Canada News : ਬੀ. ਸੀ. ਸਰਕਾਰ ਵੱਲੋਂ ਫ਼ਲ-ਉਤਪਾਦਕ ਕਿਸਾਨਾਂ ਦੀ ਆਰਥਿਕ ਮਦਦ ਕਰਨ ਦਾ ਫ਼ੈਸਲਾ
Canada News : ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਪ੍ਰਵਾਨ ਕਰਦਿਆਂ ਲਿਆ ਗਿਆ ਫੈਸਲਾ
file photo
Canada News : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫ਼ਲ ਉਤਪਾਦਕ ਦੇ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਸੂਬਾਈ ਸਰਕਾਰ ਵੱਲੋਂ 4 ਮਿਲੀਅਨ ਡਾਲਰ ਦੀ ਆਰਥਿਕ ਮਦਦ ਦੇਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਹ ਫੈਸਲਾ ਇਸ ਵਰ੍ਹੇ ਫ਼ਲ ਉਦਪਾਦਨ ਦੇ ਧੰਦੇ ’ਚ ਕਾਫੀ ਮੰਦਹਾਲੀ ਆ ਜਾਣ ਮਗਰੋਂ ਸਬੰਧਿਤ ਫਲ-ਉਤਪਾਦਕਾਂ ਵੱਲੋਂ ਆਪਣੇ ਆਰਥਿਕ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰ ਨੂੰ ਕਈ ਵੇਰ ਗੁਹਾਰ ਲਗਾਈ ਗਈ, ਜਿਸ ਮਗਰੋਂ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਪ੍ਰਵਾਨ ਕਰਦਿਆਂ ਅਜਿਹਾ ਫੈਸਲਾ ਲਿਆ ਗਿਆ ਹੈ।
(For more news apart from B. C. Government's decision to help fruit-producing farmers financially News in Punjabi, stay tuned to Rozana Spokesman)