ਨਵੀਂ ਸਵਿਫ਼ਟ ਨੇ ਬਣਾਇਆ ਨਵਾਂ ਰੀਕਾਰਡ
ਮਾਰੂਤੀ ਦੀ ਨਵੀਂ ਸਵਿਫ਼ਟ ਨੇ ਵਿਕਰੀ ਦਾ ਰੀਕਾਰਡ ਬਣਾਇਆ ਹੈ। ਕੰਪਨੀ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਸਿਰਫ਼ 145 ਦਿਨਾਂ 'ਚ 1 ਲੱਖ ਤੋਂ ਜ਼ਿਆਦਾ ਆਲ ਨਿਊ ਸਵਿਫ਼ਟ....
New Swift
ਨਵੀਂ ਦਿੱਲੀ, : ਮਾਰੂਤੀ ਦੀ ਨਵੀਂ ਸਵਿਫ਼ਟ ਨੇ ਵਿਕਰੀ ਦਾ ਰੀਕਾਰਡ ਬਣਾਇਆ ਹੈ। ਕੰਪਨੀ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਸਿਰਫ਼ 145 ਦਿਨਾਂ 'ਚ 1 ਲੱਖ ਤੋਂ ਜ਼ਿਆਦਾ ਆਲ ਨਿਊ ਸਵਿਫ਼ਟ ਗੱਡੀਆਂ ਦੀ ਵਿਕਰੀ ਹੋ ਚੁਕੀ ਹੈ। ਮਾਰੂਤੀ ਦਾ ਦਾਅਵਾ ਹੈ ਕਿ ਆਲ ਨਿਊ ਸਵਿਫ਼ਟ ਤੋਂ ਪਹਿਲਾਂ ਭਾਰਤ 'ਚ ਕਿਸੇ ਵੀ ਕਾਰ ਦੀ ਵਿਕਰੀ ਨੇ ਇੰਨੇ ਘੱਟ ਸਮੇਂ 'ਚ 1 ਲੱਖ ਦਾ ਅੰਕੜਾ ਨਹੀਂ ਛੂਹਿਆ ਸੀ।
ਮਾਰੂਤੀ ਸੁਜ਼ੂਕੀ ਨੇ ਇਸ ਉਪਲਬਧੀ 'ਤੇ ਅਪਣੇ ਗਾਹਕਾਂ ਦਾ ਧਨਵਾਦ ਕੀਤਾ ਹੈ। ਕੰਪਨੀ ਮੁਤਾਬਕ 2005 ਤੋਂ ਲੈ ਕੇ ਹੁਣ ਤਕ ਕੰਪਨੀ 18 ਲੱਖ 90 ਹਜ਼ਾਰ ਸਵਿਫ਼ਟ ਗੱਡੀਆਂ ਵੇਚ ਚੁਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸੁਜ਼ੂਕੀ ਨੇ ਜਦੋਂ ਅਪਣਾ ਦੋ ਕਰੋੜ ਗੱਡੀਆਂ ਦਾ ਉਤਪਾਦਨ ਅੰਕੜਾ ਛੂਹਿਆ ਤਾਂ 2 ਕਰੋੜਵੀਂ ਗੱਡੀ ਭਾਰਤ 'ਚ ਹੀ ਬਣੀ ਸੀ ਅਤੇ ਉਹ ਸਵਿਫ਼ਟ ਕਾਰ ਹੀ ਸੀ। (ਏਜੰਸੀ)