ਮੁਕੇਸ਼ ਅੰਬਾਨੀ ਦਾ ਵੱਡਾ ਖੁਲਾਸਾ, ਜਾਣੋ ਕਿਸ ਨੇ ਦਿਤਾ ਸੀ JIO ਦਾ ਆਇਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੁਕੇਸ਼ ਅੰਬਾਨੀ ਦਾ ਵੱਡਾ ਖੁਲਾਸਾ, ਜਾਣੋ ਕਿਸ ਨੇ ਦਿਤਾ ਸੀ JIO ਦਾ ਆਇਡੀਆ

mukesh ambani

ਲੰਡਨ : ਅਰਬਪਤੀ ਮੁਕੇਸ਼ ਅੰਬਾਨੀ ਨੇ ਟੈਲੀਕਾਮ ਵੇਂਚਰ ਜੀਓ ਨਾਲ ਜੁੜੀ ਇਕ ਰੋਚਕ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਦੋ ਸਾਲ ਤੋਂ ਘੱਟ ਸਮੇਂ ਵਿਚ ਜੀਓ ਨੇ ਭਾਰਤ ਵਿਚ ਅਪਣੀ ਹਕੂਮਤ ਕਾਇਮ ਕਰ ਲਈ ਹੈ। ਉਨ੍ਹਾਂ ਦਸਿਆ ਜੀਓ ਦਾ ਆਇਡੀਆ ਉਨ੍ਹਾਂ ਦਾ ਨਹੀਂ ਸੀ। ਲੰਡਨ ਵਿਚ ਵੀਰਵਾਰ ਰਾਤ ਇਕ ਸਮਾਰੋਹ ਵਿਚ ਭਾਸ਼ਣ ਦੌਰਾਨ ਉਨ੍ਹਾਂ ਦਸਿਆ ਕਿ ਜੀਓ ਦਾ ਕਾਨਸੈਪਟ ਉਨ੍ਹਾਂ ਦੀ ਧੀ ਈਸ਼ਾ ਨੇ ਸਾਲ 2011 ਵਿਚ ਦਿਤਾ ਸੀ।

ਜਿਕਰਯੋਗ ਹੈ ਕਿ ਜੀਓ ਦੀ ਸ਼ੁਰੂਆਤ ਸਾਲ 2016 ਵਿਚ ਹੋਈ ਸੀ। ਲਾਂਚਿੰਗ ਦੇ ਬਾਅਦ ਹੀ ਜੀਓ ਹੋਰ ਟੈਲੀਕਾਮ ਕੰਪਨੀਆਂ ਲਈ ਸੱਭ ਤੋਂ ਵੱਡੀ ਵਿਰੋਧੀ ਬਣੀ ਹੈ।ਅਪਣੇ ਇਕ ਤੋਂ ਵਧ ਕੇ ਇਕ ਆਫ਼ਰਸ ਦੇ ਚਲਦੇ ਜੀਓ ਨੇ ਛੇਤੀ ਹੀ ਬਾਜ਼ਾਰ ਵਿਚ ਅਪਣੀ ਫੜ ਮਜ਼ਬੂਤ ਕਰ ਲਈ। ਮੁਕੇਸ਼ ਅੰਬਾਨੀ ਨੇ ਦਸਿਆ ਕਿ ਜੀਓ ਦਾ ਆਇਡੀਆ ਪਹਿਲੀ ਵਾਰ ਮੇਰੀ ਧੀ ਈਸ਼ਾ ਨੇ ਸਾਲ 2011 ਵਿਚ ਦਿਤਾ ਸੀ। ਉਹ ਉਸ ਸਮੇਂ ਅਮਰੀਕਾ ਵਿਚ ਪੜ੍ਹਾਈ ਕਰ ਰਹੀ ਸੀ ਅਤੇ ਛੁਟੀਆਂ ਮਨਾਉਣ ਘਰ ਆਈ ਹੋਈ ਸੀ। ਉਹ ਕੁੱਝ ਕੋਰਸ ਵਰਕ ਸਬਮਿਟ ਕਰਨਾ ਚਾਹੁੰਦੀ ਸੀ ਅਤੇ ਉਸ ਨੇ ਕਿਹਾ ਕਿ ਇੰਟਰਨੈਟ ਸਪੀਡ ਕਾਫ਼ੀ ਹੌਲੀ-ਹੌਲੀ ਹੈ। ਅੰਬਾਨੀ ਨੇ ਦਸਿਆ ਕਿ ਇਸ ਦੇ ਬਾਅਦ ਉਨ੍ਹਾਂ ਦੇ ਬੇਟੇ ਅਕਾਸ਼ ਨੇ ਕਿਹਾ ਕਿ ਪਹਿਲਾਂ ਟੈਲੀਕਾਮ ਸੈਕਟਰ ਵਾਇਸ ਕਾਲ 'ਤੇ ਕੰਮ ਕਰਦਾ ਸੀ ਪਰ ਛੇਤੀ ਹੀ ਇਹ ਇੰਟਰਨੈਟ ਵੱਲ੍ਹ ਵਧੇਗਾ।

ਟੈਲੀਕਾਮ ਸੈਕਟਰ ਵਿਚ 4ਜੀ ਸੇਵਾ ਦੇਣ ਵਾਲੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਪੂਰੇ ਖੇਤਰ ਦੀ ਤਸਵੀਰ ਹੀ ਬਦਲ ਗਈ। ਘੱਟ ਕੀਮਤ ਨੂੰ ਲੈ ਕੇ ਛਿੜੀ ਕੰਪਨੀਆਂ ਦੀ ਇਸ ਲੜਾਈ ਵਿਚ ਸੱਭ ਤੋਂ ਜ਼ਿਆਦਾ ਫ਼ਾਇਦਾ ਗਾਹਕਾਂ ਨੂੰ ਹੋਇਆ ਅਤੇ ਸੱਭ ਤੋਂ ਵੱਡਾ ਨੁਕਸਾਨ ਦੂਜੀਆਂ ਟੈਲੀਕਾਮ ਕੰਪਨੀਆਂ ਨੂੰ ਹੋਇਆ। 2017 ਵਿਚ ਜੀਓ ਪੂਰੇ ਸਾਲ ਟੈਲੀਕਾਮ ਖੇਤਰ 'ਤੇ ਛਾਈ ਰਹੀ।