ਸ਼ੇਅਰ ਬਾਜ਼ਾਰ 'ਚ ਹਾਹਾਕਾਰ, 1093 ਅੰਕ 'ਤੇ ਡਿੱਗਿਆ ਸੈਂਸੈਕਸ
ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ
photo
ਮੁੰਬਈ: ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ। ਬੀਐਸਈ ਦੇ ਸਾਰੇ ਸੈਕਟਰ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਆਈਟੀ ਅਤੇ ਰੀਅਲਟੀ ਸਟਾਕਾਂ 'ਚ ਸਭ ਤੋਂ ਜ਼ਿਆਦਾ ਬਿਕਵਾਲੀ ਦੇਖਣ ਨੂੰ ਮਿਲੀ, ਜਦਕਿ ਮੈਟਲ, ਆਟੋ ਸਟਾਕ 'ਚ ਮੁਨਾਫਾ ਬੁਕਿੰਗ ਦਾ ਦਬਦਬਾ ਰਿਹਾ।
ਕਾਰੋਬਾਰ ਦੇ ਅੰਤ 'ਚ ਸੈਂਸੈਕਸ 1093.22 ਅੰਕ ਭਾਵ 1.82 ਫੀਸਦੀ ਦੀ ਗਿਰਾਵਟ ਨਾਲ 58,840.79 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 326.15 ਅੰਕ ਯਾਨੀ 1.82 ਫੀਸਦੀ ਦੀ ਗਿਰਾਵਟ ਨਾਲ 17,551.25 'ਤੇ ਬੰਦ ਹੋਇਆ।
ਪਿਛਲੇ ਸੈਸ਼ਨ 'ਚ ਵੀਰਵਾਰ ਨੂੰ BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ 412.96 ਅੰਕ ਭਾਵ 0.68 ਫੀਸਦੀ ਦੀ ਗਿਰਾਵਟ ਨਾਲ 59,934.01 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 131.30 ਅੰਕ ਭਾਵ 0.73 ਫੀਸਦੀ ਦੀ ਗਿਰਾਵਟ ਨਾਲ 17,872.45 'ਤੇ ਬੰਦ ਹੋਇਆ।