ਸੋਨਾ 761 ਰੁਪਏ ਤੇ ਚਾਂਦੀ 1,308 ਰੁਪਏ ਚੜ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨੇ ਦੀ ਅੰਤਰਰਾਸ਼ਟਰੀ ਕੀਮਤ ਵਿਚ ਹੋਏ ਵਾਧੇ ਅਤੇ ਰੁਪਿਆ ਦੇ ਮੁੱਲ 'ਚ ਗਿਰਾਵਟ ਆਉਣ ਕਾਰਨ....

Gold

ਨਵੀਂ ਦਿੱਲੀ, 16 ਜੂਨ : ਸੋਨੇ ਦੀ ਅੰਤਰਰਾਸ਼ਟਰੀ ਕੀਮਤ ਵਿਚ ਹੋਏ ਵਾਧੇ ਅਤੇ ਰੁਪਿਆ ਦੇ ਮੁੱਲ 'ਚ ਗਿਰਾਵਟ ਆਉਣ ਕਾਰਨ ਮੰਗਲਵਾਰ ਨੂੰ ਦਿੱਲੀ ਹਾਜ਼ਿਰ ਸਰਾਫ਼ਾ ਬਾਜ਼ਾਰ 'ਚ ਸੋਨੇ ਦੀ ਕੀਮਤ 761 ਰੁਪਏ ਚੜ੍ਹ ਕੇ 48,414 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਐਚਡੀਐਫਸੀ ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 47,653 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਰੁਪਿਆ ਮੰਗਲਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ 17 ਪੈਸੇ ਦੀ ਗਿਰਾਵਟ ਦੇ ਨਾਲ 76.20 ਦੇ ਪੱਧਰ 'ਤੇ ਬੰਦ ਹੋਇਆ। ਚਾਂਦੀ ਵੀ 1,308 ਰੁਪਏ ਦੀ ਤੇਜ਼ੀ ਦੇ ਨਾਲ 49,204 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸੋਮਵਾਰ ਦੀ ਬੰਦ ਕੀਮਤ 47,896 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਨਾਲ 1,731 ਰੁਪਏ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 17.49 ਡਾਲਰ ਪ੍ਰਤੀ ਔਂਸ 'ਤੇ ਰਹੀ ਸੀ। ਐਚਡੀਐਫਸੀ ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਨੇ ਕਿਹਾ, “ਅਮਰੀਕੀ ਫੈਡਰਲ ਵਲੋਂ ਅਪਣੇ ਬਾਂਡ ਖਰੀਦਣ ਦੇ ਪ੍ਰੋਗਰਾਮ ਦੇ ਵਿਸਤਾਰ ਦੇ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਤੇਜੀ ਨਾਲ ਮੁੜ ਆਈਆਂ।''