ਮਾਰੂਤੀ ਦੀਆਂ ਗੱਡੀਆਂ ਖਰੀਦਣੀਆਂ ਹੋਈਆਂ ਮਹਿੰਗੀਆਂ : ਅੱਜ ਤੋਂ ਵਾਹਨਾਂ ਦੀਆਂ ਕੀਮਤਾਂ 'ਚ ਕੀਤਾ 1.1% ਇਜ਼ਾਫ਼ਾ, ਦੇਖੋ ਕਿੰਨੀਆਂ ਵਧੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਕੰਪਨੀ ਨੇ ਦਸੰਬਰ ਵਿੱਚ ਵੇਚੇ ਲਗਭਗ 1.16 ਲੱਖ ਵਾਹਨ

Maruti Suzuki (Representational Image)

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਅੱਜ ਯਾਨੀ 16 ਜਨਵਰੀ ਤੋਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਸਾਰੇ ਮਾਡਲਾਂ ਦੀ ਐਕਸ-ਸ਼ੋਰੂਮ ਕੀਮਤ 1.1% ਵਧਾਈ ਗਈ ਹੈ। ਹਾਲਾਂਕਿ ਇਹ ਵੇਰੀਐਂਟ ਅਤੇ ਮਾਡਲ ਦੇ ਹਿਸਾਬ ਨਾਲ ਹੈ, ਯਾਨੀ ਸਾਰੀਆਂ ਗੱਡੀਆਂ ਦੀਆਂ ਕੀਮਤਾਂ ਵੱਖ-ਵੱਖ ਵਧਾ ਦਿੱਤੀਆਂ ਗਈਆਂ ਹਨ।

ਕੰਪਨੀ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਕਿਸ ਮਾਡਲ ਦੀ ਕੀਮਤ ਕਿੰਨੀ ਵਧਾਈ ਜਾਵੇਗੀ। ਕੰਪਨੀ ਮੁਤਾਬਕ ਇਨਪੁਟ ਲਾਗਤ ਵਧਣ ਕਾਰਨ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।

ਦਿੱਲੀ 'ਚ ਆਲਟੋ ਦੇ ਬੇਸ ਮਾਡਲ ਦੀ ਐਕਸ-ਸ਼ੋਰੂਮ ਕੀਮਤ 3,729 ਰੁਪਏ ਤੱਕ ਵਧ ਸਕਦੀ ਹੈ। ਇਸ ਦੇ ਨਾਲ ਹੀ ਆਰਟਿਕਾ ਦੇ ਬੇਸ ਮਾਡਲ ਦੀ ਐਕਸ-ਸ਼ੋਰੂਮ ਕੀਮਤ 9,251 ਰੁਪਏ ਤੱਕ ਵਧ ਗਈ ਹੈ।

ਕਿਹੜੀ ਗੱਡੀ ਹੋ ਸਕਦੀ ਹੈ ਕਿੰਨੀ ਮਹਿੰਗੀ?

ਗੱਡੀ              ਕੀਮਤ (ਅਨੁਮਾਨਤ ਵਾਧਾ)

ਆਲਟੋ                 3,729  

ਵੈਗਨ ਆਰ           5,989  

ਸਵਿਫ਼ਟ               6,510  

ਬਲੇਨੋ                  7,139  

ਅਰਟਿਗਾ             9,251  

ਨੋਟ: ਇਹ ਵਾਧਾ ਦਿੱਲੀ ਐਕਸ ਸ਼ੋਅਰੂਮ 'ਚ ਗੱਡੀਆਂ ਦੇ ਬੇਸ ਮਾਡਲ ਦੀਆਂ ਕੀਮਤਾਂ 'ਚ ਹੈ।

ਮਾਰੂਤੀ ਸੁਜ਼ੂਕੀ ਨੇ ਦਸੰਬਰ 2022 ਲਈ ਆਪਣੇ ਆਟੋ ਵਿਕਰੀ ਦੇ ਅੰਕੜੇ ਜਾਰੀ ਕੀਤੇ ਸਨ। ਕੰਪਨੀ ਨੇ ਦਸੰਬਰ ਮਹੀਨੇ 'ਚ ਕੁੱਲ 1,16,662 ਯੂਨਿਟਸ ਵੇਚੇ ਹਨ। ਇਸ ਤੋਂ ਪਹਿਲਾਂ ਨਵੰਬਰ 'ਚ ਕੰਪਨੀ ਨੇ ਕੁੱਲ 1,59,044 ਯੂਨਿਟਸ ਵੇਚੇ ਸਨ।

ਦਸੰਬਰ 'ਚ ਕਰ ਵੇਚਣ ਵਾਲਿਆਂ ਟਾਪ-10 ਕੰਪਨੀਆਂ

ਕੰਪਨੀ                                    ਯੂਨਿਟ

ਮਾਰੂਤੀ ਸੁਜ਼ੂਕੀ                        1,16,662

ਹਾਉਂਡਈ                                41,287

ਟਾਟਾ                                     36,826

ਮਹਿੰਦਰਾ ਐਂਡ ਮਹਿੰਦਰਾ              26,777

ਕੀਆ ਮੋਟਰਜ਼                          18,126

ਟੋਯੋਟਾ                                   10,125

ਹਾਂਡਾ ਕਾਰਸ ਇੰਡੀਆ                  6,816

ਸਕੌਡਾ ਆਟੋ ਫੋਕਸਵੈਗਨ ਗਰੁੱਪ     6,826

ਰੇਨੋ ਇੰਡੀਆ                            5,877

ਐਮਜੀ ਮੋਟਰ ਇੰਡੀਆ                3,060

ਆਟੋ ਐਕਸਪੋ 'ਚ ਮਾਰੂਤੀ ਨੇ ਆਪਣੀ ਆਫ ਰੋਡਰ SUV ਜਿਮਨੀ ਨੂੰ ਲਾਂਚ ਕੀਤਾ ਹੈ। ਜਿਮਨੀ ਦਾ 4 ਵ੍ਹੀਲ ਡਰਾਈਵ ਅਤੇ 5 ਡੋਰ ਵਰਜ਼ਨ ਭਾਰਤ 'ਚ ਲਿਆਂਦਾ ਗਿਆ ਹੈ। ਮਾਰੂਤੀ ਨੇ ਜਿਮਨੀ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਇਸ ਨੂੰ ਆਪਣੀ ਪ੍ਰੀਮੀਅਮ ਡੀਲਰਸ਼ਿਪ Nexa ਰਾਹੀਂ ਵੇਚੇਗੀ। ਗਾਹਕ ਇਸ ਨੂੰ 11,000 ਰੁਪਏ ਦਾ ਭੁਗਤਾਨ ਕਰਕੇ ਬੁੱਕ ਕਰ ਸਕਦੇ ਹਨ। ਮਾਰੂਤੀ ਦਾ ਕਹਿਣਾ ਹੈ ਕਿ ਜਿਮਨੀ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਸੜਕਾਂ 'ਤੇ ਦਿਖਾਈ ਦੇਵੇਗੀ।