ਜੀਐਸਟੀ ਤੋਂ ਉਭਰੀ ਭਾਰਤੀ ਅਰਥਵਿਵਸਥਾ, 7.3 ਫ਼ੀ ਸਦ ਰਹਿ ਸਕਦੀ ਹੈ ਵਿਕਾਸ ਦਰ : ਵਿਸ਼ਵ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਸ਼ਵ ਬੈਂਕ ਨੇ ਚਾਲੂ ਮਾਲੀ ਸਾਲ ਵਿਚ ਭਾਰਤ ਦੀ ਵਿਕਾਸ ਦਰ 7.3 ਫ਼ੀ ਸਦ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਸੰਸਾਰਕ ਸੰਸਥਾ ਦੇ ਜੀਐਸਟੀ ...

world bank forecasts over 7percent growth for india this year

ਵਾਸ਼ਿੰਗਟਨ : ਵਿਸ਼ਵ ਬੈਂਕ ਨੇ ਚਾਲੂ ਮਾਲੀ ਸਾਲ ਵਿਚ ਭਾਰਤ ਦੀ ਵਿਕਾਸ ਦਰ 7.3 ਫ਼ੀ ਸਦ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਸੰਸਾਰਕ ਸੰਸਥਾ ਦੇ ਜੀਐਸਟੀ ਲਾਗੂ ਕਰਨ ਤੋਂ ਬਾਅਦ ਵਿਕਾਸ ਦਰ ਵਿਚ ਆਈ ਗਿਰਾਵਟ ਦੇ ਦੌਰ ਤੋਂ ਭਾਰਤੀ ਅਰਥ ਵਿਵਸਥਾ ਉਭਰ ਚੁੱਕੀ ਹੈ। ਸਾਲ 2019-20 ਅਤੇ 2020-21 ਵਿਚ ਅਰਥ ਵਿਵਸਥਾ ਦੀ ਵਿਕਾਸ ਦਰ 7.5 ਫ਼ੀ ਸਦ ਦੇ ਪੱਧਰ 'ਤੇ ਪਹੁੰਚ ਜਾਵੇਗੀ।

ਸਾਲ ਵਿਚ ਦੋ ਵਾਰ ਜਾਰੀ ਹੋਣ ਵਾਲੀ ਸਾਊਥ ਏਸ਼ੀਆ ਇਕੋਨਾਮਿਕ ਫੋਕਸ ਰਿਪੋਰਟ ਵਿਚ ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਿਚ ਸੁਧਾਰ ਕਰ ਕੇ ਇਸ ਖੇਤਰ ਨੇ ਦੁਨੀਆਂ ਵਿਚ ਸਭ ਤੋਂ ਤੇਜ਼ੀ ਨਾਲ ਵਧਦੇ ਖੇਤਰ ਦਾ ਦਰਜਾ ਫਿ਼ਰ ਤੋਂ ਹਾਸਲ ਕਰ ਲਿਆ ਹੈ। ਰਿਪੋਰਟ ਮੁਤਾਬਕ ਭਾਰਤ ਵਿਚ ਆਰਥਿਕ ਵਿਕਾਸ ਦਰ 2017 ਵਿਚ 6.7 ਫ਼ੀ ਸਦ ਤੋਂ ਵਧ ਕੇ 2018 ਵਿਚ 7.3 ਫ਼ੀ ਸਦ ਹੋ ਸਕਦੀ ਹੈ। 

ਨਿੱਜੀ ਨਿਵੇਸ਼ ਅਤੇ ਨਿੱਜੀ ਖ਼ਪਤ ਵਿਚ ਸੁਧਾਰ ਨਾਲ ਇਸ ਦੇ ਲਗਾਤਾਰ ਅੱਗੇ ਵਧਣ ਦੀ ਉਮੀਦ ਹੈ। ਅਨੁਮਾਨ ਹੈ ਕਿ ਦੇਸ਼ ਦੀ ਵਾਧਾ ਦਰ 2019-20 ਅਤੇ 2020-21 ਵਿਚ ਵਧ ਕੇ 7.5 ਫ਼ੀ ਸਦੀ ਹੋ ਜਾਵੇਗੀ। ਭਾਰਤ ਨੂੰ ਸੰਸਾਰਕ ਵਾਧੇ ਦਾ ਫ਼ਾਇਦਾ ਉਠਾਉਣ ਲਈ ਨਿਵੇਸ਼ ਅਤੇ ਬਰਾਮਦ ਵਧਾਉਣ ਦਾ ਸੁਝਾਅ ਦਿਤਾ ਹੈ। ਵਿਸ਼ਵ ਬੈਂਕ ਨੇ ਮੰਨਿਆ ਕਿ ਜੀਐਸਟੀ ਲਾਗੂ ਹੋਣ ਨਾਲ ਭਾਰਤ ਵਿਚ ਆਰਥਿਕ ਗਤੀਵਿਧੀਆਂ ਪ੍ਰਭਾਵਤ ਹੋਈਆਂ ਸਨ ਅਤੇ ਇਸ ਦਾ ਨਕਰਾਤਮਕ ਅਸਰ ਪਿਆ ਸੀ ਪਰ

