Gold Rate News: ਮੁੜ ਵਧੀ ਸੋਨੇ ਦੀ ਕੀਮਤ, ਜਾਣੋ ਅੱਜ ਦੇ ਰੇਟ
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਪਾਰੀਆਂ ਵਲੋਂ ਨਵੀਂ ਖ਼ਰੀਦਦਾਰੀ ਕਾਰਨ ਸੋਨੇ ਦੇ ਵਾਅਦਾ ਭਾਅ ਵਧੇ ਹਨ।
gold rate update latest news in punjabi
Gold Rate News: ਵਾਅਦਾ ਕਾਰੋਬਾਰ ਵਿਚ ਸੋਨੇ ਦੀਆਂ ਕੀਮਤਾਂ 125 ਰੁਪਏ ਵਧ ਕੇ 78,835 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਕਿਉਂਕਿ ਸੱਟੇਬਾਜ਼ਾਂ ਨੇ ਮਜ਼ਬੂਤ ਸਪਾਟ ਮੰਗ ਵਿਚਕਾਰ ਨਵੇਂ ਸੌਦੇ ਕੀਤੇ ਹਨ।
ਮਲਟੀ ਕਮੋਡਿਟੀ ਐਕਸਚੇਂਜ (MCE) 'ਤੇ ਫ਼ਰਵਰੀ ਵਿਚ ਡਿਲੀਵਰੀ ਲਈ ਕੰਟਰੈਕਟ ਦੀ ਕੀਮਤ 125 ਰੁਪਏ ਜਾਂ 0.16 ਪ੍ਰਤੀਸ਼ਤ ਵਧ ਕੇ 78,835 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਵਿਚ 10,402 ਲਾਟਾਂ ਦਾ ਵਪਾਰ ਹੋਇਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਪਾਰੀਆਂ ਵਲੋਂ ਨਵੀਂ ਖ਼ਰੀਦਦਾਰੀ ਕਾਰਨ ਸੋਨੇ ਦੇ ਵਾਅਦਾ ਭਾਅ ਵਧੇ ਹਨ।
ਵਿਸ਼ਵ ਪੱਧਰ 'ਤੇ ਨਿਊਯਾਰਕ ਵਿਚ ਸੋਨੇ ਦੀਆਂ ਕੀਮਤਾਂ 0.12 ਪ੍ਰਤੀਸ਼ਤ ਡਿੱਗ ਕੇ 2,692.96 ਡਾਲਰ ਪ੍ਰਤੀ ਔਂਸ ਰਹਿ ਗਈਆਂ।