Retail inflation: ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਮਾਮੂਲੀ ਘੱਟ ਕੇ 4.83 ਫੀ ਸਦੀ ’ਤੇ ਆਈ

ਏਜੰਸੀ

ਖ਼ਬਰਾਂ, ਵਪਾਰ

ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

retail inflation came down marginally to 4.83 percent

Retail inflation: ਰਸੋਈ ’ਚ ਪ੍ਰਯੋਗ ਹੋਣ ਵਾਲੀਆਂ ਕਈ ਚੀਜ਼ਾਂ ਦੀਆਂ ਸਸਤੀ ਕੀਮਤਾਂ ਕਾਰਨ ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਦਰ ਮਾਮੂਲੀ ਘੱਟ ਕੇ 4.83 ਫੀ ਸਦੀ ’ਤੇ ਆ ਗਈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ’ਤੇ ਆਧਾਰਤ ਪ੍ਰਚੂਨ ਮਹਿੰਗਾਈ ਮਾਰਚ ’ਚ 4.85 ਫੀ ਸਦੀ ਰਹੀ, ਜੋ ਅਪ੍ਰੈਲ 2023 ’ਚ 4.3 ਫੀ ਸਦੀ ਸੀ।
ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਖੁਰਾਕੀ ਵਸਤਾਂ ’ਚ ਪ੍ਰਚੂਨ ਮਹਿੰਗਾਈ ਮਾਮੂਲੀ ਵਧ ਕੇ 8.70 ਫੀ ਸਦੀ ’ਤੇ ਪਹੁੰਚ ਗਈ। ਇਕ ਮਹੀਨੇ ਪਹਿਲਾਂ ਮਾਰਚ ਵਿਚ ਇਹ 8.52 ਫ਼ੀ ਸਦੀ ਸੀ।

ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ 2 ਫ਼ੀ ਸਦੀ ਦੇ ਮਾਰਜਨ ’ਤੇ 4 ਫ਼ੀ ਸਦੀ ’ਤੇ ਬਣਾਈ ਰੱਖਣ ਦਾ ਹੁਕਮ ਦਿਤਾ ਹੈ। ਕੇਂਦਰੀ ਬੈਂਕ ਅਪਣੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ’ਚ ਵਿਆਜ ਦਰਾਂ ਨਿਰਧਾਰਤ ਕਰਦੇ ਸਮੇਂ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਨੂੰ ਧਿਆਨ ’ਚ ਰੱਖਦਾ ਹੈ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਮਹਿੰਗਾਈ ਦੇ ਰੁਝਾਨ ਨੂੰ ਪ੍ਰਭਾਵਤ ਕਰਦੀਆਂ ਰਹਿਣਗੀਆਂ।

 (For more Punjabi news apart from retail inflation came down marginally to 4.83 percent, stay tuned to Rozana Spokesman)