Top 10 ਕੰਪਨੀਆਂ ’ਚੋਂ 8 ਦੀ ਵੈਲਿਊ 79,130 ਕਰੋੜ ਰੁਪਏ ਘਟੀ
ਰਿਲਾਂਇੰਸ ਦਾ ਮਾਰਕੀਟ ਕੈਪ 23,434 ਕਰੋੜ ਰੁਪਏ ਵਧਿਆ
ਮੁੰਬਈ : ਮਾਰਕੀਟ ਵੈਲੂਏਸ਼ਨ ਦੇ ਲਿਹਾਜ਼ ਨਾਲ ਦੇਸ਼ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ 8 ਦੀ ਵੈਲੂ ਪਿਛਲੇ ਹਫ਼ਤੇ ਦੇ ਕਾਰੋਬਾਰ ਵਿੱਚ 79,130 ਕਰੋੜ ਘਟੀ ਹੈ । ਇਸ ਦੌਰਾਨ ਬਜਾਜ ਫਾਈਨਾਂਸ ਟਾਪ ਲੂਜ਼ਰ ਰਹੀ । ਕੰਪਨੀ ਦਾ ਵੈਲੂਏਸ਼ਨ 19,290 ਰੁਪਏ ਘਟ ਕੇ 6.33 ਲੱਖ ਕਰੋੜ ਰੁਪਏ ’ਤੇ ਆ ਗਿਆ ਹੈ।
ਇਸ ਤੋਂ ਇਲਾਵਾ ਸਭ ਤੋਂ ਵੱਡੀ ਗਿਰਾਵਟ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ 18,516 ਕਰੋੜ ਰੁਪਏ ਅਤੇ ਏਅਰਟੈੱਲ ਵਿੱਚ 13,885 ਕਰੋੜ ਰੁਪਏ ਰਹੀ । ਹੁਣ ਇਨ੍ਹਾਂ ਦੀ ਵੈਲਿਊ 9.77 ਲੱਖ ਕਰੋੜ ਰੁਪਏ ਅਤੇ 11.88 ਲੱਖ ਕਰੋੜ ’ਤੇ ਆ ਗਈ ਹੈ।
ਇਧਰ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੀ ਵੈਲਿਊ 20,434 ਕਰੋੜ ਰੁਪਏ ਵਧ ਕੇ 21.06 ਲੱਖ ਕਰੋੜ ’ਤੇ ਪਹੁੰਚ ਗਈ । ਉਥੇ ਹੀ ਭਾਰਤ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਇੰਜਨੀਅਰਿੰਗ, ਕੰਸਟ੍ਰਕਸ਼ਨ ਅਤੇ ਇਨਫਰਾਸਟੱਰਕਚਰ ਕੰਪਨੀਆ ’ਚੋਂ ਇਕ ਲਾਰਸਨ ਐਂਡ ਟਰਬੋ ਦਾ ਵੈਲਿਊਏਸ਼ਨ 4,911 ਕਰੋੜ ਰੁਪਏ ਵਧ ਕੇ 5.60 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ।
ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ 12 ਦਸੰਬਰ ਨੂੰ ਸੈਂਸੈਕਸ 449 ਅੰਕ ਵਧ ਕੇ 85,268 ਦੇ ਪੱਧਰ ਤੇ ਬੰਦ ਹੋਇਆ। ਨਿਫਟੀ ਵੀ 148 ਅੰਕ ਵਧਿਆ, ਇਹ 26,046 ਦੇ ਪੱਧਰ ਤੇ ਬੰਦ ਹੋਇਆ । ਹਾਲਾਂਕਿ ਹਫ਼ਤੇ ਭਰ ਦੇ ਕਾਰੋਬਾਰ ਵਿੱਚ ਇਸ ਵਿੱਚ 444 ਅੰਕ ਦੀ ਗਿਰਾਵਟ ਰਹੀ।
ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 23 ਵਿੱਚ ਤੇਜ਼ੀ ਅਤੇ 7 ਵਿੱਚ ਗਿਰਾਵਟ ਰਹੀ । ਟਾਟਾ ਸਟੀਲ, ਜ਼ੋਮੈਟੋ ਅਤੇ ਅਲਟਰਾਟੈੱਕ ਸੀਮੈਂਟ ਵਿੱਚ 3% ਤੱਕ ਦੀ ਤੇਜ਼ੀ ਰਹੀ । ਆਈ.ਟੀ.ਸੀ. ਸਨ ਫਾਰਮਾ ਅਤੇ ਹਿੰਦੁਸਤਾਨ ਯੂਨੀਲੀਵਰ ਵਿੱਚ 2% ਤੱਕ ਦੀ ਗਿਰਾਵਟ ਰਹੀ।
ਨਿਫਟੀ ਦੇ 50 ਵਿੱਚੋਂ 36 ਸ਼ੇਅਰਾਂ ਵਿੱਚ ਤੇਜ਼ੀ ਅਤੇ 14 ਵਿੱਚ ਗਿਰਾਵਟ ਰਹੀ । ਅੱਜ ਐਨ.ਐਸ.ਸੀ. ਦੇ ਮੈਟਲ ਸੈਕਟਰ ਵਿੱਚ ਸਭ ਤੋਂ ਵੱਧ 2.63% ਦੀ ਤੇਜ਼ੀ ਰਹੀ। ਆਟੋ ਫਾਈਨੈਂਸ਼ੀਅਲ ਸਰਵਿਸਿਜ਼ ਰੀਅਲਟੀ ਅਤੇ ਬੈਂਕਿੰਗ ਸੈਕਟਰ ਵਿੱਚ ਵੀ ਤੇਜ਼ੀ ਵੇਖਣ ਨੂੰ ਮਿਲੀ।