ਸਾਰੇ ਬੈਂਕਾਂ ਦਾ ਨਿਜੀਕਰਨ ਨਹੀਂ ਹੋਵੇਗਾ, ਕਰਮਚਾਰੀਆਂ ਦੇ ਹਿਤਾਂ ਦੀ ਰੱਖਿਆ ਕੀਤੀ ਜਾਵੇਗੀ: ਸੀਤਾਰਮਣ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਰੋਸਾ ਦਿਵਾਇਆ ਹੈ ਕਿ ਦੇਸ਼...
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਰੋਸਾ ਦਿਵਾਇਆ ਹੈ ਕਿ ਦੇਸ਼ ਦੇ ਸਾਰੇ ਬੈਂਕਾਂ ਦਾ ਨਿਜੀਕਰਨ ਨਹੀਂ ਕੀਤਾ ਜਾਵੇਗਾ। ਜਿਹੜੇ ਬੈਂਕਾਂ ਦਾ ਨਿਜੀਕਰਨ ਹੋਵੇਗਾ, ਉਨ੍ਹਾਂ ਦੇ ਸਾਰੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ। ਸਰਕਾਰ ਨੇ ਬਜਟ ਵਿਚ ਦੋ ਸਰਕਾਰੀ ਬੈਂਕਾਂ ਦੇ ਨਿਜੀਕਰਨ ਦਾ ਐਲਾਨ ਕੀਤਾ ਸੀ, ਹਾਲਾਂਕਿ ਇਨ੍ਹਾਂ ਦੇ ਨਾਵਾਂ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ।
ਵਿੱਤ ਮੰਤਰੀ ਸੀਤਾਰਮਣ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਬੈਂਕਾਂ ਦੇ ਨਿਜੀਕਰਨ ਅਤੇ ਵਿਨਿਵੇਸ਼ ਸੰਬੰਧੀ ਹੋਰ ਫੈਸਲਿਆਂ ਦੇ ਵਿਰੋਧ ਵਿਚ ਬੈਂਕ ਕਰਮਚਾਰੀ ਦੋ ਦਿਨ ਦੀ ਹੜਤਾਲ ਕਰ ਰਹੇ ਹਨ। ਇਹ ਹੜਤਾਲ ਯੂਨਾਇਟੇਡ ਫਾਰਮ ਆਫ ਬੈਂਕ ਯੂਨੀਅਨ ਦੇ ਹੇਠ ਹੋ ਰਹੀ ਹੈ। ਇਸ ਵਿਚ 9 ਵੱਡੀਆਂ ਬੈਂਕ ਯੂਨੀਅਨ ਸ਼ਾਮਲ ਹਨ। ਸੀਤਾਰਮਣ ਨੇ ਸਪੱਸ਼ਟ ਕੀਤਾ ਕਿ ਦੋ ਬੈਂਕਾਂ ਦੇ ਨਿਜੀਕਰਨ ਦਾ ਫੈਸਲਾ ਸੋਚਿਆ ਸਮਝਿਆ ਫੈਸਲਾ ਹੈ।
ਇਸ ਵਿਚ ਕਿਸੇ ਪ੍ਰਕਾਰ ਦੀ ਕੋਈ ਜਲਦਬਾਜੀ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਬੈਂਕ ਦੇਸ਼ ਦੀ ਅਭਿਲਾਸ਼ਾ ਉਤੇ ਖਰੇ ਉਤਰੇ ਹਨ। ਵਿੱਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਬੈਂਕਾਂ ਦੇ ਸਾਰ ਮੌਜੂਦਾ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਹਰ ਕੀਮਤ ਉਤੇ ਕੀਤੀ ਜਾਵੇਗੀ। ਸੀਤਾਰਮਣ ਨੇ ਕਿਹਾ ਕਿ ਜਿਨ੍ਹਾਂ ਬੈਕਾਂ ਦਾ ਨਿਜੀਕਰਨ ਹੋਣਾ ਵੀ ਹੈ, ਨਿਜੀਕਰਨ ਤੋਂ ਬਾਅਦ ਵੀ ਇਹ ਬੈਂਕ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਰਹਿਣਗੇ।
ਇਸ ਵਿਚ ਸਟਾਫ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਸੀਤਾਰਮਣ ਮੁਤਾਬਿਕ, ਕੇਂਦਰੀ ਕੈਬਨਿਟ ਨੇ ਡਿਵੈਲਪਮੈਂਟ ਫਾਇਨਾਂਸ ਇੰਸਟੀਟਿਊਟ ਦੇ ਗਠਨ ਨੂੰ ਮੰਜੂਰੀ ਦੇ ਦਿੱਤੀ ਹੈ। ਇਸਦੇ ਤਹਿਤ ਵਿੱਤੀ ਫੰਡਿਗ ਦੇ ਨਾਲ ਵਿਕਾਸ ਕਾਰਜ ਸੁਨਿਸਚਿਤ ਕੀਤਾ ਜਾਵੇਗਾ।