SBI ਨੇ ਗਾਹਕਾਂ ਨੂੰ ਦਿੱਤਾ ਝਟਕਾ, MCLR ਦਰ 'ਚ ਵਾਧੇ ਤੋਂ ਬਾਅਦ ਮਹਿੰਗੀ ਹੋਈ ਲੋਨ ਦੀ EMI
MCLR 0.1 ਫੀ ਸਦੀ ਵਧ ਕੇ ਹੁਣ 8.95 ਫ਼ੀਸਦੀ ਹੋਈ
SBI Increases MCLR : ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਅਪਣੀ ਸੀਮਾਂਤ ਲਾਗਤ ਆਧਾਰਤ ਕਰਜ਼ਾ ਦਰ (ਐੱਮ.ਸੀ.ਐੱਲ.ਆਰ.) ’ਚ 0.1 ਫੀਸਦੀ ਦਾ ਵਾਧਾ ਕੀਤਾ ਹੈ। ਬੈਂਕ ਨੇ ਲਗਾਤਾਰ ਤੀਜੀ ਵਾਰ ਵਿਆਜ ਦਰਾਂ ’ਚ ਵਾਧਾ ਕੀਤਾ ਹੈ।
ਐਸ.ਬੀ.ਆਈ. ਦੀ ਵੈੱਬਸਾਈਟ ’ਤੇ ਦਿਤੀ ਜਾਣਕਾਰੀ ਅਨੁਸਾਰ ਇਕ ਸਾਲ ਦੀ ਮਿਆਦ ਲਈ ਬੈਂਚਮਾਰਕ ਐਮ.ਸੀ.ਐਲ.ਆਰ. ਹੁਣ 8.95 ਫ਼ੀ ਸਦੀ ਨਿਰਧਾਰਤ ਕੀਤੀ ਗਈ ਹੈ ਜੋ ਪਹਿਲਾਂ 8.85 ਫ਼ੀ ਸਦੀ ਸੀ। ਐਮ.ਸੀ.ਐਲ.ਆਰ. ਦੀ ਵਰਤੋਂ ਜ਼ਿਆਦਾਤਰ ਖਪਤਕਾਰ ਕਰਜ਼ਿਆਂ ਜਿਵੇਂ ਕਿ ਮੋਟਰ ਗੱਡੀਆਂ ਅਤੇ ਵਿਅਕਤੀਆਂ ਦਾ ਮੁਲਾਂਕਣ ਕਰਨ ਲਈ ਕੀਤੀ ਜਾਂਦੀ ਹੈ।
ਐਮ.ਸੀ.ਐਲ.ਆਰ. ਤਿੰਨ ਸਾਲਾਂ ਲਈ 9.10 ਫ਼ੀਸਦੀ ਅਤੇ ਦੋ ਸਾਲਾਂ ਲਈ 9.05 ਫ਼ੀਸਦੀ ਹੋਵੇਗੀ। ਇਸ ਤੋਂ ਇਲਾਵਾ ਇਕ ਮਹੀਨੇ, ਤਿੰਨ ਮਹੀਨੇ ਅਤੇ ਛੇ ਮਹੀਨੇ ਦੀ ਮਿਆਦ ਲਈ ਵਿਆਜ ਦਰ 8.45 ਤੋਂ 8.85 ਫੀ ਸਦੀ ਦੇ ਵਿਚਕਾਰ ਹੈ। ਰਾਤ ਭਰ ਦੀ ਮਿਆਦ ਲਈ ਐਮ.ਸੀ.ਐਲ.ਆਰ. 8.10 ਫ਼ੀ ਸਦੀ ਤੋਂ 8.20 ਫ਼ੀ ਸਦੀ ਹੈ।
ਨਵੀਆਂ ਦਰਾਂ 15 ਅਗੱਸਤ 2024 ਤੋਂ ਲਾਗੂ ਹੋ ਗਈਆਂ ਹਨ। ਇਹ ਵਾਧਾ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਇਸ ਮਹੀਨੇ ਦੀ ਸ਼ੁਰੂਆਤ ’ਚ ਲਗਾਤਾਰ ਨੌਵੀਂ ਵਾਰ ਅਪਣੀ ਨੀਤੀਗਤ ਦਰ ਨੂੰ 6.5 ਫ਼ੀ ਸਦੀ ’ਤੇ ਸਥਿਰ ਰੱਖਣ ਤੋਂ ਕੁੱਝ ਦਿਨ ਬਾਅਦ ਹੋਇਆ ਹੈ।