ਭਾਰਤੀ ਆਰਥਿਕਤਾ ਲਈ ਵੱਡਾ ਸੰਕਟ- GDP 'ਚ ਬੰਗਲਾਦੇਸ਼ ਸਣੇ ਇਹ ਮੁਲਕ ਨਿਕਲ ਸਕਦੇ ਹਨ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਛਾੜ ਸਕਦੇ ਹਨ।

Modi government

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਕਹਿਰ ਕਰਕੇ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਨਾਲ ਬੇਰੋਜ਼ਗਾਰੀ ਵੀ ਵੱਧ ਰਹੀ ਹੈ। ਇਸ ਕਰਕੇ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ ਭਾਰਤ ਅਤੇ ਪਾਕਿਸਤਾਨ ਵਰਗੇ ਕੁਝ ਦੇਸ਼ਾਂ ਨੂੰ ਪਛਾੜ ਸਕਦੀ ਹੈ। 

ਇਹ ਦੇਸ਼ ਹਨ ਸ਼ਾਮਿਲ 
ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਛਾੜ ਸਕਦੇ ਹਨ।

ਆਈ.ਐੱਮ.ਐੱਫ  ਰਿਪੋਰਟ ​
ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਰਿਪੋਰਟ ਮੁਤਾਬਿਕ ਬੰਗਲਾਦੇਸ਼ ਦੀ Per Capita GDP 2020 ਵਿੱਚ 4 ਪ੍ਰਤੀਸ਼ਤ ਦੀ ਦਰ ਨਾਲ ਵਧ ਕੇ 1,888 ਡਾਲਰ ਦੇ ਪੱਧਰ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ, ਭਾਰਤ ਦੀ Per Capita GDP ਤਕਰੀਬਨ 10.5% ਦੀ ਦਰ ਨਾਲ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ।