ਆਟੋ ਐਕਸਪੋ ਲਈ ਬਹੁਤ ਉਤਸ਼ਾਹ 'ਚ ਹੈ ਐੱਸ.ਐੱਮ.ਐੱਲ. ਇਸੁਜ਼ੂ ਲਿਮਿਟਿਡ
ਬਜ਼ਾਰ 'ਚ ਉਤਾਰੇ 4 ਨਵੇਂ ਵਾਹਨ, ਕੰਪਨੀ ਦੇ ਸੀਨੀਅਰ ਅਹੁਦੇਦਾਰਾਂ ਨੇ ਸਾਂਝੀ ਕੀਤੀ ਜਾਣਕਾਰੀ
ਵਾਹਨ ਨਿਰਮਾਤਾ ਐੱਸ.ਐੱਮ.ਐੱਲ. ਇਸੁਜ਼ੂ ਲਿਮਿਟਿਡ ਵੱਲੋਂ ਵਾਹਨ ਬਜ਼ਾਰ ਵਿੱਚ 4 ਨਵੇਂ ਉਤਪਾਦ ਉਤਾਰੇ ਜਾ ਰਹੇ ਹਨ। ਇਨ੍ਹਾਂ ਉਤਪਾਦਾਂ ਦੀ ਘੁੰਡ ਚੁਕਾਈ ਸਮੇਂ ਕੰਪਨੀ ਦੇ ਸੀਨੀਅਰ ਅਹੁਦੇਦਾਰਾਂ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤਾ ਗਿਆ, ਜਿਸ 'ਚ ਵਾਹਨਾਂ ਬਾਰੇ ਜਾਣਕਾਰੀ ਦੇ ਨਾਲ, ਕੰਪਨੀ ਨੇ ਆਪਣੀ ਕਾਰਜ ਪ੍ਰਣਾਲੀ ਤੇ ਵਿਚਾਰਧਾਰਾ ਬਾਰੇ ਚਾਨਣ ਪਾਇਆ। ਇਹ ਪ੍ਰੈੱਸ ਰਿਲੀਜ਼ ਹੋਰਨਾਂ ਤੋਂ ਇਲਾਵਾ ਐਗਜ਼ੈਕਟਿਵ ਡਾਇਰੈਕਟਰ (ਵਰਕਸ) ਐੱਮ.ਐੱਸ. ਰਮਤਾ, ਸੀਨੀਅਰ ਵਾਈਸ-ਪ੍ਰੈਜ਼ੀਡੈਂਟ ਹਿਤੋਸ਼ੀ ਓਟਾ ਅਤੇ ਅਸਿਸਟੈਂਟ ਵਾਈਸ-ਪ੍ਰੈਜ਼ੀਡੈਂਟ ਤੇ ਸੀ.ਐਫ਼.ਓ. ਰਾਕੇਸ਼ ਭੱਲਾ ਵੱਲੋਂ ਜਾਰੀ ਕੀਤਾ ਗਿਆ, ਜਿਸ 'ਚ ਹੇਠ ਲਿਖੇ ਅਨੁਸਾਰ ਜਾਣਕਾਰੀ ਦਿੱਤੀ ਗਈ ਹੈ -
ਲੰਮੀ ਉਡੀਕ ਅਤੇ ਚੁਣੌਤੀਪੂਰਨ 3 ਸਾਲਾਂ ਦੇ ਵਕਫ਼ੇ ਤੋਂ ਬਾਅਦ ਆਟੋ ਐਕਸਪੋ ਵਾਪਸ ਆਇਆ ਹੈ, ਅਤੇ ਹਮੇਸ਼ਾ ਵਾਂਗ ਇਹ ਆਟੋਮੋਬਾਈਲ ਭਾਈਚਾਰੇ ਦੇ ਹਰ ਮੈਂਬਰ ਨੂੰ ਸ਼ਾਨਦਾਰ ਮੌਕਾ ਅਤੇ ਉਤਪਾਦ ਤੇ ਤਕਨਾਲੋਜੀ ਵਿੱਚ ਨਵੀਨਤਮ ਪ੍ਰਾਪਤੀਆਂ ਦਰਸ਼ਕਾਂ ਅੱਗੇ ਪੇਸ਼ ਕਰਨ ਦਾ ਇੱਕ ਵਧੀਆ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ, ਜਿਸ ਪਲੇਟਫ਼ਾਰਮ 'ਤੇ ਦੁਨੀਆ ਭਰ ਦੇ ਗਾਹਕਾਂ ਦੇ ਨਾਲ ਨਾਲ, ਆਟੋਮੋਬਾਈਲ ਨਾਲ ਜੁੜੇ ਉਤਸ਼ਾਹੀ ਲੋਕ, ਇਸ ਉਦਯੋਗ ਨਾਲ ਜੁੜੇ ਸਾਥੀ, ਆਵਾਜਾਈ ਨੀਤੀ ਨਿਰਮਾਤਾ ਇਕੱਠੇ ਹੁੰਦੇ ਹਨ।
ਐੱਸ.ਐੱਮ.ਐੱਲ. ਇਸੁਜ਼ੂ ਲਿਮਿਟਿਡ ਲਗਭਗ ਚਾਰ ਦਹਾਕਿਆਂ ਤੋਂ ਭਾਰਤ 'ਚ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਵਿੱਚ ਹਮੇਸ਼ਾ ਅੱਗੇ ਰਿਹਾ ਹੈ ਅਤੇ ਅੱਜ ਇਹ ਭਾਰਤ ਵਿੱਚ ਵਪਾਰਕ ਵਾਹਨਾਂ ਦੇ ਨਿਰਮਾਣ ਵਿੱਚ ਇੱਕ ਮੋਹਰੀ ਅਦਾਰਾ ਹੈ। ਸਾਡੇ ਅੰਤਮ ਉਪਭੋਗਤਾਵਾਂ/ਗਾਹਕਾਂ ਦੀ ਖੁਸ਼ੀ ਅਤੇ ਸੰਤੁਸ਼ਟੀ ਲਈ ਉੱਨਤ ਤਕਨਾਲੋਜੀ ਲਿਆਉਣਾ, ਇਨ੍ਹਾਂ ਨੂੰ ਗ੍ਰਹਿਣ ਕਰਨਾ ਅਤੇ ਇਨ੍ਹਾਂ ਸਮੇਤ ਹੋਰ ਸੰਬੰਧਿਤ ਲੋੜਾਂ ਦੀ ਪੂਰਤੀ ਲਈ ਲਗਾਤਾਰ ਜੁਟੇ ਰਹਿਣਾ ਸਦਾ ਤੋਂ ਅਦਾਰੇ ਦਾ ਮੁੱਖ ਫ਼ਲਸਫ਼ਾ ਰਿਹਾ ਹੈ।
ਨਵੇਂ ਉਤਪਾਦਾਂ ਦੀ ਗੱਲ ਕਰੀਏ, ਤਾਂ ਇਸ ਸਾਲ ਐਕਸਪੋ ਵਿੱਚ ਅਸੀਂ ਆਪਣੇ 4 ਨਵੇਂ ਉਤਪਾਦ ਪੇਸ਼ ਕਰ ਰਹੇ ਹਾਂ, ਜਿਨ੍ਹਾਂ ਵਿੱਚ 1 ਕਾਰਗੋ ਸ਼੍ਰੇਣੀ 'ਚ ਹੈ ਅਤੇ ਬਾਕੀ 3 ਯਾਤਰੀ ਸ਼੍ਰੇਣੀ ਨਾਲ ਸੰਬੰਧਿਤ ਹਨ।
ਸਮਰਾਟ ਜੀਐਸ ਪਲੇਟਫਾਰਮ 'ਤੇ ਬਣੇ ਆਪਣੇ ਨਵੇਂ 24 ਫੁੱਟ ਐਮ.ਐਸ. ਕੰਟੇਨਰ ਨੂੰ ਪੇਸ਼ ਕਰਨ ਲਈ ਅਸੀਂ ਬਹੁਤ ਉਤਸ਼ਾਹਿਤ ਹਾਂ, ਜਿਹੜਾ ਦੁੱਧ ਉਤਪਾਦਾਂ ਦੇ ਨਾਲ, ਐਫਐਮਸੀਜੀ, ਪਾਰਸਲ ਡਿਲਿਵਰੀ, ਈ-ਕਾਮਰਸ ਅਤੇ ਹਰ ਕਿਸਮ ਦੀਆਂ ਵਸਤਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਲੈਸ ਹੈ। ਨਵੇਂ ਇੰਟੀਰੀਅਰ ਦੇ ਨਾਲ ਪ੍ਰਸਿੱਧ ਗਲੋਬਲ ਸੀਰੀਜ਼ ਪਲੇਟਫ਼ਾਰਮ 'ਤੇ ਬਣਾਇਆ ਗਿਆ ਸਾਡਾ ਇਹ ਉਤਪਾਦ, ਸੁਰੱਖਿਆ ਅਤੇ ਸ਼ੈਲੀ ਵਿੱਚ ਤਾਂ ਅੱਵਲ ਹੈ ਹੀ, ਨਾਲ ਹੀ ਇਹ ਚੱਲਣ ਵਿੱਚ ਆਰਾਮਦਾਇਕ ਹੈ ਅਤੇ ਘੱਟ ਖ਼ਰਚ ਵਿੱਚ ਤੁਹਾਡੇ ਕਾਰੋਬਾਰ ਨੂੰ ਇੱਕ ਕਦਮ ਹੋਰ ਅੱਗੇ ਲਿਜਾਣ ਵਿੱਚ ਮਦਦ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਐਡਵਾਂਸਡ ਟੈਲੀਮੈਟਿਕਸ ਸਲਿਊਸ਼ਨ ਐੱਸ.ਐੱਮ.ਐੱਲ. ਸਾਰਥੀ ਨਾਲ ਕੰਟੇਨਰ ਟਰੱਕ ਵਧੇਰੇ ਸੁਰੱਖਿਅਤ ਬਣਾਇਆ ਗਿਆ ਹੈ।
ਇੱਥੇ ਪ੍ਰਦਰਸ਼ਿਤ ਤਿੰਨ ਹੋਰ ਉਤਪਾਦਾਂ ਵਿੱਚ ਫ਼ਰੰਟ ਡੋਰ ਹੀਰੋਈ ਸਕੂਲ ਬੱਸ, ਐਗਜ਼ੀਕਿਊਟਿਵ ਐੱਲ.ਐਕਸ. ਸੀ.ਐੱਨ.ਜੀ. ਸਕੂਲ ਬੱਸ ਅਤੇ ਐਗਜ਼ੀਕਿਊਟਿਵ ਐੱਲ.ਐਕਸ. ਸਟਾਫ਼ ਬੱਸ ਸ਼ਾਮਲ ਹਨ। ਬੱਸਾਂ ਚੌੜੀਆਂ ਹਨ ਅਤੇ ਸੁਰੱਖਿਅਤ ਤੇ ਆਰਾਮਦਾਇਕ ਸਫ਼ਰ ਲਈ ਕਾਫ਼ੀ ਖੁੱਲ੍ਹੀ ਥਾਂ ਪ੍ਰਦਾਨ ਕਰਦੀਆਂ ਹਨ। ਪੁਸ਼ਬੈਕ ਸੀਟਾਂ ਵਾਲੀਆਂ ਐਗਜ਼ੀਕਿਊਟਿਵ ਸਟਾਫ਼ ਬੱਸ ਦੇ ਆਰਾਮਦਾਇਕ ਅਤੇ ਸੁਰੱਖਿਆ ਭਰਪੂਰ ਹੋਣ ਦੇ ਨਾਲ, ਇਸ 'ਚ ਯਾਤਰਾ ਦੌਰਾਨ ਰੋਚਕਤਾ ਬਣਾਈ ਰੱਖਣ ਲਈ ਰੌਸ਼ਨੀ ਦੇ ਪ੍ਰਬੰਧ, ਯੂ.