ਟ੍ਰਾਇਮੈਫ਼ ਨੇ ਸਟ੍ਰੀਟ ਟਵਿਨ, ਸਟ੍ਰੀਟ ਸਕ੍ਰੈਮਬਲਰ ਦਾ ਨਵਾਂ ਮਾਡਲ ਉਤਾਰਿਆ

ਏਜੰਸੀ

ਖ਼ਬਰਾਂ, ਵਪਾਰ

ਬ੍ਰਿਟੇਨ ਦੀ ਸੁਪਰ ਬਾਇਕ ਬ੍ਰਾਂਡ ਟ੍ਰਾਇਮੈਫ ਨੇ ਵੀਰਵਾਰ ਨੂੰ ਅਪਣੀਆਂ ਦੋ ਮੋਟਰ ਸਾਈਕਲ ਸਟ੍ਰੀਟ ਟਵਿਨ ਅਤੇ ਸਟ੍ਰੀਟ ਸਕ੍ਰੈਮਬਲਰ ਦਾ......

British Bike

ਨਵੀਂ ਦਿੱਲੀ : ਬ੍ਰਿਟੇਨ ਦੀ ਸੁਪਰ ਬਾਇਕ ਬ੍ਰਾਂਡ ਟ੍ਰਾਇਮੈਫ ਨੇ ਵੀਰਵਾਰ ਨੂੰ ਅਪਣੀਆਂ ਦੋ ਮੋਟਰ ਸਾਈਕਲ ਸਟ੍ਰੀਟ ਟਵਿਨ ਅਤੇ ਸਟ੍ਰੀਟ ਸਕ੍ਰੈਮਬਲਰ ਦਾ ਨਵਾਂ ਮਾਡਲ ਭਾਰਤ ਵਿਚ ਪੇਸ਼ ਕੀਤਾ। ਇਸ ਦੀ ਸ਼ੋਰੂਮ ਵਿਚ ਕੀਮਤ 7.45 ਲਖ ਰੁਪਏ ਅਤੇ 8.55 ਲਖ ਰੁਪਏ ਹੈ। ਨਵਾਂ ਮਾਡਲ ਪਹਿਲਾ ਦੀ ਤੁਲਨਾ ਵਿਚ 18 ਫ਼ੀਸਦੀ ਜ਼ਿਆਦਾ ਪਾਵਰ (65ਪੀਐਸ) ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਵਿਸ਼ੇਸ਼ਤਾਵਾਂ ਦਿਤੀਆਂ ਗਈਆਂ ਹਨ। ਟ੍ਰਾਇਮਫ਼ ਮੋਟਰ ਸਾਇਲਕਲਜ਼ ਇੰਡੀਆਂ ਦੇ ਮੁੱਖ ਪ੍ਰਬੰਧਕ ਸ਼ਾਨ ਫ਼ਾਰੂਖ ਨੇਦਸਿਆ ਕਿ ਸਟ੍ਰੀਟ ਟਵਿਨ ਅਤੇ ਸਟ੍ਰੀਟ ਸਕ੍ਰਮਬਲਰ ਨੂੰ ਵਧੀਆਂ ਪ੍ਰਦਰਸ਼ਲ ਪੱਖੋਂ ਤਿਆਰ ਕੀਤਾ ਗਿਆ ਹੈ ਅਤੇ

ਗਾਹਕਾਂ ਨੂੰ ਧਿਆਨ ਹੋਏ ਕਈ ਬਦਲਾਅ ਕੀਤੇ ਗਏ ਹਨ। ਕੰਪਨੀ ਦੇ ਦੇਸ਼ ਵਿਚ ਪ੍ਰਦਰਸ਼ਨ 'ਤੇ ਫ਼ਾਰੂਖ ਕਿਹਾ ਕਿ 500 ਸੀਸੀ ਤੋਂ ਉਪਰ ਦੀਆਂ ਬਾਇਕ ਸ਼੍ਰੇਣੀ ਵਿਚ ਕੰਪਨੀ 16 ਫ਼ੀਸਦੀ ਦੀ ਹਿੱਸੇਦਾਰੀ ਹੈ। ਉਨ੍ਹਾਂ ਕਿਹਾ, ਕੰਪਨੀ ਲਈ ਪੰਜ ਸਾਲ ਬਹੁਤ ਵਿਅਸਤ ਰਹੇ ਅਤੇ ਅਸੀਂ ਭਾਰਤ ਵਿਚ ਪ੍ਰੀਮਿਅਮ ਬਾਇਕ ਬ੍ਰਾਂਡ ਦੇ ਰੂਪ ਵਿਚ ਤੇਜ਼ੀ ਨਾਲ ਅੱਗੇ ਵਧਾਉਣਾ ਜਾਰੀ ਰੱਖੇਗਾ। ਫ਼ਾਰੂਖ ਵਿਚ ਫ਼ਿਲਹਾਲ ਦੇਸ਼ 'ਚ ਟ੍ਰਾਇਮਫ਼ ਦੇ 16 ਡੀਲਰ ਹਨ ਅਤੇ ਅਗਲੇਕੁਝ ਮਹੀਨਿਆਂ ਗੁਹਾਟੀ ਵਿਚ ਇਕ ਅਤੇ ਡੀਲਰਸ਼ਿਪ ਖੇਡਣ ਦੀ ਯੋਜਨਾ ਹੈ। ਸਾਨੂੰ ਉਮੀਦ ਹੈ ਕਿ 2020 ਤਕ ਡੀਲਰਾਂ ਦੀ ਗਿਣਤੀ ਵਧਾ ਕੇ 20 ਹੋ ਜਾਵੇਗੀ। (ਭਾਸ਼ਾ)