ਹਾਈ ਕੋਰਟ ਦੀ ਡੀਜੀਸੀਏ ਨੂੰ ਝਾੜ, ਸੋਚ ਸਮਝ ਕੇ ਅਪਣਾਉ ਕੌਮਾਂਤਰੀ ਨਿਯਮ
ਮੁੰਬਈ ਹਾਈ ਕੋਰਟ ਨੇ ਕਿਹਾ ਕਿ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਹਵਾਈ ਸੁਰੱਖਿਆ 'ਤੇ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਨੂੰ ਅੱਖਾਂ ਬੰਦ ਕਰ ਕੇ ਨਹੀਂ...
ਮੁੰਬਈ : ਮੁੰਬਈ ਹਾਈ ਕੋਰਟ ਨੇ ਕਿਹਾ ਕਿ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਹਵਾਈ ਸੁਰੱਖਿਆ 'ਤੇ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਨੂੰ ਅੱਖਾਂ ਬੰਦ ਕਰ ਕੇ ਨਹੀਂ ਅਪਣਾਉਨਾ ਚਾਹੀਦਾ ਅਤੇ ਅਪਣੀ ‘ਆਜ਼ਾਦ ਸਮਝ’ ਦਾ ਇਸਤੇਮਾਲ ਕਰ ਮੁਸਾਫ਼ਰਾਂ ਦੀ ਸੁਰੱਖਿਆ ਤੈਅ ਕਰਨੀ ਚਾਹੀਦੀ ਹੈ।
ਜਸਟਿਸ ਨਰੇਸ਼ ਪਾਟਿਲ ਅਤੇ ਜਸਟਿਸ ਜੀਐਸ ਕੁਲਕਰਣੀ ਦੀ ਬੈਂਚ ਨੇ ਡੀਜੀਸੀਏ ਨੂੰ ਕਿਹਾ ਕਿ ਉਹ ਇਸ ਬਾਰੇ 'ਚ ਢੁਕਵੇਂ ਕਦਮ ਚੁੱਕੇ ਜਿਸ ਨਾਲ ਇਹ ਤੈਅ ਹੋ ਸਕੇ ਕਿ ਇੰਡਿਗੋ ਏਅਰਲਾਇੰਸ ਅਤੇ ਗੋ ਏਅਰ ਦੇ ਪ੍ਰਭਾਵਤ ਜਹਾਜ਼ ਜ਼ਰੂਰੀ ਸੁਰੱਖਿਆ ਪੈਮਾਨਾ ਹਾਸਲ ਕਰ ਸਕਣ।
ਬੈਂਚ ਸ਼ਹਿਰ ਦੇ ਨਿਵਾਸੀ ਹਰੀਸ਼ ਅਗਰਵਾਲ ਦੀ ਜਨਹਿਤ ਮੰਗ ਦੀ ਸੁਣਵਾਈ ਕਰ ਰਹੀ ਹੈ। ਮੰਗ 'ਚ ਸਿਵਲ ਏਵੀਏਸ਼ਨ ਅਧਿਕਾਰੀਆਂ ਨੂੰ ਏ320 ਨਿਓ ਜਹਾਜ਼ਾਂ 'ਚ ਪ੍ਰੈਟ ਅਤੇ ਵ੍ਹਿਟਨੀ ਇੰਜਣਾਂ ਬਾਰੇ ਸਹੀ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਅਦਾਲਤ ਨੇ ਇਹ ਨਿਰਦੇਸ਼ ਉਸ ਸਮੇਂ ਦਿਤਾ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਮੌਜੂਦਾ ਵਧੀਕ ਸਲਿਸਟਰ ਜਨਰਲ ਅਨਿਲ ਸਿੰਘ ਨੇ ਬੈਂਚ ਨੂੰ ਦਸਿਆ ਕਿ ਉਹ ਇਸ ਬਾਰੇ ਡੀਜੀਸੀਏ ਦੁਆਰਾ ਚੁੱਕੇ ਗਏ ਕਦਮਾਂ ਤੋਂ ਸੰਤੁਸ਼ਟ ਹਨ।
ਸਿੰਘ ਨੇ ਅਦਾਲਤ 'ਚ ਹਲਫ਼ਨਾਮਾ ਦੇ ਕੇ ਕਿਹਾ ਕਿ ਡੀਜੀਸੀਏ ਨੇ ਉਨ੍ਹਾਂ ਨੇ ਸਾਰੇ ਜਹਾਜ਼ਾਂ ਨੂੰ ਖਡ਼ਾ ਕਰਨ ਦਾ ਨਿਰਦੇਸ਼ ਦਿਤਾ ਹੈ ਜਿਨ੍ਹਾਂ ਦਾ ਇਕ ਜਾਂ ਜ਼ਿਆਦਾ ਪੀਐਂਡਡਬਲਿਊ ਇੰਜਨ ਪ੍ਰਭਾਵਤ ਹਨ।
ਬੈਂਚ ਨੇ ਸਰਕਾਰ ਤੋਂ ਪੁੱਛਿਆ, ''ਕੀ ਉਹ ਇਹ ਤੈਅ ਕਰ ਰਹੀ ਹੈ ਕਿ ਸਾਰੇ ਏ320 ਨਿਓ ਜਹਾਜ਼ਾਂ 'ਚ ਸੁਰੱਖਿਅਤ ਇੰਜਣਾਂ ਦਾ ਇਸਤੇਮਾਲ ਹੋ ਰਿਹਾ ਹੈ। ਪੀਐਂਡਡਬਲਿਊ ਇੰਜਣ ਦੀ ਥਾਂ ਲਗਾਏ ਜਾ ਰਹੇ ਨਵੇਂ ਇੰਜਣ ਉਡ਼ਾਨ ਲਈ ਕਿੰਨੇ ਸੁਰੱਖਿਅਤ ਹਨ। ਅਦਾਲਤ ਨੇ ਕਿਹਾ ਕਿ ਅੱਖਾਂ ਬੰਦ ਕਰ ਕੇ ਕੋਮਾਂਤਰੀ ਨਿਯਮਾਂ ਨੂੰ ਨਾ ਅਪਣਾਇਆ ਜਾਵੇ ਬਲਿਕ ਅਪਣੀ ਸਮਝ ਦੀ ਵਰਤੋਂ ਕਰ ਕੇ ਮੁਸਾਫ਼ਰਾਂ ਦੀ ਸੁਰੱਖਿਆ ਤੈਅ ਕੀਤੀ ਜਾਵੇ।