Made-in-India Bicycle: ਲੁਧਿਆਣਾ 'ਚ ਬਣੀ ਸਾਈਕਲ ਪਹਿਲੀ ਵਾਰ ਅਮਰੀਕਾ 'ਚ ਲਾਂਚ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਟਵੀਟ 

A bicycle made in Ludhiana was launched in America for the first time

Made-in-India Bicycle - ਮੇਕ ਇਨ ਇੰਡੀਆ ਵਰਗੇ ਯਤਨ ਭਾਰਤ ਸਰਕਾਰ ਦੁਆਰਾ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਅਸਰ ਹੁਣ ਭਾਰਤ ਸਮੇਤ ਪੂਰੀ ਦੁਨੀਆ 'ਚ ਦਿਖਾਈ ਦੇ ਰਿਹਾ ਹੈ। ਮੇਡ ਇਨ ਇੰਡੀਆ ਉਤਪਾਦਾਂ ਨੇ ਹੌਲੀ-ਹੌਲੀ ਅਮਰੀਕੀ ਬਾਜ਼ਾਰ ਵਿਚ ਚੀਨ ਵਿਚ ਬਣੀਆਂ ਵਸਤਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ।

ਇਸ ਸਿਲਸਿਲੇ 'ਚ ਮੰਗਲਵਾਰ ਨੂੰ ਪਹਿਲੀ ਵਾਰ ਭਾਰਤ 'ਚ ਬਣੀ ਸਾਈਕਲ ਨੂੰ ਅਮਰੀਕਾ ਦੇ ਵਾਲਮਾਰਟ ਸਟੋਰ 'ਚ ਲਾਂਚ ਕੀਤਾ ਗਿਆ। ਇਸ ਮੌਕੇ ਹਾਜ਼ਰ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ, 'ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ! ਅਮਰੀਕਾ ਵਿਚ ਵਾਲਮਾਰਟ ਸਟੋਰਾਂ ਵਿਚ ਪਹਿਲੀ ਵਾਰ ਮੇਡ-ਇਨ-ਇੰਡੀਆ ਸਾਈਕਲਾਂ ਨੂੰ ਲਾਂਚ ਕਰਕੇ ਖੁਸ਼ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਈਕਲ ਭਾਰਤ ਦੇ ਲੁਧਿਆਣਾ ਸਥਿਤ ਹੀਰੋਸਾਈਕਲ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ।   

ਇਸ ਤੋਂ ਪਹਿਲਾਂ ਵਾਲਮਾਰਟ ਨੇ ਐਲਾਨ ਕੀਤਾ ਸੀ ਕਿ ਭਾਰਤ ਵਿਚ ਬਣੀਆਂ ਸਾਈਕਲਾਂ ਪਹਿਲੀ ਵਾਰ ਅਮਰੀਕਾ ਵਿਚ ਉਸ ਦੇ ਕੁਝ ਸਟੋਰਾਂ ਤੱਕ ਪਹੁੰਚਣ ਜਾ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਮਸ਼ਹੂਰ Hero Ecotech Limited ਨੇ ਵਾਲਮਾਰਟ ਲਈ 'ਕਰੂਜ਼ਰ ਸਟਾਈਲ' ਬਾਈਕ ਤਿਆਰ ਕੀਤੀ ਹੈ। 
ਹੀਰੋ ਈਕੋਟੈਕ ਲਿਮਟਿਡ ਵਾਲਮਾਰਟ ਨਾਲ ਵਪਾਰਕ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਵਾਲੇ ਬਹੁਤ ਸਾਰੇ ਭਾਰਤੀ ਨਿਰਮਾਤਾਵਾਂ ਵਿਚੋਂ ਇੱਕ ਹੈ। ਇਸ ਨਾਲ ਕੰਪਨੀ ਨੂੰ 2027 ਤੱਕ ਭਾਰਤ ਤੋਂ ਸਲਾਨਾ 10 ਬਿਲੀਅਨ ਡਾਲਰ ਤੱਕ ਮਾਲ ਨਿਰਯਾਤ ਵਧਾਉਣ ਦੇ ਆਪਣੇ ਟੀਚੇ ਨੂੰ ਤੇਜ਼ ਕਰਨ ਵਿਚ ਮਦਦ ਮਿਲੇਗੀ। ਜਾਣਕਾਰੀ ਮੁਤਾਬਕ ਵਾਲਮਾਰਟ ਅਮਰੀਕਾ ਦੇ ਸਟੋਰਾਂ 'ਚ ਵਿਕਣ ਵਾਲੇ ਕਰੂਜ਼ਰ ਭਾਰਤ ਤੋਂ 90 ਫੀਸਦੀ ਤੋਂ ਜ਼ਿਆਦਾ ਕੱਚੇ ਮਾਲ ਨਾਲ ਬਣੇ ਹੁੰਦੇ ਹਨ। 

(For more news apart from Made-in-India Bicycle, stay tuned to Rozana Spokesman)