ਏਅਰ ਇੰਡੀਆ ਨੂੰ ਇੱਕ ਸਾਲ 'ਚ ਪਿਆ 8,400 ਕਰੋੜ ਦਾ ਘਾਟਾ

ਏਜੰਸੀ

ਖ਼ਬਰਾਂ, ਵਪਾਰ

ਲੰਬੇ ਸਮੇਂ ਤੋਂ ਪੈਸਿਆਂ ਦੀ ਕਮੀ ਅਤੇ ਕਰਜ਼ ਦੇ ਬੋਝ 'ਚ ਦਬੀ ਏਅਰ ਇੰਡੀਆ ਨੂੰ ਬੀਤੇ ਸਾਲ 2018-19 'ਚ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ ਹੈ।

Air india posts net loss of rs 8400 crore

ਨਵੀਂ ਦਿੱਲੀ : ਲੰਬੇ ਸਮੇਂ ਤੋਂ ਪੈਸਿਆਂ ਦੀ ਕਮੀ ਅਤੇ ਕਰਜ਼ ਦੇ ਬੋਝ 'ਚ ਦਬੀ ਏਅਰ ਇੰਡੀਆ ਨੂੰ ਬੀਤੇ ਸਾਲ 2018-19 'ਚ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ ਹੈ। ਹਵਾਈ ਜਹਾਜ਼ਾਂ ਨੂੰ ਚਲਾਉਣ ਤੇ ਉਨ੍ਹਾਂ ਦੇ ਰੱਖ–ਰਖਾਅ ਅਤੇ ਵਿਦੇਸ਼ੀ ਵਟਾਂਦਰਾ ਨੁਕਸਾਨ ਦੇ ਚੱਲਦਿਆਂ ਕੰਪਨੀ ਨੂੰ ਵੱਡੇ ਘਾਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਇੰਡੀਆ ਨੂੰ ਇੱਕ ਸਾਲ ਵਿੱਚ ਜਿੰਨਾ ਘਾਟਾ ਪਿਆ ਹੈ, ਓਨੇ ਵਿੱਚ ਤਾਂ ਇੱਕ ਨਵੀਂ ਏਅਰਲਾਈਨ ਸ਼ੁਰੂ ਕੀਤੀ ਜਾ ਸਕਦੀ ਹੈ।

ਇੱਥੇ ਵਰਨਣਯੋਗ ਹੈ ਕਿ ਦੇਸ਼ ਵਿੱਚ ਸਫ਼ਲਤਾਪੂਰਬਕ ਚੱਲ ਰਹੀ ਏਅਰਲਾਈਨਜ਼ ਦੀ ਬਾਜ਼ਾਰੀ–ਪੂੰਜੀ ਸਿਰਫ਼ 7,892 ਕਰੋੜ ਰੁਪਏ ਹੈ ਭਾਵ 8,000 ਕਰੋੜ ਰੁਪਏ ਤੋਂ ਵੀ ਘੱਟ ਦੀ ਰਕਮ ਨਾਲ ਇਹ ਏਅਰਲਾਈਨਜ਼ ਖ਼ਰੀਦੀ ਜਾ ਸਕਦੀ ਹੈ। ਵਿੱਤੀ ਵਰ੍ਹੇ ਸਾਲ 2018–19 ਦੌਰਾਨ ਏਅਰ ਇੰਡੀਆ ਨੂੰ 4,600 ਕਰੋੜ ਰੁਪਏ ਦਾ ਆਪਰੇਟਿੰਗ ਨੁਕਸਾਨ ਉਠਾਉਣਾ ਪਿਆ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪਾਕਿਸਤਾਨ ਦੇ ਭਾਰਤੀ ਹਵਾਈ ਜਹਾਜ਼ਾਂ ਲਈ ਏਅਰ–ਸਪੇਸ ਬੰਦ ਕਰਨ ਤੋਂ ਬਾਅਦ ਕੰਪਨੀ ਨੂੰ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਦਾ ਘਾਟਾ ਉਠਾਉਣਾ ਪੈ ਰਿਹਾ ਹੈ।

 
ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੱਕ ਏਜੰਸੀ ਨੂੰ ਜਾਣਕਾਰੀ ਦਿੱਤੀ ਕਿ ਜੂਨ ਮਹੀਨੇ ਖ਼ਤਮ ਹੋਈ ਤਿਮਾਹੀ ਵਿੱਚ ਸਿਰਫ਼ ਪਾਕਿਸਤਾਨੀ ਏਅਰ–ਸਪੇਸ ਬੰਦ ਹੋਣ ਕਾਰਨ ਏਅਰ ਇੰਡੀਆ ਨੂੰ 175 ਤੋਂ 200 ਕਰੋੜ ਰੁਪਏ ਦਾ ਆੱਪਰੇਟਿੰਗ ਨੁਕਸਾਨ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਬੀਤੀ 2 ਜੁਲਾਈ ਤੱਕ ਏਅਰ ਇੰਡੀਆ ਨੂੰ ਪਾਕਿਸਤਾਨੀ ਏਅਰ–ਸਪੇਸ ਬੰਦ ਹੋਣ ਨਾਲ 491 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਫ਼ਰਵਰੀ ਮਹੀਨੇ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਆਪਣੇ ਵਾਯੂਮੰਡਲ ਨੂੰ ਬੰਦ ਕਰ ਦਿੱਤਾ ਸੀ ਉਸ ਨੂੰ ਜੁਲਾਈ ਮਹੀਨੇ ਖੋਲ੍ਹਿਆ ਗਿਆ ਸੀ। ਫਿਰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਨੇ ਅਗਸਤ ਮਹੀਨੇ ਦੇ ਅੰਤ ਤੱਕ ਫਿਰ ਆਪਣੇ ਏਅਰਸਪੇਸ ਬੰਦ ਕਰ ਦਿੱਤੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।