ਐੱਸ.ਬੀ. ਪੋਰਟਾਂ ਅਤੇ ਮਨੋਰੰਜਨ ਲਈ ਆਨ-ਬੋਰਡ ਐਂਟਰਟੇਨਮੈਂਟ ਸਿਸਟਮ ਦੇ ਨਾਲ ਆਉਂਦੀ ਹੈ। ਹਿਰੋਈ ਸਕੂਲ ਬੱਸ ਦੇ ਸਾਹਮਣੇ ਚੌੜਾ ਦਰਵਾਜ਼ਾ ਹੈ, ਜੋ ਕਿ ਸਾਰੀਆਂ ਸਕੂਲ ਬੱਸਾਂ ਦੇ ਲੋੜੀਂਦੇ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ, ਅਤੇ ਬੱਚਿਆਂ ਲਈ ਆਰਾਮ ਦੇ ਨਾਲ ਸੁਰੱਖਿਆ ਦਾ ਵਾਅਦਾ ਕਰਦਾ ਹੈ। ਐਗਜ਼ੀਕਿਊਟਿਵ ਐੱਲ.ਐਕਸ. ਸਕੂਲ ਬੱਸ ਬੱਚਿਆਂ ਲਈ ਸਕੂਲ ਲਈ ਇੱਕ ਵਾਤਾਵਰਣ ਅਨੁਕੂਲ, ਸੁਰੱਖਿਅਤ ਅਤੇ ਸਟਾਈਲਿਸ਼ ਆਵਾਜਾਈ ਦੀ ਪੇਸ਼ਕਸ਼ ਕਰਦੀ ਹੈ।
ਐੱਸ.ਐੱਮ.ਐੱਲ. ਇਸੁਜ਼ੂ ਸਮਝਦਾ ਹੈ ਕਿ ਇੱਕ ਗਾਹਕ ਲਈ ਵਾਹਨ ਸਿਰਫ਼ ਰੋਜ਼ੀ-ਰੋਟੀ ਕਮਾਉਣ ਦਾ ਹੀ ਨਹੀਂ, ਬਲਕਿ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦਾ ਵੀ ਇੱਕ ਸਾਧਨ ਹੈ। ਐੱਸ.ਐੱਮ.ਐੱਲ. ਇਸੁਜ਼ੂ ਲਿਮਿਟਿਡ ਆਪਣੇ ਗਾਹਕਾਂ ਤੋਂ ਲੈ ਕੇ ਸਪਲਾਇਰਾਂ, ਡੀਲਰਾਂ ਅਤੇ ਕਰਮਚਾਰੀਆਂ ਤੱਕ ਸਭ ਦੀ ਸਫ਼ਲਤਾ ਲਈ ਆਪਣੀ ਹਰ ਭੂਮਿਕਾ ਤਨਦੇਹੀ ਨਾਲ ਨਿਭਾਉਂਦਾ ਹੈ। ਸਥਾਈ ਖੋਜ ਵਾਸਤੇ ਹੰਭਲੇ ਮਾਰਦੇ ਰਹਿਣਾ
ਐੱਸ.ਐੱਮ.ਐੱਲ. ਇਸੁਜ਼ੂ ਦਾ ਕੇਂਦਰੀ ਮੰਤਵ ਬੱਸਾਂ, ਟਰੱਕਾਂ ਅਤੇ ਵਿਸ਼ੇਸ਼ ਸ਼੍ਰੇਣੀ ਵਾਹਨਾਂ ਦੇ ਨਾਲ ਗਾਹਕ ਦੇ ਅਨੁਭਵ ਨੂੰ ਉਸਾਰੂ ਬਣਾਉਣਾ, ਅਤੇ ਉਤਪਾਦਾਂ ਨੂੰ ਲਗਾਤਾਰ ਬਿਹਤਰ ਬਣਾਉਣਾ ਅਤੇ ਸੁਧਾਰ ਕਰਦੇ ਰਹਿਣਾ ਹੈ। ਵਾਹਨਾਂ ਰਾਹੀਂ ਗਤੀਸ਼ੀਲਤਾ ਸਹੂਲਤਾਂ ਦੇ ਖੇਤਰ ਵਿੱਚ ਅਸੀਂ ਸਦਾ ਅੱਗੇ ਰਹਿਣ ਲਈ ਕਾਰਜਸ਼ੀਲ ਹਾਂ।
