ਚਾਂਦੀ ਦੀ ਕੀਮਤ ’ਚ ਵਾਧਾ ਜਾਰੀ, ਸੋਨੇ ਦੀ ਕੀਮਤ ਆਈ ਹੇਠਾਂ
ਦਿੱਲੀ ਵਿਚ ਚਾਂਦੀ ਨੇ 2.92 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦਾ ਇਕ ਹੋਰ ਰਿਕਾਰਡ ਬਣਾਇਆ
Silver price continues to rise, gold price falls
ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਚਾਂਦੀ ਦੀ ਕੀਮਤ ਵਿਚ ਲਗਾਤਾਰ ਛੇਵੇਂ ਦਿਨ ਵਾਧਾ ਵੇਖਿਆ ਗਿਆ। ਕੁਲ ਭਾਰਤੀ ਸਰਾਫਾ ਐਸੋਸੀਏਸ਼ਨ ਮੁਤਾਬਕ ਸ਼ੁਕਰਵਾਰ ਨੂੰ ਚਾਂਦੀ ਦੀ ਕੀਮਤ 3,600 ਰੁਪਏ ਵਧ ਕੇ 2,92,600 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ। ਹਾਲਾਂਕਿ, 99.9 ਫ਼ੀ ਸਦੀ ਸ਼ੁੱਧਤਾ ਵਾਲਾ ਸੋਨਾ ਅਪਣੇ ਰੀਕਾਰਡ ਉੱਚੇ ਪੱਧਰ ਤੋਂ ਹੇਠਾਂ ਆ ਗਿਆ ਅਤੇ ਪਿਛਲੇ ਸੈਸ਼ਨ ਵਿਚ 1,47,300 ਰੁਪਏ ਪ੍ਰਤੀ 10 ਗ੍ਰਾਮ ਤੋਂ 1,100 ਰੁਪਏ (ਸਾਰੇ ਟੈਕਸਾਂ ਸਮੇਤ) ਘਟ ਕੇ 1,46,200 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ।
ਚਾਂਦੀ ਹੁਣ ਸਿਰਫ ਛੇ ਸੈਸ਼ਨਾਂ ਵਿਚ 20.16 ਫ਼ੀ ਸਦੀ ਜਾਂ 49,100 ਰੁਪਏ ਵੱਧ ਗਈ ਹੈ, ਜੋ 8 ਜਨਵਰੀ ਨੂੰ 2,43,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਚਾਂਦੀ ਲਗਾਤਾਰ ਦੂਜੇ ਸਾਲ ਸੋਨੇ ਨੂੰ ਪਛਾੜ ਰਹੀ ਹੈ, ਜਿਸ ਨੇ 22.4 ਫ਼ੀ ਸਦੀ ਰਿਟਰਨ ਦਿਤਾ ਹੈ।