ਫਸੇ ਕਰਜ਼ਿਆਂ ਦਾ ਮਾਮਲਾ  ਪਹਿਲੀ ਤਿਮਾਹੀ 'ਚ ਪੀ.ਐਨ.ਬੀ. ਨੇ ਵਸੂਲੇ 7,700 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਵੀਂ ਦਿੱਲੀ ਘੋਟਾਲੇ ਕਾਰਨ ਪ੍ਰਭਾਵਤ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 7,700 ਕਰੋੜ ਰੁਪਏ ਤੋਂ ਜ਼ਿਆਦਾ ਫਸੇ ਹੋਏ ...

Punjab National Bank

ਨਵੀਂ ਦਿੱਲੀ ਘੋਟਾਲੇ ਕਾਰਨ ਪ੍ਰਭਾਵਤ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 7,700 ਕਰੋੜ ਰੁਪਏ ਤੋਂ ਜ਼ਿਆਦਾ ਫਸੇ ਹੋਏ ਕਰਜ਼ਿਆਂ ਦੀ ਵਸੂਲੀ ਕੀਤੀ। ਇਹ ਅੰਕੜਾ ਪੂਰੇ ਵਿੱਤੀ ਸਾਲ 2017-18 'ਚ ਵਸੂਲੀ ਗਈ ਰਾਸ਼ੀ ਤੋਂ ਜ਼ਿਆਦਾ ਹੈ। ਇਹ ਬੈਂਕ ਦੀ ਸਥਿਤੀ ਪਟੜੀ 'ਤੇ ਆਉਣ ਦਾ ਸੰਕੇਤ ਹੈ। ਪੀ.ਐਨ.ਬੀ. ਦੇ ਇਕ ਉਚ ਅਧਿਕਾਰੀ ਨੇ ਇਹ ਗੱਲ ਕਹੀ।

ਅਧਿਕਾਰੀ ਨੇ ਕਿਹਾ ਕਿ ਕਰਜ਼ਾ ਰਾਹਤ ਅਤੇ ਦੀਵਾਲੀ ਕੋਡ (ਆਈ.ਬੀ.ਸੀ.) ਹੱਲ ਪ੍ਰਕਿਰਿਆ ਨਾਲ ਪੰਜਾਬ ਨੈਸ਼ਨਲ ਬੈਂਕ ਨੂੰ ਕਾਫ਼ੀ ਲਾਭ ਹੋਇਆ। ਬੈਂਕ ਜੌਹਰੀ ਨੀਰਵ ਮੋਦੀ ਅਤੇ ਉਸ ਦੇ ਸਹਿਯੋਗੀਆਂ ਵਲੋਂ ਕਥਿਤ ਤੌਰ 'ਤੇ 2 ਅਰਬ ਡਾਲਰ ਦੀ ਧੋਖਾਧੜ੍ਹੀ ਦਾ ਸ਼ਿਕਾਰ ਹੈ। ਪੀ.ਐਨ.ਬੀ. ਦੇ ਪ੍ਰਬੰਧ ਨਿਰਦੇਸ਼ਕ ਸੁਨੀਲ ਮਹਿਤਾ ਨੇ ਕਿਹਾ ਕਿ ਪਹਿਲੀ ਤਿਮਾਹੀ 'ਚ 2-3 ਵੱਡੇ ਖ਼ਾਤਿਆਂ ਦਾ ਹੱਲ ਕੀਤਾ ਗਿਆ ਹੈ।

ਇਸ ਦੇ ਨਤੀਜੇ ਵਜੋਂ ਬੈਂਕ ਨੂੰ ਸਿਰਫ਼ ਹੱਲ ਪ੍ਰਕਿਰਿਆ ਰਾਹੀਂ 3,000 ਕਰੋੜ ਤੋਂ ਜ਼ਿਆਦਾ ਮਿਲੇ ਹਨ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਦੋ ਵੱਡੇ ਖ਼ਾਤਿਆਂ (ਭੂਸ਼ਣ ਸਟੀਲ ਤੇ ਇਲੈਕਟ੍ਰੋਸਟੀਲ) ਨੂੰ ਆਈ.ਬੀ.ਸੀ. ਪ੍ਰਕਿਰਿਆ ਰਾਹੀਂ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ 'ਚ ਬੈਂਕ ਨੇ 5,400 ਕਰੋੜ ਰੁਪਏ ਦੀ ਵਸੂਲੀ ਕੀਤੀ। ਇਸ ਦੇ ਉਲਟ ਅਸੀਂ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਹੀ 7,700 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਸੂਲੀ ਕੀਤੀ। ਇਸ ਵੱਡੀ ਵਸੂਲੀ ਨਾਲ ਆਈ.ਬੀ.ਸੀ ਦੀ ਭੂਮਿਕਾ ਮਹੱਤਵਪੂਰਨ ਰਹੀ।   (ਏਜੰਸੀ)