ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਨ ਤੋਂ ਬਾਅਦ ਵੀ ਗਰੀਬ ਦੇਸ਼ ਰਹਿ ਸਕਦੈ ਭਾਰਤ : ਆਰ.ਬੀ.ਆਈ. ਦੇ ਸਾਬਕਾ ਗਵਰਨਰ ਸੁਬਾਰਾਉ

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਅਸੀਂ ਇਕ ਵੱਡੀ ਅਰਥਵਿਵਸਥਾ ਹਾਂ ਕਿਉਂਕਿ ਸਾਡੇ ਕੋਲ ਲੋਕ ਹਨ। ਪਰ ਅਸੀਂ ਅਜੇ ਵੀ ਇਕ ਗਰੀਬ ਦੇਸ਼ ਹਾਂ

Former RBI Governor D. Subarao

ਹੈਦਰਾਬਾਦ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ. ਸੁਬਾਰਾਓ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਭਾਰਤ ਦੇ 2029 ਤਕ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ ਤਾਂ ਵੀ ਉਹ ਗਰੀਬ ਰਹਿ ਸਕਦਾ ਹੈ ਇਸ ਕਾਰਨ ਇਸ ’ਤੇ ਖੁਸ਼ ਹੋਣ ਦਾ ਕੋਈ ਕਾਰਨ ਨਹੀਂ ਹੈ।

ਇੱਥੇ ਇਕ ਕਿਤਾਬ ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੁਬਾਰਾਉ ਨੇ ਸਾਊਦੀ ਅਰਬ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਮੀਰ ਦੇਸ਼ ਬਣਨ ਦਾ ਮਤਲਬ ਵਿਕਸਤ ਦੇਸ਼ ਬਣਨਾ ਨਹੀਂ ਹੈ। ਆਰ.ਬੀ.ਆਈ. ਦੇ ਸਾਬਕਾ ਗਵਰਨਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਜ਼ਿਕਰ ਕੀਤਾ। ਮੋਦੀ ਨੇ ਕਈ ਮੌਕਿਆਂ ’ਤੇ ਕਿਹਾ ਹੈ ਕਿ ਜੇਕਰ ਉਹ ਸੱਤਾ ’ਚ ਵਾਪਸ ਆਉਂਦੇ ਹਨ ਤਾਂ ਭਾਰਤ ਉਨ੍ਹਾਂ ਦੇ ਤੀਜੇ ਕਾਰਜਕਾਲ ’ਚ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। 

ਸੁਬਾਰਾਉ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਸੰਭਵ ਹੈ (ਭਾਰਤ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਰਿਹਾ ਹੈ), ਪਰ ਇਹ ਜਸ਼ਨ ਮਨਾਉਣ ਵਾਲੀ ਗੱਲ ਨਹੀਂ ਹੈ। ਅਸੀਂ ਇਕ ਵੱਡੀ ਅਰਥਵਿਵਸਥਾ ਕਿਉਂ ਹਾਂ? ਕਿਉਂਕਿ ਅਸੀਂ 1.40 ਅਰਬ ਲੋਕ ਹਾਂ। ਅਤੇ ਲੋਕ ਉਤਪਾਦਨ ਦਾ ਕਾਰਕ ਹਨ। ਅਸੀਂ ਇਕ ਵੱਡੀ ਅਰਥਵਿਵਸਥਾ ਹਾਂ ਕਿਉਂਕਿ ਸਾਡੇ ਕੋਲ ਲੋਕ ਹਨ। ਪਰ ਅਸੀਂ ਅਜੇ ਵੀ ਇਕ ਗਰੀਬ ਦੇਸ਼ ਹਾਂ।’’

ਉਨ੍ਹਾਂ ਕਿਹਾ ਕਿ ਭਾਰਤ ਹੁਣ ਦੁਨੀਆਂ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਇਸ ਦੀ ਅਰਥਵਿਵਸਥਾ 4 ਟ੍ਰਿਲੀਅਨ ਡਾਲਰ ਦੀ ਹੈ। ਸੁਬਾਰਾਓ ਨੇ ਕਿਹਾ, ‘‘ਭਾਰਤ 2,600 ਅਮਰੀਕੀ ਡਾਲਰ ਦੀ ਪ੍ਰਤੀ ਵਿਅਕਤੀ ਆਮਦਨ ਦੇ ਨਾਲ ਇਸ ਮਾਮਲੇ ’ਚ 139ਵੇਂ ਸਥਾਨ ’ਤੇ ਹੈ ਅਤੇ ਇਹ ਬ੍ਰਿਕਸ ਅਤੇ ਜੀ-20 ਦੇਸ਼ਾਂ ’ਚੋਂ ਸੱਭ ਤੋਂ ਗਰੀਬ ਹੈ।’’ ਉਨ੍ਹਾਂ ਕਿਹਾ, ‘‘ਇਸ ਲਈ ਅੱਗੇ ਵਧਣ ਦਾ ਏਜੰਡਾ ਬਹੁਤ ਸਪੱਸ਼ਟ ਹੈ। ਵਿਕਾਸ ਦਰ ਨੂੰ ਤੇਜ਼ ਕਰੋ ਅਤੇ ਇਹ ਯਕੀਨੀ ਕਰੋ ਕਿ ਲਾਭ ਸਾਰਿਆਂ ਨੂੰ ਵੰਡੇ ਜਾਣ।’’

ਸੁਬਾਰਾਓ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਯਾਦ ਕੀਤਾ ਕਿ ਭਾਰਤ ਨੂੰ 2047 ਤਕ ਇਕ ਵਿਕਸਤ ਦੇਸ਼ ਬਣਨਾ ਹੈ। ਸਾਬਕਾ ਗਵਰਨਰ ਦੇ ਅਨੁਸਾਰ, ਇਕ ਵਿਕਸਤ ਰਾਸ਼ਟਰ ਬਣਨ ਲਈ ਚਾਰ ਚੀਜ਼ਾਂ ਹਨ: ਕਾਨੂੰਨ ਦਾ ਸ਼ਾਸਨ, ਰਾਜ ਦੀ ਮਜ਼ਬੂਤ ਜਵਾਬਦੇਹੀ ਅਤੇ ਸੁਤੰਤਰ ਸੰਸਥਾਵਾਂ... ਮਹੱਤਵਪੂਰਨ ਹਨ।