ਸ਼ੇਅਰ ਬਾਜ਼ਾਰ 'ਤੇ ਕਰਨਾਟਕ ਚੋਣ ਨਤੀਜੇ ਦਾ ਅਸਰ, ਲਾਲ ਨਿਸ਼ਾਨ 'ਤੇ ਬੰਦ ਹੋਏ ਸੈਂਸੈਕਸ ਅਤੇ ਨਿਫ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਰਨਾਟਕ ਵਿਧਾਨਸਭਾ ਚੋਣ ਦੇ ਨਤੀਜਿਆਂ 'ਚ ਭਾਜਪਾ ਨੂੰ ਵਾਧਾ ਮਿਲਣ ਦਾ ਅਸਰ ਸ਼ੇਅਰ ਬਾਜ਼ਾਰ 'ਚ ਸਵੇਰੇ ਕਾਫ਼ੀ ਤੇਜ਼ੀ ਦਿਖਾਈ ਦਿਤੀ। ਦਿਨ ਭਰ ਬਾਜ਼ਾਰ 'ਚ ਰੁਝਾਨ ਦਾ ਅਸਰ ਦੇਖਣ...

Sensex, Nifty

ਮੁੰਬਈ : ਕਰਨਾਟਕ ਵਿਧਾਨਸਭਾ ਚੋਣ ਦੇ ਨਤੀਜਿਆਂ 'ਚ ਭਾਜਪਾ ਨੂੰ ਵਾਧਾ ਮਿਲਣ ਦਾ ਅਸਰ ਸ਼ੇਅਰ ਬਾਜ਼ਾਰ 'ਚ ਸਵੇਰੇ ਕਾਫ਼ੀ ਤੇਜ਼ੀ ਦਿਖਾਈ ਦਿਤੀ। ਦਿਨ ਭਰ ਬਾਜ਼ਾਰ 'ਚ ਰੁਝਾਨ ਦਾ ਅਸਰ ਦੇਖਣ ਨੂੰ ਮਿਲਿਆ। ਸ਼ਾਮ ਤਕ ਬੀਜੇਪੀ ਦੀ ਪੂਰੀ ਬਹੁਮਤ ਦੀ ਸਰਕਾਰ ਬਣਨ ਦੀ ਚੂਕ 'ਤੇ ਸ਼ੇਅਰ ਬਾਜ਼ਾਰ ਹੇਠਾਂ ਆਇਆ ਅਤੇ ਲਗਭਗ ਸਪਾਟ ਬੰਦ ਹੋਇਆ।

ਸੈਂਸੈਕਸ ਲਗਭਗ 12 ਅੰਕ ਹੇਠਾਂ 35,543 'ਤੇ ਬੰਦ ਹੋਇਆ ਜਦਕਿ ਨਿਫ਼ਟੀ 4 ਅੰਕ ਹੇਠਾਂ 10,801 'ਤੇ ਬੰਦ ਹੋਇਆ। ਅੱਜ ਦਿਨ 'ਚ ਕਾਰੋਬਾਰ ਦੌਰਾਨ ਸੈਂਸੈਕਸ ਨੇ 35,993 ਦੀ ਉਚਾਈ ਨੂੰ ਛੂਹਿਆ ਜਦਕਿ ਨਿਫ਼ਟੀ ਨੇ 10,929 ਦਾ ਊਪਰੀ ਅੰਕੜਿਆਂ ਨੂੰ ਛੂਹਿਆ। ਉਥੇ ਹੀ, ਨਿਫ਼ਟੀ ਨੇ 10,781 ਦਾ ਹੇਠਾਂ ਛੂਹਿਆ ਅਤੇ ਸੈਂਸੈਕਸ 35,497 ਤਕ ਹੇਠਾਂ ਆ ਗਿਆ ਸੀ। ਦਸ ਦਈਏ ਕਿ ਅੱਜ ਸ਼ੁਰੂਆਤੀ ਕਾਰੋਬਾਰ 'ਚ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਗਿਰਾਵਟ ਨਾਲ ਖੁੱਲਣ ਤੋਂ ਬਾਅਦ 260 ਅੰਕ ਤੋਂ ਜ਼ਿਆਦਾ ਚੜ੍ਹ ਗਿਆ ਸੀ।

ਅਮਰੀਕਾ ਅਤੇ ਚੀਨ 'ਚ ਵਪਾਰ ਸਬੰਧਾਂ 'ਚ ਸੁਧਾਰ ਦੀ ਉਮੀਦ ਨਾਲ ਏਸ਼ੀਆਈ ਅਤੇ ਵਿਸ਼ਵ ਬਾਜ਼ਾਰਾਂ 'ਚ ਮਿਲਿਆ - ਜੁਲਿਆ ਰੁਝਾਨ ਰਿਹਾ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਅਧਾਰਿਤ ਸਵੇਂਦੀ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ 'ਚ 260.94 ਅੰਕ ਯਾਨੀ 0.73 ਫ਼ੀ ਸਦੀ ਦੀ ਵਾਧੇ ਨਾਲ 35,817.65 ਅੰਕ 'ਤੇ ਪਹੁੰਚ ਗਿਆ। ਉਥੇ ਹੀ, ਨਿਫ਼ਟੀ ਵੀ ਸ਼ੁਰੂਆਤੀ ਦੌਰ 'ਚ 70.50 ਅੰਕ ਯਾਨੀ 0.65 ਫ਼ੀ ਸਦੀ ਵਧ ਕੇ 10,877.10 ਅੰਕ 'ਤੇ ਪਹੁੰਚ ਗਿਆ।