ਰਿਕਾਰਡ ਪੱਧਰ 'ਤੇ ਟੈਕਸ ਮਾਲੀਆ, ਅੰਕੜਾ 27 ਲੱਖ ਕਰੋੜ ਤੋਂ ਹੋਇਆ ਪਾਰ 

ਏਜੰਸੀ

ਖ਼ਬਰਾਂ, ਵਪਾਰ

ਬਜਟ ਅਨੁਮਾਨ ਤੋਂ ਲਗਭਗ 5 ਲੱਖ ਕਰੋੜ ਰੁਪਏ ਜ਼ਿਆਦਾ ਹੈ

Indian Government Tax Revenue surges

ਨਵੀਂ ਦਿੱਲੀ : ਵਿੱਤੀ ਸਾਲ 2021-22 'ਚ ਸਰਕਾਰ ਦਾ ਕੁੱਲ ਟੈਕਸ ਮਾਲੀਆ 34 ਫ਼ੀਸਦੀ ਵਧ ਕੇ 27.07 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਬਜਟ ਅਨੁਮਾਨ ਤੋਂ ਲਗਭਗ 5 ਲੱਖ ਕਰੋੜ ਰੁਪਏ ਜ਼ਿਆਦਾ ਹੈ। ਦੱਸ ਦੇਈਏ ਕਿ ਕੇਂਦਰੀ ਬਜਟ 2021-22 ਲਈ ਟੈਕਸ ਮਾਲੀਆ ਅਨੁਮਾਨ 22.17 ਲੱਖ ਕਰੋੜ ਰੁਪਏ ਸੀ।

ਜਦੋਂ ਕਿ ਇਕ ਸਾਲ ਪਹਿਲਾਂ ਟੈਕਸ ਦੀ ਆਮਦਨ 20.27 ਲੱਖ ਕਰੋੜ ਰੁਪਏ ਸੀ। ਅਧਿਕਾਰਤ ਜਾਰੀ ਅੰਕੜਿਆਂ  ਅਨੁਸਾਰ, ਵਿੱਤੀ ਸਾਲ 2021-22 ਵਿੱਚ, ਪ੍ਰਤੱਖ ਟੈਕਸ ਸੰਗ੍ਰਹਿ 49 ਫ਼ੀਸਦੀ ਦੇ ਤੇਜ਼ ਵਾਧੇ ਨਾਲ 14.10 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਜਦੋਂ ਕਿ ਅਸਿੱਧੇ ਟੈਕਸ  ਕੁਲੈਕਸ਼ਨ ਵਿੱਚ 30 ਫ਼ੀਸਦੀ ਵਾਧਾ ਹੋਇਆ ਹੈ ਅਤੇ ਇਹ 12.90 ਲੱਖ ਕਰੋੜ ਰੁਪਏ ਰਿਹਾ ਹੈ।

ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ ਪ੍ਰਤੱਖ ਟੈਕਸ ਸੰਗ੍ਰਹਿ ਪਿਛਲੇ ਵਿੱਤੀ ਸਾਲ ਦੇ ਬਜਟ ਅਨੁਮਾਨ ਤੋਂ 3.02 ਲੱਖ ਕਰੋੜ ਰੁਪਏ ਵੱਧ ਹੈ। ਕਸਟਮ ਡਿਊਟੀ ਤੋਂ ਹੋਣ ਵਾਲੀ ਆਮਦਨ ਵੀ 41 ਫ਼ੀਸਦੀ ਵਧੀ ਹੈ। 31 ਮਾਰਚ, 2022 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ, ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ 14.10 ਲੱਖ ਕਰੋੜ ਰੁਪਏ ਅਤੇ ਅਸਿੱਧੇ ਟੈਕਸ 12.90 ਲੱਖ ਕਰੋੜ ਰੁਪਏ ਸੀ।

ਕੇਂਦਰੀ ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਦੋ ਸਾਲਾਂ 2019-20 ਅਤੇ 2020-21 ਦੌਰਾਨ ਟੈਕਸ ਸੰਗ੍ਰਹਿ ਵਿੱਚ ਕਮੀ ਕੋਵਿਡ ਦੇ ਮੱਦੇਨਜ਼ਰ ਆਰਥਿਕ ਗਤੀਵਿਧੀਆਂ ਵਿੱਚ ਵਿਘਨ ਦੇ ਕਾਰਨ ਹੈ। ਟੈਕਸ-ਟੂ-ਜੀਡੀਪੀ ਅਨੁਪਾਤ 2021-22 ਵਿੱਚ 11.7 ਫ਼ੀਸਦੀ ਰਿਹਾ। ਵਿੱਤੀ ਸਾਲ 2020-21 ਵਿੱਚ ਟੈਕਸ-ਟੂ-ਜੀਡੀਪੀ ਅਨੁਪਾਤ 10.3 ਫੀਸਦੀ ਰਿਹਾ। ਇਹ 1999 ਤੋਂ ਬਾਅਦ ਸਭ ਤੋਂ ਵੱਧ ਹੈ। ਵਿੱਤੀ ਸਾਲ 2021-22 ਵਿੱਚ ਟੈਕਸ ਸੰਗ੍ਰਹਿ ਵਿੱਚ ਤੇਜ਼ੀ ਨਾਲ ਵਾਧਾ ਦਰਸਾਉਂਦਾ ਹੈ ਅਤੇ ਆਰਥਿਕਤਾ ਮੁੜ ਲੀਹ 'ਤੇ ਆ ਗਈ ਹੈ।