਮੁੱਲ ਸੂਚਕ ਅੰਕ ਅਧਾਰਤ ਮੁਦਰਾਸਫਿਤੀ ਨੂੰ ਸੋਧ ਕੇ 2.74 ਫ਼ੀ ਸਦੀ ਕੀਤਾ ਗਿਆ ਹੈ ਜਦਕਿ ਇਸ ਦੇ ਲਈ ਅਸਥਾਈ ਅਨੁਮਾਨ 2.48 ਫ਼ੀ ਸਦੀ ਦਾ ਸੀ। ਜ਼ਿਕਰਯੋਗ ਹੈ ਕਿ ਖ਼ੁਦਰਾ ਮੁਦਰਾਸਫਿਤੀ ਦੇ ਅੰਕੜੇ ਵੀ ਹਾਲੇ ਜਾਰੀ ਕੀਤੇ ਜਾਣੇ ਹਨ।