ਸਪੀਡ ਸੈਂਸਰ ’ਚ ਖ਼ਾਮੀ ਦੂਰ ਕਰਨ ਲਈ HONDA ਨੇ ਇਹ ਮੋਟਰਸਾਈਕਲ ਮੰਗਵਾਏ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਪੀਡ ਸੈਂਸਰ ਕਾਰਨ ਸੀ.ਬੀ.350 ਅਤੇ ਹਾਈਨੇਸ ਸੀ.ਬੀ.350 ਵਰਗੇ ਅਪਣੇ ਮਾਡਲਾਂ ਦੀਆਂ ਕੁੱਝ ਇਕਾਈਆਂ ਨੂੰ ਬੁਲਾ ਰਹੀ ਵਾਪਸ

HONDA recalled these motorcycles to remove the defect in the speed sensor

ਨਵੀਂ ਦਿੱਲੀ : ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਨੇ ਸੋਮਵਾਰ ਨੂੰ ਕਿਹਾ ਕਿ ਉਹ ਖਰਾਬ ਸਪੀਡ ਸੈਂਸਰ ਕਾਰਨ ਸੀ.ਬੀ.350 ਅਤੇ ਹਾਈਨੇਸ ਸੀ.ਬੀ.350 ਵਰਗੇ ਅਪਣੇ ਮਾਡਲਾਂ ਦੀਆਂ ਕੁੱਝ ਇਕਾਈਆਂ ਨੂੰ ਵਾਪਸ ਬੁਲਾ ਰਹੀ ਹੈ। ਦੋਪਹੀਆ ਵਾਹਨ ਨਿਰਮਾਤਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮੋਟਰਸਾਈਕਲ ਪਹੀਏ ਵਿਚ ਲੱਗੇ ਸਪੀਡ ਸੈਂਸਰ ਵਿਚ ਸਮੱਸਿਆ ਕਾਰਨ ਅਕਤੂਬਰ 2020 ਅਤੇ ਅਪ੍ਰੈਲ 2024 ਵਿਚਾਲੇ ਬਣੇ ਸੀ.ਬੀ.300 ਐਫ ਸੀ.ਬੀ.300ਆਰ, ਸੀ.ਬੀ.350 ਅਤੇ ਅਪ੍ਰੈਲ 2024 ਦੇ ਵਿਚਕਾਰ ਬਣੇ ਸੀ.ਬੀ.350ਆਰ.ਐੱਸ. ਮਾਡਲਾਂ ਨੂੰ ਵਾਪਸ ਬੁਲਾ ਰਹੀ ਹੈ।

ਉਨ੍ਹਾਂ ਕਿਹਾ ਕਿ ਗਲਤ ਮੋਲਡਿੰਗ ਪ੍ਰਕਿਰਿਆ ਇਨ੍ਹਾਂ ਬਾਈਕਾਂ ’ਤੇ ਵ੍ਹੀਲ ਸਪੀਡ ਸੈਂਸਰਾਂ ’ਚ ਪਾਣੀ ਲੀਕ ਹੋਣ ਦਾ ਕਾਰਨ ਬਣ ਸਕਦੀ ਹੈ। ਇਹ ਸਪੀਡ ਸੈਂਸਰ ਦੀ ਖਰਾਬੀ ਦਾ ਕਾਰਨ ਬਣ ਸਕਦਾ ਹੈ ਜੋ ਸਪੀਡੋਮੀਟਰ ਟ੍ਰੈਕਸ਼ਨ ਕੰਟਰੋਲ ਜਾਂ ਏ.ਬੀ.ਐਸ. ਦੇ ਕੰਮਕਾਜ ਨੂੰ ਪ੍ਰਭਾਵਤ ਕਰ ਸਕਦਾ ਹੈ।

ਕੰਪਨੀ ਨੇ ਕਿਹਾ ਕਿ ਇਨ੍ਹਾਂ ਮੋਟਰਸਾਈਕਲ ਮਾਡਲਾਂ ਦੇ ਅਕਤੂਬਰ 2020 ਤੋਂ ਅਪ੍ਰੈਲ 2024 ਦੇ ਵਿਚਕਾਰ ਬਣੇ ਯੂਨਿਟ ਇਸ ਸਮੱਸਿਆ ਤੋਂ ਪ੍ਰਭਾਵਤ ਹਨ। ਕੰਪਨੀ ਨੇ ਸਾਵਧਾਨੀ ਦੇ ਉਪਾਅ ਵਜੋਂ ਇਨ੍ਹਾਂ ਪ੍ਰਭਾਵਤ ਹਿੱਸਿਆਂ ਨੂੰ ਅਪਣੀ ਡੀਲਰਸ਼ਿਪ ’ਤੇ ਬਦਲਣ ਦਾ ਫੈਸਲਾ ਕੀਤਾ ਹੈ। ਕੰਪਨੀ ਪ੍ਰਭਾਵਤ ਹਿੱਸਿਆਂ ਨੂੰ ਮੁਫਤ ਬਦਲੇਗੀ।