EPFO ਨੇ ਨਿਕਾਸੀ ਦੇ ਨਿਯਮਾਂ 'ਚ ਕੀਤਾ ਬਦਲਾਅ
ਸੇਵਾਮੁਕਤੀ ਨਾਲ ਜੁਡ਼ੇ ਕਰਮਚਾਰੀਆਂ ਦੇ ਫ਼ੰਡ ਦੀ ਸੰਭਾਲ ਕਰਨ ਵਾਲੀ ਸੰਸਥਾ ਈਪੀਐਫ਼ਓ ਯਾਨੀ ਕਰਮਚਾਰੀ ਪ੍ਰੋਵੀਡੈਂਟ ਫ਼ੰਡ ਸੰਗਠਨ ਨੇ ਹਾਲ ਹੀ 'ਚ ਅਪਣੇ ਕੁੱਝ ਨਿਯਮਾਂ 'ਚ..
ਨਵੀਂ ਦਿੱਲੀ : ਸੇਵਾਮੁਕਤੀ ਨਾਲ ਜੁਡ਼ੇ ਕਰਮਚਾਰੀਆਂ ਦੇ ਫ਼ੰਡ ਦੀ ਸੰਭਾਲ ਕਰਨ ਵਾਲੀ ਸੰਸਥਾ ਈਪੀਐਫ਼ਓ ਯਾਨੀ ਕਰਮਚਾਰੀ ਪ੍ਰੋਵੀਡੈਂਟ ਫ਼ੰਡ ਸੰਗਠਨ ਨੇ ਹਾਲ ਹੀ 'ਚ ਅਪਣੇ ਕੁੱਝ ਨਿਯਮਾਂ 'ਚ ਬਦਲਾਅ ਕੀਤਾ ਹੈ। ਇਹ ਬਦਲਾਅ 10 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਪੀਐਫ਼ ਖ਼ਾਤਾ ਧਾਰਕਾਂ ਨਾਲ ਸਬੰਧਤ ਹੈ।
ਬਦਲੇ ਗਏ ਨਿਯਮ ਮੁਤਾਬਕ ਈਪੀਐਫ਼ਓ ਦਾ ਕਹਿਣਾ ਹੈ ਕਿ ਜ਼ਿਆਦਾ ਰਕਮ ਕੱਢਣ ਲਈ ਇਕ ਫ਼ਾਰਮ ਭਰਨਾ ਹੋਵੇਗਾ। ਇਹ ਨਿਯਮ 13 ਅਪ੍ਰੈਲ ਤੋਂ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਸਥਾ ਨੇ ਪ੍ਰੋਵੀਡੈਂਟ ਫ਼ੰਡ ਤੋਂ 10 ਲੱਖ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਨੂੰ ਆਨਲਾਈਨ ਦਾਅਵਾ ਕਰਨਾ ਲਾਜ਼ਮੀ ਕਰ ਦਿਤਾ ਸੀ।
ਧਿਆਨ ਯੋਗ ਹੈ ਕਿ ਖਾਤਾ ਧਾਰਕਾਂ ਨੂੰ ਪੀਐਫ਼ (PF) ਪ੍ਰੋਵੀਡੈਂਟ ਫ਼ੰਡ ਲਈ ਈਪੀਐਫ਼ਓ (EPFO) ਦੁਆਰਾ ਸਮੇਂ ਸਮੇਂ 'ਤੇ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ ਅਤੇ ਨਿਯਮਾਂ 'ਚ ਬਦਲਾਵਾਂ ਤੋਂ ਜਾਣੂ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਮੇਂ 'ਤੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਦਸ ਦਈਏ ਕਿ ਫ਼ਰਵਰੀ ਦੇ ਆਖ਼ਰੀ ਹਫ਼ਤੇ 'ਚ ਕਰਮਚਾਰੀ ਪ੍ਰੋਵੀਡੈਂਟ ਫ਼ੰਡ ਸੰਗਠਨ ਨੇ ਪ੍ਰਾਵੀਡੈਂਟ ਫ਼ੰਡ ਤੋਂ 10 ਲੱਖ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਨੂੰ ਆਨਲਾਈਨ ਦਾਅਵਾ ਕਰਨਾ ਲਾਜ਼ਮੀ ਕਰ ਦਿਤਾ ਸੀ।
ਈਪੀਐਫ਼ਓ ਦੁਆਰਾ ਅਪਣੇ ਆਪ ਨੂੰ ਕਾਗਜ਼ਰਹਿਤ ਸੰਸਥਾ ਬਣਾਉਣ ਦੀ ਦਿਸ਼ਾ 'ਚ ਇਹ ਇਕ ਹੋਰ ਕਦਮ ਚੁਕਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਹਾਲ ਫ਼ਿਲਹਾਲ 'ਚ ਕੁੱਝ ਸਮੱਸਿਆ ਆਈ ਜਿਸ ਕਾਰਨ ਇੰਨੀ ਜਲਦੀ ਇਸ ਨਿਯਮ 'ਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਈਪੀਐਫ਼ਓ ਨੇ ਕਰਮਚਾਰੀ ਪੈਨਸ਼ਨ ਯੋਜਨਾ (EPS) 1995 ਤੋਂ ਪੰਜ ਲੱਖ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਲਈ ਵੀ ਆਨਲਾਈਨ ਅਰਜ਼ੀ ਲਾਜ਼ਮੀ ਕਰ ਦਿਤਾ ਸੀ।
ਪੈਨਸ਼ਨ ਯੋਜਨਾ ਤਹਿਤ, ਪੈਨਸ਼ਨ ਦੀ ਅਧੂਰੀ ਰਕਮ ਦੀ ਨਿਕਾਸੀ ਦਾ ਪ੍ਰਬੰਧ ਹੈ। ਇਸ ਨੂੰ ਪੈਨਸ਼ਨ ਦੇ ਪੈਸੇ ਦੀ ਬਦਲੀ ਕਿਹਾ ਜਾਂਦਾ ਹੈ। ਫ਼ਿਲਹਾਲ ਈਪੀਐਫ਼ਓ ਸ਼ੇਅਰ ਧਾਰਕ ਨੂੰ ਆਨਲਾਈਨ ਦੇ ਨਾਲ ਮੈਨੂਅਲ ਤਰੀਕੇ ਤੋਂ ਵੀ ਦਾਅਵਾ ਦਾਖ਼ਲ ਕਰਨ ਦੀ ਆਗਿਆ ਹੈ।