ਸਰਕਾਰ ਦੇ ਸਾਫ਼ ਹਵਾ-ਪਾਣੀ ਅਤੇ ਵਾਤਾਵਰਣ-ਅਨੁਕੂਲ ਵਾਹਨਾਂ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਅਸੀਂ ਹਰ ਪੱਖ ਤੋਂ ਉਦਯੋਗ ਵਿੱਚ ਉੱਭਰ ਰਹੇ ਨਵੀਨਤਮ ਵਿਕਾਸ ਨੂੰ ਅਪਣਾਉਂਦੇ ਹੋਏ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਭਾਰਤੀ ਆਟੋਮੋਬਾਈਲ ਉਦਯੋਗ ਵਿੱਚ ਅੱਗੇ ਵਧਣ ਦੀ ਬਹੁਤ ਸੰਭਾਵਨਾ ਹੈ ਅਤੇ ਇਸ ਸਮਰੱਥਾ ਨੂੰ ਸਫ਼ਲਤਾਪੂਰਵਕ ਕਾਇਮ ਰੱਖਣ ਲਈ, ਸਾਨੂੰ ਅਜਿਹੇ ਵਾਹਨਾਂ ਦੀ ਲੋੜ ਹੈ ਜੋ ਭਰੋਸੇਯੋਗ ਤੇ ਕਿਫ਼ਾਇਤੀ ਵੀ ਹੋਣ, ਅਤੇ ਸੁਰੱਖਿਆ ਨਾਲ ਵੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਦੇ ਹੋਣ। ਬਿਜਲਈ ਵਾਹਨ ਤਕਨਾਲੋਜੀ ਵਿੱਚ ਬਹੁਤ ਸਾਰੀਆਂ ਨਵੀਆਂ ਪ੍ਰਾਪਤੀਆਂ ਦੇਖਣ ਨੂੰ ਮਿਲ ਰਹੀਆਂ ਹਨ, ਅਤੇ ਅਸੀਂ ਵੀ ਉਸ ਦਿਸ਼ਾ ਵਿੱਚ ਅੱਗੇ ਕਦਮ ਵਧਾ ਰਹੇ ਹਾਂ। ਕੰਪਨੀ ਦਾ ਸਪੱਸ਼ਟ ਟੀਚਾ ਹੈ ਕਿ ਅਸੀਂ ਭਾਰਤ ਵਿੱਚ ਵਪਾਰਕ ਵਾਹਨਾਂ ਦਾ ਸਭ ਤੋਂ ਪਸੰਦੀਦਾ ਨਿਰਮਾਤਾ ਬਣਨਾ ਹੈ, ਅਤੇ ਅਜਿਹਾ ਬਣਨਾ ਹੈ ਜੋ 'ਸਰਬੋਤਮ' ਹੋਵੇ।
ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