ਕਾਲੇਧਨ ਕਾਨੂੰਨ ਦੇ ਤਹਿਤ ਨੀਤਾ ਅੰਬਾਨੀ ਅਤੇ ਉਹਨਾਂ ਦੇ ਬੱਚਿਆਂ ਨੂੰ ਆਈਟੀ ਨੋਟਿਸ ਜਾਰੀ

ਏਜੰਸੀ

ਖ਼ਬਰਾਂ, ਵਪਾਰ

ਆਮਦਨ ਕਰ ਵਿਭਾਗ ਦੇ ਨੋਟਿਸ ਮੁਤਾਬਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਅਤੇ ਉਹਨਾਂ ਦੇ ਤਿੰਨ ਬੱਚਿਆਂ ‘ਤੇ ਵਿਦੇਸ਼ ਵਿਚ ਬੇਨਾਮੀ ਵਿਦੇਸ਼ੀ ਜਾਇਦਾਦ ਰੱਖਣ ਦਾ ਇਲਜ਼ਾਮ ਹੈ।

Nita Ambani, kids get notices for undeclared foreign assets

ਨਵੀਂ ਦਿੱਲੀ: ਆਮਦਨ ਕਰ ਵਿਭਾਗ ਦੀ ਮੁੰਬਈ ਯੂਨਿਟ ਨੇ ਕਈ ਦੇਸ਼ਾਂ ਵਿਚ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ‘ਤੇ ਜਾਂਚ ਤੋਂ ਬਾਅਦ ਮੁਕੇਸ਼ ਅੰਬਾਨੀ ਪਰਿਵਾਰ ਦੇ ਮੈਂਬਰਾਂ ਨੂੰ 2015 ਦੇ ਬਲੈਕ ਮਨੀ ਐਕਟ ਦੀਆਂ ਧਾਰਾਵਾਂ ਤਹਿਤ ਨੋਟਿਸ ਦਿੱਤਾ ਹੈ। ਖ਼ਬਰਾਂ ਮੁਤਾਬਕ ਬਹੁਤ ਹੀ ਗੁਪਤ ਤਰੀਕੇ ਨਾਲ ਚੁੱਕੇ ਗਏ ਇਸ ਕਦਮ ਦੇ ਤਹਿਤ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਅਤੇ ਉਹਨਾਂ ਦੇ ਤਿੰਨ ਬੱਚਿਆਂ ਦੇ ਨਾਂਅ ਉਹਨਾਂ ਦੇ ਕਥਿਤ ‘ਬੇਨਾਮੀ ਵਿਦੇਸ਼ੀ ਆਮਦਨ ਅਤੇ ਜਾਇਦਾਦ’ ਲਈ 28 ਮਾਰਚ 2019 ਨੂੰ ਨੋਟਿਸ ਦਿੱਤਾ ਗਿਆ।

ਆਮਦਨ ਕਰ ਵਿਭਾਗ ਦੇ ਨੋਟਿਸ ਮੁਤਾਬਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਅਤੇ ਉਹਨਾਂ ਦੇ ਤਿੰਨ ਬੱਚਿਆਂ ‘ਤੇ ਵਿਦੇਸ਼ ਵਿਚ ਬੇਨਾਮੀ ਵਿਦੇਸ਼ੀ ਜਾਇਦਾਦ ਰੱਖਣ ਦਾ ਇਲਜ਼ਾਮ ਹੈ। ਸਰਕਾਰ ਨੂੰ ਸਾਲ 2011 ਵਿਚ ਅਨੁਮਾਨਤ ਤੌਰ ‘ਤੇ 700 ਭਾਰਤੀ ਵਿਅਕਤੀਆਂ ਅਤੇ ਸੰਸਥਾਵਾਂ ਦਾ ਐਚਐਸਬੀਸੀ ਜਿਨੇਵਾ ਵਿਚ ਖਾਤਾ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਅਪਣੀ ਜਾਂਚ ਸ਼ੁਰੂ ਕੀਤੀ ਸੀ। ਇੰਟਰਨੈਸ਼ਨਲ ਕਨਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਨੇ ਫਰਵਰੀ 2015 ਵਿਚ ਸਵਿੱਸ ਲੀਕਸ ਨਾਂਅ ਨਾਲ ਇਕ ਵੱਡੀ ਜਾਂਚ ਨੂੰ ਅੰਜਾਮ ਦਿੱਤਾ, ਜਿਸ ਦੇ ਤਹਿਤ ਪਤਾ ਚੱਲਿਆ ਕਿ ਐਚਐਸਬੀਸੀ ਜਿਨੇਵਾ ਖਾਤਾ ਧਾਰਕਾਂ ਦੀ ਸੰਖਿਆ 1,195 ਹੈ।

ਰਿਪੋਰਟ ਅਨੁਸਾਰ 4 ਫਰਵਰੀ, 2019 ਨੂੰ ਇਨਕਮ ਟੈਕਸ ਜਾਂਚ ਰਿਪੋਰਟ ਦੇ ਵੇਰਵਿਆਂ ਤੇ 28 ਮਾਰਚ, 2019 ਨੂੰ ਭੇਜੇ ਨੋਟਿਸਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ 14 ਸੰਸਥਾਵਾਂ ਵਿਚੋਂ ਇਕ ਕੈਪੀਟਲ ਇਨਵੈਸਟਮੈਂਟ ਟਰੱਸਟ ਦੇ ਲਾਭਪਾਤਰੀਆਂ ਵਜੋਂ ਅੰਬਾਨੀ ਪਰਿਵਾਰ ਦੇ ਮੈਂਬਰਾਂ ਦੇ ਨਾਂਅ ਸਾਹਮਣੇ ਆਏ ਹਨ। ਹਾਲਾਂਕਿ, ਰਿਲਾਇੰਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਮਿਲਿਆ। ਰਿਪੋਰਟ ਦੇ ਅਨੁਸਾਰ ਮੁੰਬਈ ਇਕਾਈ ਤੇ ਕੇਂਦਰੀ ਪ੍ਰਤੱਖ ਕਰ ਬੋਰਡ ਦੇ ਉੱਚ ਅਧਿਕਾਰੀਆਂ ਦਰਮਿਆਨ ਹੋਈ ਲੰਬੀ ਵਿਚਾਰ ਤੋਂ ਬਾਅਦ ਨੋਟਿਸ ਭੇਜੇ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।