ਅਰਥਵਿਵਸਥਾ ਹੁਣ ਇਸ ਤੋਂ ਉਭਰ ਚੁੱਕੀ ਹੈ ਅਤੇ ਇਹ ਵਿੱਤੀ ਸਾਲ 2019 ਵਿਚ ਵਿਕਾਸ ਦਰ ਨੂੰ 7.4 ਫ਼ੀ ਸਦ ਤਕ ਪਹੁੰਚਣ ਵਿਚ ਸਹਾਇਕ ਹੋਵੇਗੀ।
ਬੈਂਕ ਨੇ ਕਿਹਾ ਕਿ ਮੱਧ ਸਮੇਂ ਵਿਚ ਨਿੱਜੀ ਨਿਵੇਸ਼ ਦੀ ਵਾਪਸੀ ਵੱਡੀ ਚੁਣੌਤੀ ਹੈ। ਇਸ ਵਿਚ ਕਈ ਘਰੇਲੂ ਰੁਕਾਵਟਾਂ ਹਨ, ਜਿਵੇਂ ਕਾਰਪੋਰੇਟ 'ਤੇ ਵਧਦਾ ਕਰਜ਼, ਰੈਗੁਲੇਟਰੀ ਅਤੇ ਨੀਤੀਗਤ ਚੁਣੌਤੀਆਂ, ਅਮਰੀਕਾ ਵਿਚ ਵਿਆਜ਼ ਵਧਣ 'ਤੇ ਵੀ ਨਕਰਾਤਮਕ ਪ੍ਰਭਾਵ ਪੈ ਸਕਦਾ ਹੈ। 

ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਨੂੰ ਅਪਣੀ ਰੁਜ਼ਗਾਰ ਦਰ ਬਰਕਰਾਰ ਰਖਣ ਲਈ ਸਾਲਾਨਾ 81 ਲੱਖ ਰੁਜ਼ਗਾਰ ਪੈਦਾ ਕਰਨ ਦੀ ਲੋੜ ਹੈ। ਰਿਪੋਰਟ ਅਨੁਸਾਰ ਹਰ ਮਹੀਨੇ 13 ਲੱਖ ਨਵੇਂ ਲੋਕ ਕੰਮਕਾਜ ਕਰਨ ਦੀ ਉਮਰ ਵਿਚ ਦਾਖ਼ਲ ਹੋ ਜਾਂਦੇ ਹਨ। ਵਿਸ਼ਵ ਬੈਂਕ ਦੇ ਦਖਣ ਏਸ਼ੀਆ ਖੇਤਰ ਦੇ ਪ੍ਰਮੁੱਖ ਅਰਥਸਾਸ਼ਤਰੀ ਮਾਰਟਿਨ ਰਾਮਾ ਨੇ ਕਿਹਾ ਕਿ 2025 ਤਕ ਹਰ ਮਹੀਨੇ 18 ਲੱਖ ਤੋਂ ਜ਼ਿਆਦਾ ਲੋਕ ਕੰਮਕਾਜ ਕਰਨ ਦੀ ਉਮਰ ਵਿਚ ਪਹੁੰਚਣਗੇ। ਚੰਗੀ ਖ਼ਬਰ ਇਹ ਹੈ ਕਿ ਆਰਥਿਕ ਵਾਧਾ ਨਵੀਂ ਨੌਕਰੀਆਂ ਪੈਦਾ ਕਰ ਰਿਹਾ ਹੈ।